36. ਪਰਸਲੰਨ ਮਸਹਲੇ। Personal Issues
ਤੁਸਾਂ ਨੂੰ ਜੇ ਚੇਤਾ ਹੋਵੇ:ਜਿਨ੍ਹਾਂ ਪੈਰਾਂ ਨੂੰ ਮੈਂ ਆਪਣੇ ਪਿੱਛੇ ਘਸੀਟ ਕੇ foodbank ਜਾਵੰਦਾ ਰਿਹਾਂ, ਓਸ ਦਿਨ ਤਿਨ੍ਹਾਂ ਪਿੱਛੇ ਲੱਗ ਕੇ ਮੈਂ ਘਰ ਵੱਲ ਤੁਰਿਆ ਜਾਵੰਦਾ ਵਾਂ। ਹੱਥਾਂ-ਪੈਰਾਂ ਤੇ ਹੋਰਾਂ ਜੀਆਂ ਨੇ ਮੈਂ-‘ਤੇ ਭਰਵਾਸਾ ਕਰ ਵੱਡਾ ਰਸਿਕ ਲਿਆ ਸਾ, ਤੇ ਓਸ ਦੇ ਨਤੀਜੇ ਕੋਈ ਬਹੁਤੇ ਵਧੀਆਂ ਨਹੀਂ ਸਨ ਨਿਕਲ਼ੇ। ਇਕ ਪੂਰੀ ਦੀ ਪੂਰੀ ਜਨਾਨੀ ਗ਼ੈਬ ਹੋ ਗਈ ਸੀ।
ਓਹ ਦਿਨ foodbank ਤੋਂ ਮੁੜਦਿਆਂ ਬਿੱਲੂ ਮੈਂ-ਨੂੰ ਰਸਤੇ ਚ ਹੀ ਮਿਲ ਪਿਆ। ਇਹ ਕਿਸੇ ਝਾੜੀ ਹੇਠਾਂ ਬੈਠਾ ਮੈਂ-ਨੂੰ ਹੀ ਉਡੀਕਦਾ ਸਾ,ਤਾਂ ਜੋ ਘਰ ਦੇ ਹਾਲਾਤਾਂ ਬਾਰੇ ਮੈਂ-ਨੁੂੰ ਅਗਾਉਂ ਚੇਤਾ ਸਕੇ। ਮੈ-ਨੂੰ ਆਵੰਦਾ ਵੇਖ ਦੌੜਿਆ ਕੋਲ਼ ਆਇਆ ਤੇ ਸਾਹੋ-ਸਾਹੀ ਹੋਇਆ ਆਖਣ ਲੱਗਿਆ, “ਕਿਤਾਬ cancel ਹੋ ਗਈ”। ਮਖਾਂ ਮੈਂ ਤਾਂ ਤੈਂ-ਤੋਂ ਕੋਈ ਕਿਤਾਬ ਨਹੀਂ ਸੀ ਮੰਗਵਾਈ, ਰਤਾ ਸਾਹ ਲੈ ਤੇ ਸਾਰੀ ਗੱਲ ਦੱਸ।
ਕਹਿੰਦਾ ਜਿਹੜੀ ਅਸੀਂ ਪਏ ਲਿਖਦੇ ਸਾਂ, ਟਟੀਹਰੀ ਤੇ ਗੰਡੋਏ ਵਾਲ਼ੀ— ਓਹ ਕਿਤਾਬ Cancel ਹੋ ਗਈ ਏ। ਘਰ ਅਫ਼ਰਾਤਫ਼ਰੀ ਪਈ ਏ, ਓਹ (x|y) ਹੁਣ ਤੱਕ ਲਿਿਖਆ ਸਾਰਾ ਕੁਝ ਫ਼ਰੋਲ ਰਹੇ ਨ, highlight ਕਰ ਰਹੇ ਨ, ਤੇ ਮੈਂ-ਨੂੰ ਲਗਦਾ ਏ ਕੱਟ-ਵੱਢ ਵੀ ਰਹੇ ਨ। ਸਾਰੇ ਮੇਰਾ ਨਾਂ ਲਾ ਰਹੇ ਨ ਕਿ ਮੈਂ Leanne ਨੂੰ ਫ਼ੋਨ ਕਰਕੇ ਸਾਰੀ ਕਹਾਣੀ ਬਦਲ ਦਿੱਤੀ। (ਰੋਵੰਦਾ) “ਮੈਂ-ਨੂੰ ਤਾਂ ਪੜ੍ਹਨਾ ਵੀ ਨਹੀਂ ਆਵੰਦਾ”।
