MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

33. ਓਹੀ ਕੁਝ, ਜ਼ਰਾ ਫਰਕ ਨਾਲ਼। First Reboot

Artwork: Old TV showing distorted text from the book with Noumena painting

ਚੇਤਾਵਨੀ

ਆਪਣਾ ਦਿਮਾਗ ਆਪ ਠੀਕ ਕਰਨਾ ਇਕ ਗ਼ੈਰ ਕਾਨੂੰਨੀ ਅਰ ਗ਼ੈਰ ਜ਼ਿੰਮੇਦਾਰਾਨਾ ਕੰਮ ਏ। ਸਿਰਫ਼ ਪੇਸ਼ੇਵਰ ਟੀਵੀ ਠੀਕ ਕਰਨ ਵਾਲਿ਼ਆਂ ਤੋਂ ਹੀ ਠੀਕ ਕਰਵਾਓ।

-ਜਨ ਹਿਤ ਚ।


"Come early if you can, or we will have to close the kitchen for good. I called many, but didn’t have a response. Come if you can, I am working alone. Come via back door."

ਮੈਂ ਨੱਸ ਕੇ ਗਿਆ, ਪਰ ਸਿੱਧਾ ਅੰਦਰ ਜਾਣ ਦੀ ਬਜਾਏ foodbank ਦੇ ਪਿਛਲੇ ਬੂਹੇ ਮੁਹਰੇ ਬੈਠੇ ਝੋਲਾ-ਚੁੱਕ ਵਿਦਵਾਨਾਂ ਨਾਲ਼ ਕੁਝ ਦੇਰ ਸਰਕਾਰ ਤੇ ਤੀਮੀਆਂ ਬਾਰੇ ਗੋਸ਼ਟ ਕੀਤੀ, ਅੱਧੀ ਕੁ ਸਿਗਟ ਪੀਤੀ ਤੇ ਸੀਟੀ ਮਾਰਦਾ ਪਿਛਲੇ ਬੂਹਿਓਂ ਅੰਦਰ ਜਾ ਵੜਿਆ।

ਆਪਣੇ ਨੱਥ, ਕੰਗਣੇ ਅਲਮਾਰੀ ਚ ਸਾਂਭ ਮੈਂ ਜੂਠੇ ਭਾਂਡਿਆਂ ਦੇ ਢੇਰ ‘ਤੇ ਛਾਲ਼ ਮਾਰ ਦਿੱਤੀ। ਰਸੋਈ ਦੀ ਇਕ ਨੁੱਕਰੇ ਅਜੇ ਸੌ ਤੋਂ ਪੰਜ ਕੁ ਘੱਟ ਸਾਲਾਂ ਦੀ ਤੀ੍ਰਮਤ ਪੱਤਾਗੋਭੀ ਗ਼ਲਤ ਢੰਗ ਨਾਲ਼ ਧੋ ਰਹੀ ਏ। ਮੈਂ Leanne ਨਾਲ਼ ਅਜੇ ਇਸ ਬਾਰੇ ਗੱਲ ਕਰਨੀ ਏ। Leanne ਇਸ ਵੇਲ਼ੇ ਰਸੋਈ ਚ ਨਹੀਂ, ਕਿਹੇ-ਥਾ ਲੁਕੀ ਪਾਠੀ ਨਾਲ਼ ਮੀਟ ਵਢਦੀ ਹੋਣੀ ਏ। ਮੁੜ ਆਈ ਭਾਂਡੇ ਧੁਲ਼ੇ ਵੇਖੇਗੀ ਤਾਂ ਕੁਝ ਧਰਵਾਸਾ ਹੋਵੇਗਾ। ਚੰਗਾ ਏ ਕਿਸੇ ਕੰਮੀਂ ਲੱਗੀ ਏ, ਨਹੀਂ ਤਾਂ ਮੇਰੇ ਸਿਰ ‘ਤੇ ਚੜ੍ਹੀ ਹੋਣੀ ਸੀ।

