MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

02. ਲਿਸ਼ਕਾਰਾ | The Spark

I grab my hand with both ears when I cannot see things clearly

I grab my hand with both ears when I cannot see things clearly

ਸੁੱਤੇ-ਸੁਧ ਲਿਸ਼ਕੋਰ ਦਾ ਝਓਲਾ ਪਿਆ ਤਾਂ ਮੈਂ ਤ੍ਰਭਕ ਕੇ ਉੱਠ ਬੈਠਿਆ। ਅੰਞ ਲੱਗਿਆ ਕਿਸੇ ਨੇ ਮੇਰਾ ਨਾ ਲਿਆ ਹੋਵੇ। ਇਕ ਕੰਨ ਭਾਰ ਸੁਤਾ ਸਾਂ, ਸਿਰ ਚੁੱਕ ਕੇ ਦੂਏ ਕੰਨ ਨੂੰ ਵੀ ਓੁਠਾ ਲਿਆ। ਮਖਾਂ ਤੂੰ ਸੁਣ ਤਾਂ, ‘ਕੱਲੇ ਕੰਨ ਨੂੰ ਭੁਲੇਖਾ ਵੀ ਪੈ ਸਕਦਾ ਏ। ਇਕ-ਦੋ ਮਿੰਟ ਦੋਵਾਂ ਨੂੰ ਕੁਝ ਨਹੀਂ ਸੁਣਿਆ। ਦੂਜਾ ਕੰਨ ਅਖੇ, “ਕੋਈ ਲਿਸ਼ਕੋਰ ਕੰਨਾਂ ਚ ਚੁਭੀ ਹੋਣੀ ਏ”। ਸਾਲਾ ਕਵੀ! ਪਹਿਲਾ ਕੰਨ ਅਜੇ ਵੀ ਮੂੰਹ ਚੁੱਕ ਕੇ ਸੁਨਣ ਦਾ ਯਤਨ ਕਰੀ ਜਵੰਦਾ ਸਾ, ਜਿਵੇਂ ਅੰਨੇ ਲੋਕ ਮੂੰਹ ਉਤਾਂਹ ਕਰ ਸੁਨਣ ਜਾਂ ਵੇਖਣ ਦਾ ਯਤਨ ਕਰਦੇ ਨ। ਮੇਰੇ ਸਿਰ ਨੇ ਮਸ਼ਵਰਾ ਦਿੱਤਾ, “ਕਦਿ ਕੋਈ ਸੁਫ਼ਨਾ ਹੱਥੋਂ ਕਿਰ ਜਾਵੇ, ਤਾਂ ਵੀ ਏਹੋ ਜਿਹੀ feeling ਆਵੰਦੀ ਏ," ਮਨੋ-ਵਿਗਿਆਨੀ ਭਲਾ ਪਿੱਛੇ ਕਿਓਂ ਰਹਿੰਦਾ? ਮੇਰੇ ਕੰਨਾਂ ਨੇ ਸਾਨੂੰ ਸਾਰਿਆਂ ਨੂੰ ਝਿੜਕਦਿਆਂ ਆਖਿਆ, “ਆਪਣੇ dialectic agendas ਆਪੋ-ਆਪਣੇ ਕੋਲ੍ਹ ਰੱਖੋ ਤੇ ਅਸਾਂ-ਨੂੰ ਅਸਾਂ- ਡਾ ਕੰਮ ਕਰਨ ਦੇਵੋ”। ਓਨ੍ਹਾਂ ਦਿਮਾਗ ਦੀ ਬੱਤੀ ਬੰਦ ਕਰ ਦਿੱਤੀ, ਤੇ ਮੱਥੇ ਦੀ night-lamp ਜਗ੍ਹਾ ਕੇ ਸੁਣਨ ਦਾ ਯਤਨ ਕਰਨ ਲੱਗੇ।


ਮੇਰਾ ਨਾਂ !
"ੳ...ੳ...ੳ...ੳ...ੳ!""

ਮੈਂ ਸਿਰ ‘ਤੋਂ ਕੰਬਲ ਲਾਹ ਸੁੱਟਿਆ ਤੇ ਸਾਰੇ ਸਰੀਰ ਨੂੰ ਜਗਾ ਲਿਆ। ਸੁਣੋ! ਤਾਂ, ਬਾਹਵਾਂ, ਹੱਥ-ਪੈਰ; ਸਭ ਇਕ-ਮਿਕ ਹੋ ਕੇ ਸੁਣੋ। ਮੇਰਾ ਨਾਂ

ਸੁਣੋ!

Something is heard before it can be understood.

The narrator wakes to a faint glimmer of sound, and soon the ears, head, body and mind are all involved in trying to catch it. Interpretations appear and are pushed aside. What remains is the act of listening itself—alert, bodily, almost ridiculous.

And then: a name.

ਪਾਠਕਾਂ ਵੱਲੋਂ ਗੰਢੀਆਂ ਗੱਲਾਂ| User's Comments