MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

29. ਬੁੱਕਲ ਵਿਚਲਾ ਚੋਰ । Diagnostic

Artwork: Acrylic on Canvas, Old Musician
ਏਹ ਨੀਰਾ ਮੇਰਾ ਖਿਆਲ਼ (ਨਹੀਂ ਹੋ ਸਕਦਾ)। ਕੁਝ ਤਾਂ ਹੋਇਆ ਹੋਣਾ, ਤਾਂ ਹੀ ਤਾਂ ਕੁਝ-ਕੁਝ ਹੋਈ ਜਾਵੰਦਾ ਏ। ਮੈਂ ਇਕ ਵਾਰ ਫਿਰ ਪਿੱਛੇ ਮੁੜ੍ਹ ਕੇ ਵੇੱਖਿਆ- ਕੋਈ ਨਾ ਸਾ। ਇਸ ਵੇਲ਼ੇ ਹੇ-ਥਾ ਮੇਰੇ ਬਿਨ੍ਹਾਂ ਕੋਈ ਨਹੀਂ। ਫਿਰ ਮੈਨੂੰ ਮੇਰੇ ਇਲਾਵਾ- ਕੁਝ ਕਿਵੇਂ ਹੋ ਸਕਦਾ ਏ? ਕੋਈ ਹੋਰ ਵੀ ਹੋਇਆ ਹੋਣਾ ਕਿਸੇ ਹੋਰ ਵੇਲ਼ੇ? ਓਨ੍ਹੇ ਕੁਝ ਕੀਤਾ ਹੋਣਾ ਏ ਤੇ ਮੇਰੇ ਅੰਦਰ ਵੀ ਕੋਈ ਹੋਨਾ start ਹੋ ਗਿਆ ਹੋਣਾ ਏ (ਹੋਨਾ-ਏ)?

ਹੇ ਥਾਂ ਹੁਣੇ-ਹੁਣੇ ਕੋਈ ਕਾਰਾ ਹੋ ਹਟਿਆ ਏ। ਘੜੀ ਕੁ ਪਹਿਲਾਂ Leanne ਮੈਂ-ਨੂੰ ਛੇੜ ਕੇੇ ਆਪ ਗ਼ੈਬ ਹੋ ਗਈ ਸੀ। ਮੈਂ ਹੁਣ ਪਿੱਛੇ ਭਓਂ ਕੇ ਓਨੂੰ ਲੱਭ ਰਿਹਾ ਸਾਂ, ਪਰ ਰਸੋਈ ਚ ਹੋਰ ਕੋਈ ਨਾ ਸਾ। ਗੱਲ ਓਸ-ਹੀ ਥਾਓਂ ਸ਼ੁਰੂ ਕਰਦੇ ਵਾਂ, ਜਿਹ-ਥਾਂ ਹੋਈ ਸੀ। ਜਦੋਂ ਮੈਂ ਆਖਿਆ ਸਾ, “ਇਹ ਖਲੋਤੀ ਏ, ਇਹ-ਨੂੰ ਪੁੱਛ ਲਵੋ”।

ਸਾਡੀ ਰਸੋਈ ਚ, ਇਕ ਕੰਧ ਚੋਂ ਨਿਕਲ ਕੇ ਦੂਜੀ ਚ ਵੜ੍ਹ ਜਾਣਾ- ਬੜੀ ਆਮ ਗੱਲ ਏ। ਸਿਰਫ਼ ਲਾਂਘਿਆਂ ਚ ਹੀ ਕੋਈ ਕਿਸੇ ਲਈ ‘ਹੋ’ ਸਕਦਾ ਏ, ਕੰਧਾਂ ਜਾਂ ਪੱਥਰਾਂ ਅੰਦਰ ਨਹੀਂ। ਮਿਲਣੇ ਦੀ ਥਾਓਂ ਹੋਵੇ, ਤਾਂ ਹੀ ਕੋਈ ਮਿਲਦਾ ਏ। ਕੋਈ ਮਿਲੇ, ਤਾਂ ਹੀ ਕੋਈ ਮਿਲਦਾ ਏ। ਕੋਈ ਹੋਵੇ, ਤਾਂ ਹੋਂਦਾ ਏ, ਨਹੀਂ ਤਾਂ ਬੱਸ ਕੋਈ ਚੇੱਤਾ ਹੋਂਦਾ ਏ। ਜਿਹੜਾ ਹੈ ਸਾ, ਪਰ ਹੁਣ ਹੈ ਨਾ, ਓਹ-ਦਾ ਚੇੱਤਾ। ਕੋਈ ਹੈ-ਸਾ, ਹੁਣ ਵੜ੍ਹ ਗਿਆ ਏ— ਓਹ-ਦੀ ਗੱਲ।

