MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

31_1.ਸੈਲਫ਼ The ਚੀਂ-ਚੀ!

ਜੇਬ੍ਹੇ ਚੋਂ ਆਪਣਾ ਫ਼ੋਨ ਕੱਢਿਆ ਤੇ ਸਾਰੇ ਨੰਬਰ ਫ਼ਰਸ਼ ਤੇ ਡੋਲ੍ਹ ਲਏੇ। ਵਿੱਚੋਂ ਗੋਲਮੋਲ਼ 647 ਨਿਕਲਿਆ, ਤੇ ਰੁੜ੍ਹ ਕੇ ਸੋਫ਼ੇ ਹੇਠਾਂ ਜਾ ਵੜਿਆ। ਝਾੜੂ ਨਾਲ਼ ਕੱਢ ਕਰ ਪੜਿਆ ਤਾਂ ਜਾਣਿਆ, ਇਹ Leanne ਦਾ ਨੰਬਰ ਸਾ। ਮੈਂ ਜਾਣ-ਬੁੱਝ ਕੇ Leanne ਦਾ ਨੰਬਰ ਕਦਿ save ਨਹੀਂ ਕੀਤਾ ਕਿ ਓਨੂੰ ਫ਼ੋਨ ਕਰਕੇ ਕਿਤੇ ਆਪਣੇ ਦਿਲ ਦਾ ਹਾਲ ਨਾ ਸੁਣਾ ਬੈਠਾਂ।

ਥੋੜੀ ਹੋਰ ਤਹਿਕੀਕੀ ਕਰਨ ‘ਤੇ ਪਤਾ ਲੱਗਿਆ ਕਿ ਮੇਰੇ ਫ਼ੋਨ ਤੋਂ 647 ਨੂੰ ਕੁਝ ਸੁਨੇਹੇ ਵੀ ਭੇਜੇ ਗਏ ਸਨ। ਸਾਰੇ ਹੀ ਕੰਮ ‘ਤੇ ਪੁੱਜਣ ਬਾਰੇ ਸਨ, ਇਕ-ਅੱਧੇ ਨੂੰ ਛੱਡ ਕੇ, ਜਿਹੜਾ ਮੈਂ blueprint edition ਚ ਨਹੀਂ ਦੱਸਿਆ, ਕਿ ਗੱਲ ਐਵੇਂ ਨਾ ਵਧੀ ਜਾਵੇ। ਹੁਣ ਦਸਦਾ ਵਾਂ।

ਮੇਰੇ ਫ਼ੋਨ ਨੇ Leanne ਨੂੰ ਲਿਖ ਭੇਜਿਆ ਸਾ:

"Dupont 915 is re-opening this weekend. Would you like to go there for a cup of coffee with me?

“ਇਹ ਕਦੋਂ ਹੋ ਗਿਆ?”

ਅੱਗੇ ਪੜ੍ਹਿਆ ਤਾਂ Leanne ਨੇ ਜੁਆਬ ਦਿੱਤਾ ਸਾ:

Leanne:
“Thanks for the invite, but I would prefer to spend this weekend by the quiet of the lake by myself.”

ਕੁਝ ਨਮੋਸ਼ੀ ਹੋਈ, ਪਰ ਦਿਲ ਨੂੰ ਕੁਝ ਆਰਾਮ ਵੀ ਮਿਲਿਆ ਕਿ coffee ਤੋਂ ਪੱਕੀ ਨਾਂਹ ਕਦੋਂ ਦੀ ਹੋ ਚੁੱਕੀ ਸੀ, ਮੈਂ ਐਵੇਂ ‘ਨਾ’ ਪੁੱਛਣ ਦੀ ਜਿ਼ਦ ਫੜੀ ਬੈਠਾ ਸਾਂ। ਯਾਨੀ ਹੁਣ ਪੁੱਛਿਆ ਜਾ ਸਕਦਾ ਏ।

...ਤਾਂ ਫਿਰ Leanne ਦੇ ਕਹਿਣ ਦਾ ਮਤਲਬ ਇਹ ਹੋਇਆ ਕਿ ਇਸ ਹਫ਼ਤੇ ਨਹੀਂ, ਫਿਰ ਕਦਿ ਸਹੀ। ਅਗਲਾ ਸੁਨੇਹਾ ਮੇਰਾ ਭੇਜਿਆ ਸਾ।

ਮਨੁਅ:
“Self ਦਾ ਕੀ ਏ ਅੜੀਏ, ਨੱਪੋ ਤਾਂ ਕਦਿ ਚਲ ਪੈਵੰਦਾ ਏ, ਕਦਿ ਨਹੀਂ। ਪਰ ਜੇ ਆਪਣੇ-ਆਪ ਨੂੰ self ਮੰਨ ਕੇ ਨੱਪੀ ਜਾਵੀਏ ਤਾਂ ਇਹ ਤਾਂ ਕੋਈ ਚੰਗਾ self ਨਹੀਂ ਹੋਇਆ ਨਾ? ਇਸ ਚ ਤਾਂ ਤੁਸੀਂ ਆਪਣੇ ਬਿਨ੍ਹਾਂ ਕੁਝ ਨੱਪ ਹੀ ਨਹੀਂ ਸਕਦੇ?”

Leanne:
"Lol! See you tomorrow."

ਅਗਲਾ ਲੰਮਾਂ ਸੁਨੇਹਾ ਵੀ ਮੇਰੇ ਫ਼ੋਨ ‘ਤੋਂ ਹੀ ਗਿਆ ਸਾ, ਪਰ ਓਸ ਥੱਲੇ ਨੀਲੇ ਚੈਕ-ਮਾਰਕ ਨਹੀਂ ਬਣੇ। ਤਾਂ ਮੈਂ ਮੇਰੇ ਫ਼ੋਨ ਤੋਂ ਭੇਜੇ ਗਏ ਓਸ text message ਨੂੰ blueprint edition ਚ ਨਹੀਂ ਦੱਸਿਆ। ਕਿ ਖਵਰੇ Leanne ਨੇ ਸੱਚੀਂ ਹੀ ਨਾ ਪੜ੍ਹਿਆ ਹੋਵੇ? ...ਤੇ ਕੋਈ ਆਖੇ, ਮੈਂ ਆਪ ਹੀ ਗੱਲਾਂ ਬਣਾਈ ਜਾਵੰਦਾ ਵਾਂ, ਚਿੜੀਆਂ ਨੂੰ coffee ਪਿਆਲੀ ਜਾਵੰਦਾਂ। ਬੰਦੇ ਕੋਲ਼ ਹਰ ਚੀਜ਼ ਦੇ blueprint checkmark ਵਾਲ਼ੇ ਸਬੂਤ ਨਹੀਂ ਹੋਂਦੇ।

ਬਿਨਾਂ ਚੈਕਮਾਰਕ ਵਾਲ਼ਾ ਲੰਮਾਂ ਸੁਨੇਹਾ:

unverified message:


ਮਨੁਅ:
ਪਿਆਰੀ Leanne

ਮੇਰਾ ਤੇਰੇ ਨਾਲ਼ ਚਿੜ੍ਹੀ ਉਡ ਕਾਂ ਉਡ ਖੇਡਣ ਦਾ ਜੀ ਕਰਦਾ ਏ। ਅੱਗੇ ਤੇਰੀ ਮਰਜ਼ੀ…

ਪਰ ਤੇਰੀ ਥਾਂ ਮੈਂ ਹੋਂਦਾ ਤਾਂ ਐਸੇ ਸੈਲਫ਼ ਨੂੰ ਹੁਣੇ Lake ਚ ਸੁੱਟ ਕੇ ਪੁੱਛਦਾ, ਹੁਣ ਸੁਣਾ? ਮੈਂ ਹੈ ਵਾਂ ਜਾਂ ਤੂੰ ਹੈ ਵੇਂ? ਮੈਂ ਬਚਿਆ ਤਾਂ ਮੇਰੀ ਕਿਸਮਤ, ਤੂੰ ਬਚਿਆ ਤਾਂ ਤੇਰੀ: ਬਚ ਕੇ ਵਿਖਾ? ਬਚਾ ਕੇ ਵਿਖਾ? ਬਚਕ ਬਣ ਕੇ ਵਿਖਾ? ਬਤਖ ਬਣ ਕੇ ਵਿਖਾ। ਉਮਰ ਵੰਞਾ ਕੇ ਵਿਖਾ? ਜਹਾਜ਼ ਚਲਾ ਕੇ ਵਿਖਾ? ਜਹਾਜਣ ਬਿਆਹ ਕੇ ਵਿਖਾ? ਜਹਾਣ ਬਿਹਾ ਕੇ ਵਿਖਾ?