ਮਖਾਂ ਤੂੰ ਘਬਰਾ ਨਾ, ਮੈਂ ਹੈ ਵਾਂ ਤੇਰੇ ਨਾਲ਼। ਰਹੀ ਗੱਲ ਕਹਾਣੀ ਤੇ ਕਿਤਾਬ ਦੀ, ਓਹ ਨਾਹੀਂ ਤਾਂ ਇਹ ਸਹੀ। ਜੇ ਇਹ ਵੀ ਨਾਹੀਂ, ਤਾਂ ਹੋਰ ਸਹੀ। ਇਹ ਦੱਸ, ਓਹ ਹੈ ਨ ਕਿੰਨੇ ਜਣੇ? “ਮੈਂ-ਨੂੰ ਗਿਣਨਾ ਨਹੀਂ ਆਵੰਦਾ ਪਰ ਸੁੰਘਣ ਤੋਂ ਕਾਫ਼ੀ ਜਿ਼ਆਦਾ ਲਗਦੇ ਨ” ਬਿੱਲੂ ਨੇ ਦੱਸਿਆ।
ਅਸੀਂ ਘਰ ਪੁੱਜੇ ਵੇਖਦੇ ਵਾਂ, ਮੇਰੀਆਂ ਲੱਤਾਂ-ਬਾਹਵਾਂ ‘ਕੱਠੀਆਂ ਹੋਈਆਂ ਸੋਫ਼ੇ ਪਰ ਬੈਠੀਆ ਨ। x|y ਨੇ ਅੱਜ ਕਾਲ਼ਾ ਪੈਂਟ-ਕੋਟ ਤੇ ਰੰਗਦਾਰ ਧੋਤੀ ਪਾਈ ਸੀ, ਤੇ ਮੇਜ਼ ‘ਤੇ ਮਅਨੁਸਚਰਪਿਟ ਵਿਛਾ ਕੇ ਬੈਠੇ ਸਨ।
ਸਰਸਰੀ ਜਿਹੀ ਫਤਿਹ ਬੁਲਾ ਕੇ ਮੈਂ ਹੱਥ-ਮੂੰਹ ਧੋਵਣ ਲਈ ਗੁਸਲਖਾਨ੍ਹੇ ਚ ਵੜ੍ਹ ਗਿਆ ਤੇ ਪਾਣੀ ਦੇ ਫੁਹਾਰੇ ਥੱਲੇ ਖਲੋ ਕੇ ਆਪਣਾ ਕੇਸ ਤਿਆਰ ਕਰਨ ਲੱਗਿਆ।
ਬਿੱਲੂ ਨੇ ਸਾਰਿਆਂ ਲਈ ਚਾਹ ਬਣਾ ਲਈ। ਮੈਂ ਓਹਨੂੰ ਮਿੱਠੀ ਦੇ ਕੇ ਬਾਹਰ ਹੋਰ ਬਿੱਲਿਆਂ ਨਾਲ਼ ਖੇਡਣ ਲਈ ਭੇਜ ਦਿੱਤਾ, ਕਿਓਂਕਿ ਵੱਡਿਆਂ ਦੀਆਂ ਸਾਰੀਆਂ ਗੱਲਾਂ ਨਿਆਣਿਆਂ ਦੇ ਸੁਣਨ ਵਾਲ਼ੀਆਂ ਨਹੀਂ ਹੋਵੰਦੀਆਂ।
The body has gone home, but the trouble has followed.
The manuscript is suddenly on trial: who changed the story, who called Leanne, and who gets to decide what remains?
What begins as a domestic meeting becomes another kind of internal affair—part literary, part familial, and entirely personal.