Artwork: Leanne as a stubborn child, riding the dishwaher's shoulders
ਇਕ ਹੱਥ ਉਤਾਂਹ ਉਲਾਰੀ ਤੇ ਦੂਜਾ ਲੱਕ ਤੇ ਰੱਖ ਕੁਝ ਕਹਿਣ ਲੱਗਿਆ 647, ਪਰ ਭੁੱਲ ਬੈਠਾ ਏ ਕਿ ਕਹਿਣਾ ਕੀ ਸਾ, ਹੁਣ ਮੁਸਕਾਵੀ ਜਾਵੰਦਾ ਏ। ਮਨ ਨੂੰ ਸ਼ਰਾਰਤ ਸੁੱਝੀ, ਕੇ ਗਈ ਗਵਾਚੇ ਦਾ ਲਾਹਾ ਲੈ ਲੈਵਾਂ? ਫਿਟੇਹਾਲ! ਆਖ, ਮਨ-ਆਈ ਟਾਲ ਛੱਡੀ। ਅਸਲ ਚ ਇਨ੍ਹੇਂ ਮੈਨੂੰ ਆਪਣੇ ਕੋਲ਼ ਸੱਦਣਾ ਹੋਣਾ ਪਰ ਮੇਰਾ ਨਾਂ ਭੁੱਲ ਗਈ ਹੋਣੀ ਏ। ਇਹ Leanne ਏ। ਇਹ ਅਕਸਰ ਜਦੋਂ ਕੰਧ ਚੋਂ ਨਿਕਲਦੀ ਏ ਤਾਂ ਲੋਕਾਂ ਦੇ ਨਾਂ ਭੁੱਲ ਜਾਵੰਦੀ ਏ। ਇਹ-ਨੇ ਪਤਾ ਨਹੀਂ ਕਿਸ ਦਾ ਨਾਓਂ ਲੈਣਾ ਸਾ, ਪਰ ਜੇ ਮੈਂ ਇਹ-ਨੂੰ ਸਮਝਾ ਸਕਾਂ ਕਿ ਮੇਰਾ ਲੈ-ਲੈ, ਇਕੋ ਗੱਲ ਏ? ਐਸਾ ਸੋਚ ਕੇ ਮੈਂ ਹੌਲੀ ਜਿਹੀ ਆਪਣਾ ਨਾਂ ਲਿਆ— ਮਨੂਅ। ਖਵਰੇ ਓਹ-ਨੂੰ ਮੇਰੀ ਸਕੀਮ ਸਮਝ ਨਹੀਂ ਲੱਗੀ ਜਾਂ ਓਹ ਸੰਗ ਗਈ, ਪਰ ਬਿਨਾਂ ਮੇਰਾ ਨਾਂ ਲਿਆਂ ਓਹ-ਨੇ ਮੈ-ਨੂੰ ਰਤਾ ਗਲ਼ ਨਾਲ਼ ਲਾਇਆ ਤੇ ਆਖਿਆ, “ਸਾਡੀ ਰਸੋਈ ਚ ਤੇਰਾ ਸਵਾਗਤ ਏ। ਕੀ ਖਿ਼ਆਲ ਏ?”
Graphic Text_ Slipping text
ਮੈਂ-ਨੂੰ (ਮੈਂ-ਕੋ । ਮੈਂ-ਕੁੰ । ਮੈਂਨੂੰ) ਆਪਣੀ ਨਵੀਂ ਸੋਚ ‘ਤੇ ਰਤਾ ਹੈਰਾਨੀ ਹੋਈ। ਸਮਾਂ ਓਹੋ, ਲੋਕ ਓਹੋ ਤੇ ਭਾਂਡੇ ਵੀ ਓਹੋ। ਜਿਵੇਂ perspective ਚ ਕੋਈ ਤਬਦੀਲੀ ਆਈ ਹੋਵੇ ਤੇ ਇਸ ਵਾਰ ਓਹੀ ਕੁਝ ਥੋੜੀ nudge ਨਾਲ਼ ਹੋ ਰਿਹਾ ਹੋਵੇ। ਜਿਵੇਂ ਅੱਜ ਮੇਰੇ ਸਾਹਮਣੇ ਹੀ ਕੁਝ ਕੀਤਾ ਆਖਿਆ, ਕੁਝ ਹੋਰ ਜਿਹਾ ਬਣ ਗਿਆ ਸਾ।

ਇਸ ਨਵੀਂ ਮੁਹਿੰਮ ਚ ਮੇਰੇ ਟੱਬਰ ਵੱਲੋਂ ‘ਮੇਰੇ ਦੁਆਰਾ-ਮੇਰੇ ਭਲ਼ੇ ਲਈ’ ਕੁਝ ਨਵੇਂ ਨਿਯਮ ਜਾਂ rules ਬਣਾਏ ਗਏ ਸਨ। ਏਨ੍ਹਾਂ ਨਿਯਮਾਂ ਦੀ shorthand ਚ ਲਿਖੀ ਇਕ ਪਰਚੀ ਮੇਰੀ ਪਿਛਲੀ ਜੇਬ ਚ ਪਾਈ ਗਈ ਸੀ, ਤਾਂ ਕਿ ਮੁਸ਼ਕਿਲ ਸਮਿਆਂ ਚ ਮੈਂ ਇਹ ਨੁਸਖੇ ਪੜ ਸਕਾਂ। ਪਹਿਲਾ ਨੁਸਖਾ ਸਾ- ਅੱਜ ਵੀ ਕੰਮ ‘ਤੇ Leanne ਨੂੰ coffee ਲਈ ‘ਨਹੀਂ ਪੁੱਛਣਾ’। ਬਾਕੀ ਦੇ ਮੈਂ ਪੜ੍ਹੇ ਨਹੀਂ। ਮੈਂ ਅਜੇ ਵੀ ਪੂਰੀ ਨੀਠ੍ਹਾ ਰਖਦਾ ਸਾਂ ਕਿ ਹੋ ਸਕਦੇ ਏ ਬਾਰੰਬਾਰ ਪੁੱਛਣ ਨਾਲ਼ ਹੀ ਗੱਲ ਬਣਦੀ ਹੋਵੇ?

The first reboot changes almost nothing—and yet everything feels slightly displaced.

Same foodbank, same people, same Leanne, same dishes. Only the perspective has been nudged, and the body arrives carrying a new set of rules.

The first rule is simple: don’t ask Leanne for coffee. Of course, he immediately begins wondering whether "breaking te first rule" might be the thing that finally works.

ਪਾਠਕਾਂ ਵੱਲੋਂ ਗੰਢੀਆਂ ਗੱਲਾਂ| User's Comments
←Previous | Index | Next →