20. ਪਾਰਟੀ ਦੀ ਅੰਦਰੂਨੀ ਲੜਾਈ| Rebels Inside
ਪਿਛਲੇ ਸਾਲ਼ ਮੇਰੀ ਭੁੱਖ ਬਹੁਤੀ ਵਧ ਗਈ ਤਾਂ ਮੈਂ ਘਰ ਦੇ ਨੇੜੇ ਪੈਵੰਦੇ ਪਹਾੜੀ ਨੂੰ foodbank ਚ ਦਾਖ਼ਲਾ ਲੈ ਆਇਆ, ਤੇ ਮੁੜ੍ਹ ਉਤ-ਥਾਂ ਹੀ ਓਨ੍ਹਾਂ ਦਾ ਹੱਥ ਵੰਡਾਵਣ ਲੱਗਿਆ। ਉਸ ਢਾਬ੍ਹੇ ਚ Leanne ਵੀ ਕੰਮ ਕਰਦੀ ਏ। ਕੰਮ ‘ਤੇ ਮੇਰੇ ਪਹਿਲੇ ਦਿਨ ਓਹ ਰਸੋਈ ਚ ਆਈ ਤੇ ਬਾਂਹ ਉਲਾਰ ਕੇ ਕੁਝ ਆਖਣ ਲੱਗੀ- ਭੁੱਲ ਗਈ। ਮੈਂ ਕੰਨੀਆਂ ਥਾਣੀ ਓਸ ਵੱਲ ਵੇਖ ਰਿਹਾ ਸਾਂ। ਓਹ-ਨੂੰ ਅੰਞ ਖਲੋਤਿਆਂ ਵੇਖ ਮੈਂ ਵੀ ਹੱਥ ਉੱਪਰ ਕਰ ਕੇ ਖਲੋ ਗਿਆ। ਢਾਬ੍ਹੇ ਵਾਲ਼ੇ ਮੇਰੇ ਵੱਲ ਵੇਖ ਹੱਸਣ ਲੱਗੇ। ਕੱਚੇ ਹੋਏ ਨੇ ਮੈਂ ਆਪਣੇ ਹੱਥ ਨੂੰ ਹੇਠਾਂ ਆਵਣ ਦੇ ਨਿਰਦੇਸ ਦਿੱਤੇ।ਇਹ damage control ਦਾ ਸਮਾਂ ਸਾ। ਮੈਂ ਅੰਞ ਹੱਸਿਆ ਕਿ ਸਭ ਇਹ ਸਮਝਣ ਕਿ ਮੇਰਾ sense of humor ਹੀ ਏਹੋ ਜਿਹਾ ਏ, ਤੇ ਗੱਲ ਸਾਂਭ ਕਰ ਭਾਂਡਿਆਂ ਵੱੱਲ ਮੁੜਿਆ। Leanne ਦੇ ਸਾਹਮਣੇ ਪਤਾ ਨਹੀਂ ਮੈਂ-ਨੂੰ ਕੀ ਸੁਦਾਅ ਚਿੰਬੜਦਾ ਏ, ਕੁਝ ਨਾ ਕੁਝ ਪੁੱਠਾ ਕਰ ਬਹੁੰਦਾ ਵਾਂ। ਪਰ ਮੈਂ ਖੁਸ਼ ਵੀ ਸਾਂ ਕਿ ਮੈਂ ਹੌਲ਼ੀ-ਹੌਲ਼ੀ ਆਪਣੀਆਂ super powers ਨੂੰ control ਕਰਨਾ ਸਿੱਖ ਰਿਹਾ ਸਾਂ। ਹੋਰ ਕੁਝ ਨਾ ਕਰ ਹੋਵੇ ਤਾਂ ਆਪਣਾ ਤਮਾਸ਼ਾ ਵੇੱਖਣਾ— ਮੇਰੀ ਨਵੀਂ super power। ਪਰ ਮੈਂ-ਤੋਂ ਵੀ ਕੁਝ ਲੁਕਿਆ ਨਾ ਸਾ। ਸਿਰ ਦੇ ਖੱਬੇ ਬੰਨੀ ਢਾਬ੍ਹੇ ਵਾਲਿ਼ਆਂ ਨੇ ਮੇਰਾ ਹਾੱਸਾ ਬਣਾ ਲਿਆ, ਤੇ ਸੱਜੇ ਪਾਸੇ ਟੋਰਾਂਟੋ ਚ:
ਟੂਟੀ ਵੱਲ ਮੂੰਹ ਕਰ ਅਜੇ ਹੱਥ ਚ ਪਹਿਲੀ ਪਲੇਟ ਹੀ ਫੜੀ ਸੀ ਕਿ ਮਨ ਚ ਡੱਕੀਆਂ ਭਾਵਨਾਵਾਂ ਦੀ ਵੱਡੀ ਜਿਹੀ ਲਹਿਰ ਧੜੰਮ ਕਰ ਪੈਰਾਂ ਚ ਡਿੱਗ ਪਈ। ਲੱਤਾਂ ਕੰਬੀਆਂ, ਵੇਗ ਨਾਲ਼ ਭਰੀਆਂ, ਤੇ ਮੇਰੇ ਪਿੰਡੇ ਨੇ ਛਾਲ਼ ਮਾਰ ਕੇ ਮੇਰਾ ਮੂੰਹ ਫਿਰ Leanne ਵੱਲ ਕਰ ਦਿੱਤਾ। ਗਲ਼ ਚ ਕੋਈ ਰੂੰ ਦਾ ਤੂੰਬਾ ਵਧ ਕੇ ਕਪਾਹ ਦਾ ਫੁੱਲ ਬਣ ਗਿਆ। ਨਾ-ਆਖੀਆਂ ਗੱਲਾਂ ਦਾ ਬਹੁੰ pressure ਹੋਵੰਦਾ ਏ ਬੰਦੇ ਅੰਦਰ। ਜ਼ਬਰਨ ਹੇਠਾਂ ਕੀਤੀ ਉਂਗਲ ਕਾਰਨ ਮੇਰਾ ਸਾਰਾ ਸਰੀਰ ਹੀ ਮੇਰੇ ਖਿ਼ਲਾਫ਼ ਹੋ ਗਿਆ ਸਾ। ਓਸ ਰਾਤ ਦਾ ਪਿਆ ਸਰੀਰਕ ਵਿਵਾਦ ਅਜੇ ਮੁੱਕਿਆ ਨਹੀਂ ਸਾ। ਮੈਂ-ਨੂੰ ਉੜਕ ਕਰ ਆਪਣੇ ਵੱਲ ਮੁੜਦਿਆਂ ਵੇਖ Leanne ਕੁਝ ਘਬਰਾ ਗਈ। ਮੈਂ ਤਾਂ ਆਪ ਅੰਤਾ ਦਾ ਸਹਿਿਮਆ Leanne ਵੱਲ ਵੇਖ ਰਿਹਾ ਸਾਂ। ਮੈਂ ਫਟਾਫਟ ਆਪਣੇ ਹੱਥਾਂ ਨੂੰ ਜੇਬ੍ਹਾਂ ਚ ਤੁੰਨ ਕੇ ਓਨ੍ਹਾਂ ਨੂੰ ਸਖ਼ਤ ਹਦਾਇਤ ਦਿੱਤੀ ਕਿ ਉਂਗਲੀ ਨੂੰ ਮੁੜ੍ਹ ਨਾ ਉੱਠਣ ਦੇਣਾ। ਜੇੱਬਾਂ ਚ pressure ਬਹੁੰ ਵਧ ਗਿਆ। ਮੈਂ ਹੱਥਾਂ ਨੂੰ ਰਤਾ ਹੋਰ ਤੁੰਨਿਆ ਹੀ ਸਾ ਕਿ Leanne ਨੇ ਹੱਸ ਕੇ ਇਕ ਹੱਥ ਲੱਕ `ਤੇ ਧਰ ਲਿਆ ਤੇ ਦੂਜਾ ਹੱਥ beladona ਵਾਂਙ ਮੇਰੇ ਵੱਲ ਸੁਟਦਿਆਂ ਮੈਂ-ਨੂੰ ਪੁੱਛਣ ਲੱਗੀ, “Look like you’re in a right vibe. Wanna dance with me?” (me ਮੈਂ ਆਪ ਹੀ ਲਾ ਲਿਆ। ਮੇਰੇ ਵੱਲ ਹੱਥ ਕੀਤਾ ਏ ਤਾਂ ਮੈਂਨੂੰ ਹੀ ਆਖਦੀ ਹੋਣੀ ਏ, *ਜੇ ਆਖੇ ਤਾਂ)
ਮੇਰਾ ਹੱਥ ਖੁਸ਼ੀ-ਖੁਸ਼ੀ ਅਜੇ ਜੇਬ੍ਹ ਚੋਂ ਨਿਕਲ਼ ਹੀ ਰਿਹਾ ਸੀ ਕਿ ਲੱਤਾਂ ਨੇ ਛਾਲ ਮਾਰ ਕੇ ਮੇਰਾ ਮੂੰਹ ਭਾਂਡਿਆਂ ਵੱਲ ਕਰ ਦਿੱਤਾ, ਤੇ ਹੱਥਾਂ ਚ ਜੂਠੀ ਪਲੇਟ ਫੜਾ ਦਿੱਤੀ। ਇਸ ਤੋਂ ਪਹਿਲਾਂ ਕੇ ਮੈਂ Leanne ਨੂੰ ਕੁਝ ਆਖਦਾ, ਮੇਰਾ ਮੂੰਹ ਉੱਚੀ ਦੇਣੀ ਕੂਕਿਆ, “ ਅਜੇ ਮੇਰੇ ਕੋਲ਼ ਕੰਮ ਬੜਾ ਏ ਕਰਨ ਵਾਲ਼ਾ। ਦਸ-ਪੰਦਰਾਂ ਮਿੰਟ ਦੇ, ਫਿਰ ਨੱਚਦੇ ਵਾਂ।” ਏਡਾ ਲਾਹਨਤੀ ਏ ਮੇਰਾ ਮੂੰਹ! ਮੈਂ ਲੱਖ ਯਤਨ ਕੀਤਾ ਮੁੜ ਕੇ Leanne ਨਾਲ਼ ਨੱਚਾਂ, ਜਾਂ ਘੱਟੋ-ਘੱਟ ਮੇਰੇ ਸਰੀਰ ਵੱਲੋਂ ਕੀਤੀ ਬਦਤਮੀਜ਼ੀ ਦੀ ਓਸ ਤੋਂ ਮਾਫ਼ੀ ਹੀ ਮੰਗ ਲਵਾਂ ਪਰ ਮੇਰਾ ਸਰੀਰ ਪੂਰੀ ਬਗਾਵਤ ‘ਤੇ ਉਤਰ ਆਇਆ ਸੀ। ਬੁੱਲ ਸੀਟੀ ਬਜਾਵਨ ਲੱਗੇ, ਹੱਥ ਮੁਰਗਾਬੀਆਂ ਉਡਾਵਨ ਲੱਗ ਪਏ, ਤੇ ਮੈਂ ਰੋਂਦਾ-ਰੋਂਦਾ ਭਾਂਡੇ ਧੋਵਣ ਲੱਗ ਪਿਆ। ਮੇਰੇ ਪਿੱਛੇ ਖੜੋਤੀ ਨਮੋਸ਼ ਹੋਈ Leanne ਨੇ ਪਤਾ ਨਹੀਂ ਕਦੋਂ ਆਪਣਾ ਹੱਥ ਹੇਠਾਂ ਕੀਤਾ, ਤੇ ਕਦੋਂ ਰਸੋਈਓਂ ਬਾਹਰ ਹੋ ਗਈ।
ਅੱਜ ਮੈਂ ਜਾਣਿਆ ਸਾ ਕਿ ਮੇਰੀ team ਹੀ ਮਾੜੀ ਸੀ। ਲੱਤਾਂ, ਲੱਤਾਂ ਹੋਣ ਦਾ ਚੰਗਾ ਕੰਮ ਕਰਦੀਆਂ ਸਨ ਤੇ ਹੱਥ ਪੈਰ ਵੀ ਸੁਹਣੇ ਚਲਦੇ ਸਨ। ਐਪਰ ਜਦੋਂ ਇਕੱਠੇ ਹੋਂਦੇ ਨੇ ਤਾਂ ਇਕ ਛਾਲਾਂ ਮਾਰੀ ਜਾਵੰਦਾ ਏ, ਦੂਆ ਮਿੱਟੀ ਪੁੱਟੀ ਜਾਵੰਦਾ ਏ। ‘ਸਭ ਤੋਂ ਸੁਹਣੀ’ Leanne ਵੱਲ ਸੈਣਤ ਮਾਰ, ਪਿੱਠ ਫੇਰ ਲੈਣੀ? ਲਾਹਨਤੀ!
ਰਸੋਈ ਦੀ ਨੁੱਕਰ ਚ ਮੈਂ ਆਪਣੇ ਆਪ ਨੂੰ ਮਰਿਆ ਸ਼ੋ ਕਰਦਾ ਚੁੱਪ ਚੁਪੀਤੇ ਭੰਾਡੇ ਮਾਂਜਦਾ ਰਿਹਾ।
ਚੰਮ-ਚੰਮ ਚਾਹੰਬਲੀਆਂ ਪਲੇੱਟਾਂ ਨੂੰ ਸੂਤ ਕਰ ਮੈਂ ਆਪਣੇ ਹੱਥ-ਪੈਰ ਇਕ ਵੱਡੇ ਜਿੰਨੇ ਨਾੜੇ ਦੇ ਨਾਲ਼ ਬੰਨ੍ਹੇ, ਤੇ ਕਿਸੇ ਬਿਧ ਧਰੀਕ ਕੇ ਘਰ ਨੂੰ ਲੈ ਆਇਆ। ਇਕ ਦਿਨ ਹੋਰ ਬਣ ਗਿਆ ਸਾ।
Split the sun in two, make One day and one night: I walk home.
The body has become a party with its own rebels.
One part turns toward Leanne. Another reaches for the dishes. Another speaks before the narrator can.
What begins as an ordinary moment in the kitchen becomes another internal vote—with no agreement and no reliable leadership.
By the end, the day has been divided in two.