ਮੈਂ ਕਦਿ ਕਿਹੇ ਥਾਂ ਨਹੀਂ ਗਿਆ। ਆਪਣੇ ਦਵਾਲ਼ੇ ਘੁੰਮਦਾ ਵਾਂ, ਤੇ ਕਦਿ-ਕਦਿ ਤੇਰੇ ਦਵਾਲ਼ੇ ਵੀ। ਮੈਂ ਨੂੰ ਤੇਰੇ ਵਿਚ ਜਾ ਵੱਜਣ ਦਾ ਖਤਰਾ ਵੀ ਰਹਿੰਦਾ ਏ, ਪਰ ਮੈਂ ਧਿਆਨ ਰਖਦਾ ਵਾਂ। ਤੂੰ ਵੀ ਮੇਰਾ ਧਿਆਨ ਰੱਖਿਆ ਕਰ। ਐਵੇਂ ‘ਕੱਲੀ ਨਾ ਘੁੰਮਿਆ ਕਰ, ਮੇਰੇ ਨਾਲ਼ ਘੁੰਮਿਆ ਕਰ। ਕਦਿ-ਕਦਿ ਬਹੁਤੀ ਨੇੜ੍ਹੇ ਆ ਜਾਇਆ ਕਰ। ਚੁੰਮਿਆ ਕਰ, ਤੇ ਮੇਰਾ ਪੈਰ ਲਿਤਾੜ ਕੇ ਲੰਘ ਜਾਇਆ ਕਰ।

ਗੱਲ ਕਰ ਕੇ ਤਾਂ ਵੇਖ?
ਗੱਲ ਵਧਾ ਕੇ ਵਿਖਾ?

ਹੁਣ ਮੈਂ ਪੁਛਦਾ ਵਾਂ, ਮੁੜ੍ਹਕੇ ਮੈਂ ਵੀ ਮੁਕਰ ਜਾਣਾ ਏ। ਮੈਂ ਤੈਂ ਡੇ ਬਾਰੇ ਅਜਿਹਾ ਕੁਝ ਨਾ ਤਾਂ ਚਿਤਵਿਆ, ਨਾ ਮੰਗਿਆ, ਤੇ ਨਾ ਲੀਤਾ। ਮੈਂ ਕਦਿ ਵੀ, ਕੁਝ ਵੀ ਨਾ ਕੀਤਾ। ਮੈਂ ਨੂੰ ਕਦਿ ਕੁਝ ਨਹੀਂ ਹੋਇਆ। ਮੇਰੇ ਨਾਲ਼ ਕਦਿ ਕੁਝ ਨਹੀਂ ਹੋਇਆ। ਮੈਂ ਗੱਲਾਂ ਦੀ ਪੰਡ ਵਾਂ।

ਮੈਂ ਕੋਈ ਚਿੜੀਬਾਜ਼ ਵਾਂ।
ਮੈਂ ਕੋਈ ਚਿੜਾ ਵਾਂ।
ਤੂੰ ਕੋਈ ਚਿੜੀ ਏਂ।
ਅਸੀਂ ਚਿੜੀ-ਚਿੜਾ ਹੋਏ।

Two sparrows drinking coffee
“ਚੀਂ-ਚੀ! ਮੇਰਾ ਤੇਰੇ ਨਾਲ਼ ਚਿੜੀ-ਉੱਡ ਕਾਂ ਉੱਡ ਖੇਡਣ ਦਾ ਜੀ ਕਰਦਾ ਏ।”
|end of Text|

Leanne ਨੂੰ ਭੇਜੇ ਸੁਨੇਹੇ ਲਿਖੇ ਤਾਂ ਮੇਰੇ style ਚ ਹੀ ਸਨ ਪਰ ਮੈਂ ਨਹੀਂ ਸਨ ਭੇਜੇ, ਭਾਵੇਂ ਮੈਂ-ਨੂੰ ਪੁੱਛ ਲਓ। ਮੇਰਾ ਤਾਂ ਸਾਰਾ ਪ੍ਰਾਜੈਕਟ ਹੀ Leanne ਨੂੰ ਕੁਝ ‘ਨਾ’ ਪੁੱਛਣ-ਮੰਗਣ ਦਾ ਸਾ। ਦਸਦਾ ਵਾਂ ਹੋਇਆ ਕੀ ਸੀ।

