MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

25 | Georges Bataille

Tongue_Out Artwork. First appearance_SourDog.
ਜਦੋਂ ਮੇਰੇ ਕੋਲ਼ ਕੁਝ ਪੈਸੇ ਹੋਵਣ ਤਾਂ ਮੈਂ ਯਕਦਮ ਕੁਝ ਖ਼ਰੀਦ ਕੇ ਖਾਣ ਨਹੀਂ ਬਹਿ ਜਾਵੰਦਾ, ਪਹਿਲਾਂ ਪਕਵਾਨਾਂ ਨੂੰ ਅੱਖਾਂ ਪਾੜ-ਪਾੜ ਵੇਖਦਾ ਵਾਂ। ਮਹਿੰਗੀਆਂ ਵਸਤਾਂ ਦੇ ਬੇਸੁਆਦੀਆਂ ਹੋਣ ਦਾ ਮਜ਼ਾਕ ਉਡਾਵੰਦਾ ਵਾਂ, ਤੇ ਫਿਰ ਕੋਈ ਸਸਤੀ ਪਰ ਬਹੁੰ-ਚੌਖੀ ਚੀਜ਼ ਖ਼ਰੀਦ ਕੇ ਰੱਜ ਮਾਰਦਾ ਵਾਂ। ਇਨੂੰ ਸਿ਼ਕਾਰ ਨੂੰ ਮਾਰਨ ਤੋਂ ਪਹਿਲਾਂ ਓਦ੍ਹੇ ਨਾਲ਼ ਖੇਡਣਾ ਕਹਿੰਦੇ ਨ। Leanne ਨੇ ਵੱਡੇ-ਵੱਡੇ ਮੁਰਗਿਆਂ (turkey) ਨਾਲ਼ ਭਰੁੱਚੀਆਂ ਚਾਰ ਤਰਾਂਬੜੀਆਂ ਮੇਰੇ ਅੱਗੇ ਰੱਖ ਦਿੱਤੀਆਂ। x|y ਖਾਵਣ-ਪੀਵਣ ਵਾਲ਼ੇ ਕੰਮਾਂ ਚ ਕੋਈ ਰੁਚੀ ਨਹੀਂ ਰਖਦੇ। ਮੇਰੇ ਹੱਥ ਓਨ੍ਹਾਂ ਨੂੰ ਛੇੜਦਿਆਂ ਆਖਣ ਲੱਗੇ, “ਓਏ ਰੌਂਦਓ-ਭੌਂਦੂਓ! ਏਧਰ ਵੇਖੋ ਅਸੀਂ ਕੀ ਪਏ ਕਰਦੇ ਵਾਂ? ਇਨ੍ਹਾਂ ਦੀ ਸ਼ਰਾਰਤਾਂ ‘ਤੇ ਮੈਂ ਮੁਸਕਾਵੰਦਾ ਵਾਂ, ਤੇ ਫਿਰ ਪੂਰਾ ਹੱਥ ਟੁਰਕਏ ਦੇ ਅੰਦਰ ਵਾੜ ਦੇਵੰਦਾ ਵਾਂ। ਮੂੰਹ ਚੋਂ “ਹਾ…ਦੀ ਆਵਾਜ਼ ਰਿਸਣ ਲੱਗੀ, ਤੇ ਢਿੱਡ ਚ ਪਏ ਵੱਟ ਸਿੱਧੇ ਹੋਵਣ ਲੱਗੇ। ਮੈਂ-ਨੂੰ ਅੰਞ ਲਿਬੜਿਆ ਵੇਖ Leanne ਮੇਰੇ ਵੱਲ ਪਿੱਠ ਫੇਰ ਲੈਵੰਦੀ ਏ। ਮੈਂ ਓਹ-ਦਾ ਧੰਨਵਾਦ ਕਰ, ਘੜੀ ਭਰ ਲਈ ਅੱਖਾਂ ਬੰਦ ਕਰ ਲੈਵੰਦਾ ਵਾਂ, ਤੇ ਆਪਣੇ ਹੱਥ ਨੂੰ turkey ਦੇ ਅੰਦਰ ਸਹਿਜ ਹੋਣ ਦੇਵੰਦਾ ਵਾਂ। ਇਹ ਅੰਦਰੋਂ ਗਰਮ ਹੋਂਦੀ ਏ, ਭਾਵੇਂ ਜਿਉਂਦੀ ਨਾ ਵੀ ਹੋਵੇ। “ਸਾਹਿਤ ਦੋਇਮ ਦਰਜੇ ਦੀ ਰਚਨਾ ਹੋਂਦੀ ਏ,” ਆਖ ਮੈਂ ਆਪਣਾ ਹੱਥ ਬਾਹਰ ਕੱਢਿਆ, ਤੇ ਬਾਵ੍ਹਾਂ ਚੱਟਣ ਬਹਿ ਗਿਆ। ਇਹ ਮੈਂ ਧੋਨ ਤੋਂ ਸਿੱਖਿਆ ਸਾ। ਓਹ ਤਾਂ ਸਲਾਦ ਨਾਲ਼ ਭਰੁੱਚੀਆਂ ਬਾਵ੍ਹਾਂ ਚੱਟਦਾ ਸਾਹ ਚੜ੍ਹਾ ਲੈਂਦਾ ਏ, ਤੇ ਉੱਚੀ-ਉੱਚੀ ‘ਹਾਏ-ਹਾਏ’ ਦੀ ਦੁਹਾਈ ਦੇਵੰਦਾ ਏ। ਮੇਰੀ ਸ਼ਕਲ ਵੇਖ Leanne ਆਖਣ ਲੱਗੀ, “ ਪਹਿਲਾਂ ਰੱਜ ਕੇ ਖਾ ਕਿਓਂ ਨਹੀਂ ਲੈਵੰਦਾ, ਕੁਹਣੀਆਂ ਪਿਆ ਚਟਦਾ ਵੈ— ਜਨੌਰ। ਮਖਾਂ ਮੈਂ ਕੁਹਣੀਆਂ ਤੋਂ ਹੀ ਸ਼ੁਰੂਆਤ ਕਰਦਾ ਵਾਂ ਅੱਗੇ ਪੁਜਦਿਆਂ ਤੀਕ ਜੇ ਭੁੱਖ ਰਹੀ ਤਾਂ ਵੇਖਾਂਗਾ।
Artwork_Hunger and Head-spin
ਭੁੱਖ ਵਾਂਙ ਪਿਆਰ ਵੀ ਆਣੀ-ਜਾਣੀ ਹੋਂਦਾ ਏ। ਇਹ ਕੋਈ ਪੈਰ ਨੂੰ ਪਿਆ ਮਕੌੜਾ ਹੋਂਦਾ ਏ, ਜਿਹ-ਨੂੰ ਛੋਹ ਦੀ ਸਖ਼ਤ ਲੋੜ ਹੋਂਦੀ ਏ। ਆਪਣੇ ਢਿੱਡ ਨੂੰ 21 ਮੁਰਗਾਂ ਦੀ ਸਲਾਮੀ ਦੇ ਮੈਂ ਸਰਦਾ-ਬਣਦਾ ਖਾਵਿਆ, ਤੇ ਸੀਟੀ ਮਾਰਦਾ ਭਾਂਡੇ ਧੋਣ ਲੱਗਿਆ।

Appetite becomes a way of thinking.

Food, desire, touch, excess, and writing briefly occupy the same table. Bataille enters less as an explanation than as a name hovering over the scene.

The fragment leaves us with a simple equivalence: **hunger and love both arrive demanding contact.**

ਪਾਠਕਾਂ ਵੱਲੋਂ ਗੰਢੀਆਂ ਗੱਲਾਂ| User's Comments
←Previous | Index | Next →