ਯਾਨੀ ਕੰਧ ਚ ਵੜ੍ਹ ਗਏ ਦਾ ਸਿਰਫ਼ ਚੇੱਤਾ ਹੋਂਦਾ ਏ। ਜਿਵੇਂ ਲੋਕ ਸਾਰਾ ਦਿਨ ਹੋ-ਹੋ ਕਿ ਥੱਕ ਜਾਵੰਦੇ ਨ ਤੇ ਡੱਬੀਆਂ ਵਰਗੇ ਘਰਾਂ ਚ ਵੜ੍ਹ ਸੌਂ ਜਾਵੰਦੇੇ ਨ। ਅੰਞ ਹੀ ਅਸੀਂ ਰਸੋਈ ਦੀਆਂ ਕੰਧਾਂ ਚ ਵੜ੍ਹ, ਘੜ੍ਹੀ ਭਰ ਲਈ ਹੋਰਾਂ ਲਈ ‘ਹੋਨਾ’ ਬੰਦ ਕਰਦੇ ਵਾਂ। ਜੋ ਦੀਹਂਦਾ ਨਹੀਂ, ਕਿਹੇ ਥਾਂ ਵੜ੍ਹ ਗਿਆ ਏ, ਓਹ-ਨੂੰ ਚਿਤਵੀਦਾ ਏ। ਹਰ ਵੇਲ਼ੇ ਹਰ ਥਾਂ ਤਾਂ ਨਹੀਂ ਨਾ ਹੋਇਆ ਜਾ ਸਕਦਾ? ਯਾਨੀ ਦਿਸ-ਕੇ ਨਹੀਂ, ਲੋਕਾਂ ਦੇ ਸਿਰ ਇਹ ਰਹਿਵੋ।

ਮੈਂ ਮੁਰਖਾਂ ਵਾਂਙ ਉਂਗਲ ਚੁੱਕੀ ਤੁਹਾਂ-ਨੂੰ Leanne ਵਿਖਾਲ ਰਿਹਾ ਵਾਂ। Leanne ਤਾਂ ਜਦੋਂ ਸੀ, ਓਦੋਂ ਸੀ। ਇਹ ਓਦੋਂ ਦੀਆਂ ਗੱਲਾਂ ਨ, ਜਦੋਂ ਅਸੀਂ ਅਕਸਰ ਹੋ ਕੇ ਵੀ ਲੁਕ ਜਾਇਆ ਕਰਦੇ ਸਾਂ। ਜਦੋਂ ਜੋ ਦੀਹਂਦਾ ਨਹੀਂ— ਸੋ ਖਿ਼ਆਲ ਏ, ਦੇ ਨੁਕਤੇ ਦੀ ਸੋਝੀ ਨਾ ਸੀ। ਜਦੋਂ ਇਹ ਨਾ ਸੀ ਪਤਾ ਕਿ ਖਿ਼ਆਲ਼ ਵੀ ਅਸਲੀ ਲੋਕ ਹੋਂਦੇ ਨ, ਰਤਾ ਫ਼ਰਕ ਨਾਲ਼ ਸਹੀ। ਜਦੋਂ ਸੋਚਣਾ, ਝੂਠ ਬੋਲਣ ਵਰਗਾ ਲਗਦਾ ਸਾ।

ਹੁਣ ਗੱਲ ਹੋਰ ਏ। ਹੁਣ ਮੈਂ ਦੋਵ੍ਹਾਂ ਚ ਬਹੁਤਾ ਫ਼ਰਕ ਨਹੀਂ ਕਰਦਾ, ਭਾਵੇਂ ਕਈ ਵਾਰ ਭੁਲੇੱਖਾ ਪੈ ਜਾਵੰਦਾ ਏ। Leanne ਹੁਣੇ-ਹੁਣੇ ਇਤ-ਥਾਂ ਸੀ, ਹੁਣ ਹੈ-ਨਾਹੀਂ। ਮੈਂ ਐਵੇਂ ਹੀ ਉਂਗਲ ਚੁੱਕੀ ਖਲੌਤਾ ਵਾਂ, ਤੇ ਇਤ-ਥਾਂ ਮੇਰਾ ਮਜ਼ਾਕ ਪਿਆ ਉਡਦਾ ਏ। ਮੈਂ ਏਤਰਾਜ਼ ਨਹੀਂ ਕਰਦਾ।