ਮੈਂ ਭੁੰਜੇ ਗੱਦਾ ਵਿਛਾ ਕੇ ਸੋਵੰਦਾ ਵਾਂ ਤੇ ਮੇਰਾ ਬਿੱਲੂ ਮੇਰੇ ਸਿਰਹਾਣੇ ਪਏ ਸੋਫ਼ੇ ਪਰ ਚੜ੍ਹ ਕੇ, ਜਿੱਥੇ ਮੇਰਾ ਫ਼ੋਨ ਪਿਆ ਹੋਵੰਦਾ ਏ। ਹੁਣ ਸਭ ਕੁਝ ਸਮਝ ਆਵਣ ਲੱਗਿਆ ਸਾ। ਸਾਰੀ ਖੇਡ ਬਿੱਲੂ ਖੇਡ ਰਿਹਾ ਸਾ ਤੇ ਅਸੀਂ ਸਾਰੇ (ਮੈਂ, ਲੱਤਾਂ-ਬਾਹਵਾਂ, ਤੇ ਹੋਰ ਜੀਅ) ਆਪਸ ਚ ਲੜ੍ਹੀ ਜਾਵੰਦੇੇ ਸਾਂ। Leanne ਅੱਡ ਮੈਂ-ਤੋਂ ਪਰੇਸ਼ਾਨ ਸੀ, ਮੰਨਦੀ ਨਹੀਂ ਸੀ।

ਮੈਂ ਸੁੱਤੇ ਪਏ ਬਿੱਲੂ ਨੂੰ ਆਵਾਜ਼ ਮਾਰ ਕੇ ਉਠਾਲਿਆ, ਜੱਫੀ ਦਿੱਤੀ ਤੇ ਹੱਸ ਕੇ ਪੁੱਛਿਆ, “ਕਦਿ ਮੇਰੇ ਸੁੱਤਿਆਂ ਮੇਰਾ ਫ਼ੋਨ ਵਰਤਿਆ ਈ?” ਬਿੱਲੂ ਪਹਿਲਾਂ ਕੰਨ ਨਿਵਾ ਕੇ ਇਧਰ-ਓਧਰ ਵੇੱਖਣ ਲੱਗਿਆ, ਫਿਰ ਛਾਲ ਮਾਰ ਕੇ ਉੱਠਿਆ ਤੇ ਮੇਰੀਆਂ ਲੱਤਾਂ ਘੁੱਟਣ ਲੱਗ ਪਿਆ।

ਮਖਾਂ ਚੰਗੀ ਤਰ੍ਹਾਂ ਘੁੱਟ, ਕਿਓਂਕਿ ਵਰ੍ਹਨੀਆਂ ਮੇਰੇ ਹੀ ਨ। ਮੈਂ-ਨੂੰ ਨਹੀਂ ਪਤਾ ਤੇਰੇ ਤੇ Leanne ਵਿਚਾਲ਼ੇ ਗੱਲ ਕਿੱਥੇ ਤੱਕ ਪੁੱਜ ਚੁੱਕੀ ਏ। ਜ਼ਰਾ ਮੈਂ-ਨੂੰ ਵੀ ਨਕਸ਼ਾ ਸਮਝਾ ਤੇ ਦੱਸ, ਜੇ Leanne ਇਨ੍ਹਾਂ ਸੁਨੇਹਿਆਂ ਮੁਤੱਲਕ ਕੁਝ ਪੁੱਛ ਲੈਵੇ ਤਾਂ ਮੈਂ-ਨੂੰ ਪਤਾ ਹੋਵੇ ਕੀ ਆਖਣਾ ਏ?

ਕਹਿੰਦਾ, “ਤੁਸੀਂ ਅਗਲੀ ਵਾਰ ਓਦ੍ਹੇ ਕੋਲ਼ ਟਟੀਹਰੀ ਦੇ ਕੁਝ ਆਂਡੇ ਲੈ ਜਾਇਓ, ਓਹ ਸਭ ਸਮਝ ਜਾਵੇਗੀ। ਮਖਾਂ ਠੀਕ ਏ, ਪਰ ਮੈਂ-ਨੂੰ ਦੱਸ ਵੀ ਦਿਆ ਕਰ। ਮੈਂ ਆਪ ਕਈ ਮਹੀਨਿਆਂ ਤੋਂ Leanne ਕੋਲ਼ੋਂ ਕੁਝ ਵੀ ਨਾ ਪੁੱਛਣ ਦੀ ਕੋਸਿ਼ਸ਼ ਕਰ ਰਿਹਾ ਸਾਂ। ਹੁਣ ਜੇ ਐਸਾ ਕੁਝ ਹੋ ਹੀ ਗਿਆ ਏ ਜੋ ਨਹੀਂ ਸੀ ਹੋ ਸਕਦਾ, ਮੈਂ ਨੂੰ ਆਪਣੀ ਕਹਾਣੀ ਕੁਝ ਬਦਲਣੀ ਪੈਣੀ ਏ।

