MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

07. Leanne! ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

Leanne_flying
Leanne!

ਤੇ ਗੱਲ ਇਤ-ਥਾਂ ਹੀ ਮੁੱਕ ਜਾਣੀ ਚਾਹੀਦੀ ਸੀ।

ਪ੍ਰਧਾਨ ਦੇ ਨਾਲ਼ ਦੀ ਦਾ ਨਾਂ Leanne ਸਾ। ਸਭ ਰਸੋਈਏ ਤੇ ਰਾਸਧਾਰੀਆਂ ਦੀ ਉਸਤਾਦਣੀ। ਸਾਡੇ ਵਰਗੀ ਆਪ-ਥਿਆਪੀ ਕੰਮੀ, ਤੇ ਸਾਡੀ ਉਸਤਾਦਣ—Leanne।

ਕੰਮ ‘ਤੇ ਆਪਣੇ ਪਹਿਲੇ ਦਿਨ ਭਾਂਡੇ ਮਾਂਜਦੇ ਨੇ ਮੈਂ ਸਿਰ ਭੁਆਂ ਕੇ ਪਿਛਾਂਹ ਵੇਖਿਆ। ਰਸੋਈ ਦੇ ਐਨ ਵਿਚਕਾਰ ਖਲੋਤੀ Leanne ਨੇ ਯੀਸੂ ਮਸੀਹ ਵਾਂਙ ਬਾਂਹ ਉਲਾਰ ਕਰ ਉਂਗਲ ਖੜ੍ਹੀ ਕਰ ਰੱਖੀ ਏ, ਪਰ ਆਪ ਜੜ੍ਹ-ਬੁੱਤ ਏ। ਕੁਝ ਕਹਿੰਦੀ-ਕਹਿੰਦੀ ਭੁੱਲ ਗਈ ਸੀ, ਜਾਂ ਸੁਰਗਾਂ ਚ ਜਾਵੰਦੀ-ਜਾਵੰਦੀ ਖੁੰਝ ਗਈ ਸੀ? ਫਿਰ ਓਹ-ਨੇ ਦੂਜਾ ਹੱਥ ਲੱਕ ‘ਤੇ ਅੰਞ ਧਰਿਆ ਜਿਵੇਂ ‘ਮੈਂ ਤਾਂ ਰੁਅਬ ਮਾਰਦੀ ਸੀ’ ਆਖਦੀ ਹੋਵੇ। ਪਹਿਲਾ ਹੱਥ ਅਜੇ ਵੀ ਉਤਾਂਹ ਵੈ। ਮੈਂ ਨਚਾਰ ਦੀ ਜ਼ਾਤ ਬੁਝ ਲਈ ਤੇ ਸੀਟੀ ਮਾਰਦਾ ਭਾਂਡੇ ਧੋਵਣ ਲੱਗ ਪਿਆ।

ਇਸ ਨਚਿਆਰ ਨੇ ਹਾਜਿ਼ਰ ਨਾਜ਼ਰ ਰਸੌਈਆਂ ਨੂੰ ਵੱਖ-ਵੱਖ ਮੁਦ੍ਰਾਵਾਂ ਦਰਸਾ ਕਰ ਕੁਝ ਸਮਝਾਇਆ, ਜੋ ਮੈਂ-ਦੇ ਖਾੱਨੇ ਨਾ ਪਿਆ। ਜਿਵੇਂ ਜਹਾਜ ਉੱਡਣ ਤੋਂ ਪਹਿਲਾਂ ਕੁੜੀਆਂ ਸਵਾਟਰ ਪਾ-ਪਾ ਕੇ ਦੱਸੀ ਜਾਵੰਦੀਆ ਨ ਕਿ ਜੇ ਜਹਾਜ਼ ਡਿੱਗਣ ਲੱਗੇ ਤਾਂ` ਪਲਾਸਟਿਕ ਦਾ ਸਵਾਟਰ ਪਾਵਣਾ ਚਾਹੀਦਾ ਏ ਤੇ ਪਾਇਪ ਰਸਤੇ ਸਾਹ ਲੈਣਾ ਚਾਹੀਦਾ ਏ। ਜਾਂ ਖਵਰੇ ਓਹ ਜ਼ੋਰ-ਜ਼ੋਰ ਨਾਲ਼ ਪੈਰ ਮਾਰ ਕੇ ਦੱਸ ਰਹੀ ਸੀ ਕਿ ਉਹ ਕਿੰਨੀ ਨਾ-ਖ਼ੁਸ਼ ਏ, ਕਾਰਨ ਕੋਈ ਵੀ ਹੋਵੇ (ਜਿਵੇਂ ਹੋ ਸਕਦਾ ਏ ਓਨੂੰ ਲਗਦਾ ਹੋਵੇ ਕਿ ਕੋਈ ਵੀ ਓਨੂੰ ਸੱਚਾ ਪਿਆਰ ਨਹੀਂ ਕਰਦਾ?)। ਕਿਸੇ ਦੀ ਨਾ-ਖ਼ੁਸ਼ੀ ਕਿਸੇ ਦੀ ਖ਼ੁਸ਼ੀ ਵੀ ਤਾਂ ਹੋ ਸਕਦੀ ਏ? ਮਤਲਬ ਬੀ’ ਜੇ ਇਹ ਨਾ-ਖੁਸ਼ ਹੈ ਤਾਂ ਕੁਝ ਕੀਤਾ ਜਾ ਸਕਦਾ ਏ, ਜਿਸ ਨਾਲ਼ ਇਹ ਖ਼ੁਸ਼ ਹੋ ਜਾਵੇੇ, ਜਿਵੇਂ— ਸੱਚਾ ਪਿਆਰ (ਮੈਂ ਆਪਣੇ-ਆਪ ਨੂੰ ਦੱਸਿਆ)।

ਬੀਬਾ ਤੂੰ ਨਚਦੀ ਰਹੁ, ਮੈਂ ਸੀਟੀ ਮਾਰੀ ਜਾਵੰਦਾਂ- ਕੰਮ ਤਾਂ ਅੰਞ ਹੀ ਸਾਂਭੇ ਜਾਵੰਦੇ ਨ। ਭਾਂਡੇ ਸਾਂਭ ਮੈਂ ਨੈਣ-ਦਰਸ ਤਾਈਂ ਬਾਕੀਆਂ ਵੱਲ ਮੁੜਿਆ। ਨਾਚ-ਗਾਣਾ ਜੋ਼ਰਾਂ ਤੇ ਸਾ। ਹੁਣ ਕੌਣ ਨੱਚਸੀ ਤੇ ਕੌਣ ਗਾਸੀ, ਪਤਾ ਕੋ ਨਾ। ਪਰ ਕਹਾਣੀ ਜ਼ਰੂਰ ਪੈਸੀ।

The first day at work, and Leanne is already standing in the middle of the kitchen.

The narrator watches her, tries to understand what she is doing, and quickly begins making up explanations. He washes dishes. She keeps gesturing. Around them, the kitchen carries on.

Nothing much has happened yet.

Except that a story has started.

* ਲੇਖਾਰੀ ਦੀ ਰਾਏ

Related fragments
LLM Speaks