ਅਜੇ ਮੈਨੂੰ ਨਹੀਂ ਪਤਾ ਕਿ ਤੁਰ ਗਈ Leanne ਸਿਰਫ਼ ਇਤ-ਥਾਂ ਹੀ ਹੋਣੋ ਰੁਕ ਗਈ ਏ ਜਾਂ ਓਹ-ਦੀ ਆਪਣੀ ਥਾਂ ਵੀ ਮੁੱਕ ਗਈ ਏ। ਅਜੇ ਨਹੀਂ ਪਤਾ ਬਿੱਲੀ ਜੀਵੰਤ ਏ ਜਾਂ ਥਾਂ ਮੁਕਾ ਬੈਠੀ ਏ। ਅਜੇ ਮੈਂ ਅਲਮਾਰੀ ਨਹੀਂ ਖੋਲ੍ਹਣੀ। ਅਜੇ ਮੈਂ ਕੁਝ ਨਹੀਂ ਮੰਗਣਾ। ਅਜੇ ਕੁਝ ਹੋਣਾ ਏ। ਕੁਝ-ਕੁਝ ਹੋ ਤਾਂ ਰਿਹਾ ਏ ਪਰ ਅਜੇ ਜਗ-ਬੁਝ ਹੀ ਏ। ਅਜੇ ਜੋ ਹੋ ਰਿਹਾ ਏ- ਹੋ ਲੈਣ ਦੇਵਾਂ। ਅਜੇ ਜੋ ਹੈ ਵੇ, ਜਿਹੋ ਜਿਹਾ ਹੈ ਵੇ, ਵੇਖ ਲੈਵਾਂ। ਐਵੇਂ ਲੋਕਾਂ ਨੂੰ ਧਰੀਕ ਕੇ ਸੋਫਿ਼ਆਂ ‘ਪਰ ਨਹੀਂ ਲੈ-ਜਾਣਾ ਚਾਹੀਦਾ। ਜੇ ਦੋ back-toback ਸਿ਼ਫ਼ਟਾਂ ਨਾਲ਼ ਹੀ ਹੋਣਾ ਏ, ਤਾਂ ਵੀ ਭਲ਼ੀ ਏ।

ਮੇਰੇ ਹੱਥਾਂ-ਪੈਰਾਂ ਤੇ ਦਿਮਾਗ ਨੇ ਕੁਝ ਏਤਰਾਜ਼ ਕੀਤਾ, ਪਰ ਮੈਂ ਏਹਨਾਂ ਨੂੰ ਦੱਸਿਆ ਕਿ ਜੇ ਕੁਝ ਚੰਗਾ ਹੋ ਗਿਆ ਤਾਂ ਸਾਰੇ ਹੀ ਚੰਗੇ ਰਹਿਵਾਂਗੇ। ਮੈਂ ਸਾਰੇ ਗ਼ਲਤ-ਮਲਤ ਦਾ ਠੀਕ ਮਤਲਬ ਕੱਢ ਸਕਦਾ ਵਾਂ, ਜੇ ਮੈਂ-ਨੂੰ ਮੌਕਾ ਦਿੱਤਾ ਜਾਵੇ। ਮੈਂ ਅੱਜ ਘਰ ਜਾ ਕੇ ਸਭ ਤੋਂ ਪਹਿਲਾਂ ਆਪਣਾ ਦਿਮਾਗ ਚੈਕ ਕਰਾਂਗਾ, ਕਿ ਓਸ ‘ਤੇ ਕਿਸੇ ਦੂਜੀ-ਸ਼ੈਅ ਦਾ ਸਾਇਆ ਨਾ ਹੋਵੇ । ਫਿਰ ਮੈਂ ਆਪਣਾ ਫ਼ੋਨ ਚੈਕ ਕਰਾਂਗਾ, ਕਿ ਮੈਂ ਕਿਸ ਨਾਲ਼ ਗੱਲਾਂ ਕਰਦਾ ਰਹਿੰਦਾ ਵਾਂ, ਤੇ ਕਿਓਂ ਕਰਦਾ ਵਾਂ। ਹੋ ਸਕਦਾ ਏ call records ਚੋਂ ਕੁਝ ਐਸਾ ਨਿਕਲ਼ ਆਵੇ ਜਿਸ ਨਾਲ਼ ਕੁਝ ਭੇਤ ਖੁੱਲ੍ਹਣ? ਲੋੜ ਪੈਣ ‘ਤੇ ਮੈਂ ਆਪਣਾ ਪੁਰਾਣਾ ਲਿਿਖਆ ਵੀ ਪੜ੍ਹ ਵੇੱਖਾਂਗਾ, ਕਿ ਹੂਆ ਕਯਾ ਤਾ ਅਰ ਲਿਖਾ ਕਯਾ ਤਾ।:

After Leanne disappears, the narrator turns detective on himself.

What happened to his body, his memory, and the space between them? He begins checking the evidence—his head, his phone, his old writing (manuscript)—for traces of something that may have happened but cannot quite be found.

The diagnosis begins where certainty ends: someone was here.

ਪਾਠਕਾਂ ਵੱਲੋਂ ਗੰਢੀਆਂ ਗੱਲਾਂ| User's Comments
←Previous | Index | Next →