ਮੈਂ ਸੋਚੀਂ ਪੈ ਗਿਆ।। ਮੈਂ ਹੁਣ ਤੱਕ ਕਿਤਾਬ ਦੇ ਸੱਠ-ਸੱਤਰ ਪੰਨੇ ਲਿਖ ਬੈਠਾ ਸਾਂ, ਹੁਣ ਅੱਗੇ ਨੂੰ ਜਾਵਾਂ ਜਾਂ ਪਿੱਛੇ ਨੂੰ? ਮੈਂ ਪੰਜਾਹ ਸਾਲ ਦਾ ਹੋ ਗਿਆ ਵਾਂ, ਅਗਲਾ 51 ਹੋਇਆ ਜਾਂ 49? 49 ਨੂੰ ਪਤਾ ਏ ਕਿ ਓਹ ਪਿਛਲਾ ਪਾੱਸਾ ਏ, ਓਹ ਨੇ ਹੁਣ ਬੱਸ ਪਿੱਛੋਂ ਧੱਕਾ ਲਾਵਣਾ ਏ? ਤੇ 100 ਨੂੰ ਪਤਾ ਏ ਕਿ ਓਹ ਨੇ ਖਿੱਚਣ ਦਾ ਕੰਮ ਕਰਨਾ ਏ, ਜਿਹੋ ਜਿਹਾ ਵੀ ਖਿੱਚ ਹੋਵੇ? ਜਾਂ ਮੈਂ ਬਿਲਕੁਲ ਹਵਾ ਚ ਵਾਂ, ਤੇ ਇਹ ਸਾਰੀ ਗੱਲ ਦਾ ਕੋਈ ਸਿਰ-ਪੈਰ ਹੀ ਨਹੀਂ?

In any case, ਟਟੀਹਰੀ ਦੇ ਆਂਡਿਆਂ ਦੀ ਪੇਸ਼ਕਸ਼ ਮੈਂ ਆਪ ਕਰਦਾ ਚੰਗਾ ਨਹੀਂ ਲਗਦਾ। ਮੈਂ ਬਿੱਲੂ ਨੂੰ ਆਖਿਆ ਕਿ ਤੁਸੀਂ ਦੋਵ੍ਹੇਂ ਇਕ-ਦੂਏ ਨਾਲ਼ ਜੇ ਏਨਾਂ ਖੁੱਲੇ ਹੀ ਹੋਏ ਓ ਤਾਂ ਓਹ-ਨੂੰ ਇਕ ਵੇਰਾਂ ਫ਼ੋਨ ਕਰ ਕੇ ਹੀ ਸਾਰੀ ਗੱਲ ਸਮਝਾ ਦੇਵੇ ਕਿ ਮੇਰਾ ਇਸ ਚ ਕੋਈ ਹੱਥ ਨਹੀ। ਆੰਡੇ ਓਹ ਆਪਣੇ ਵੱਲੋਂ ਭੇਜ ਰਿਹਾ ਏ।

Artwork: Cat calling Leanne
ਫ਼ੋਨ ਕਰਨ ਦੀ ਇਜਾਜ਼ਤ ਮਿਲਣ ਕਾਰਨ ਬਿੱਲੂ ਨੂੰ ਚਾਅ ਚੜ੍ਹ ਗਿਆ, ਤੇ ਓਹ ਮੇਰੀ ਲੱਤ ਨਾਲ਼ ਮੂੰਹ ਰਗੜਦਾ ਘੁਰੜ-ਘੁਰੜ ਕਰਨ ਲੱਗ ਪਿਆ। ਮਖਾਂ ਤੂੰ ਹੁਣ ਘੜੀ-ਬਿੰਦ ਸੌਂ ਲੈ, ਮੈਂ x|y ਨਾਲ਼ ਕੋਈ ਗੱਲ ਕਰ ਕੋਈ ਹੱਲ ਲਭਦਾ ਵਾਂ। ੳੰਝ ਤਾਂ ਸਾਰਾ ਕੁਝ ਮਿਕਸ ਹੋ ਜਾਣਾ ਏ।

The feet lead him home, and the investigation turns unexpectedly toward the phone—and the cat.

What he thought was his own desire may have already been moving through him, sending messages, making invitations, leaving traces. Billu knows more than he lets on.

The feet have brought him back to the place where the mystery began: inside the machinery of the self.


**The section above is generated by an LLM; read it as an interpretive prompt, not as an authoritative account—take it with a grain of salt.**
Send your comments to mrityunjayawasthy@gmail.com