MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

38. ਗੜਬੜ ਵਾਲਾ ਪਾਰਟ | Writing from the Courthouse

ਵਹੀਂ ਬੈਠ ਕਰ

ਗੜਬੜ ਵਾਲਾ ਪਾਰਟ

ਵਹੀਂ ਬੈਠ ਕਰ

To honourable x|y
Subject: Misunderstanding
ਮਿਤੀ: 10 ਅਕਤੂਬਰ 2025
ਸਥਾਨ: ਵਹੀਂ

ਜੀਉਣਾ ‘ਕੱਲੇ ਬੰਦੇ ਦਾ ਕੰਮ ਨਹੀਂ। ਸਾਡੇ ਉਰੇ ਕੋਈ ਨਹੀਂ ਪਤਾ ਲਗਦਾ ਕਿ ਪੁੱਠੇ ਕੰਮ ਕੌਣ ਕਰਦਾ ਏ, ਭਾਵੇਂ ਗੋਲਡੀ ਦਾ ਖਿ਼ਆਲ ਸਾ ਕਿ ਸਿਰਫ਼ ਮੇਰੇ ਮਾਂ-ਪਿਓ ਹੀ ਕਰਦੇ ਨ, ਓਹ-ਦੇ ਨਹੀਂ। ਮੇਰਾ ਖਿ਼ਆਲ ਏ ਜਦੋਂ ਇਤਨੇ ਜਣੇ ਹੋਣ ਤਾਂ ਸਭ ਕੁਝ ਆਪਣੇ-ਆਪ ਹੀ ਹੋਈ ਜਾਵੰਦਾ ਏ। ਸਾਰੇ ਹੀ ਕਿਸੇ ਹੋਰ ਦੇ ਕੀਤੇ ਦੇ reaction ਚ ਕੁਝ ਨਾ ਕੁਝ ਕਰ ਬਹੁੰਦੇ ਨ। ਮੈਂ ਤੇ ਬਿੱਲੂ ਵੀ ਇਕ-ਦੂਏ ਦੀ ਹਰ ਗੱਲ ‘ਤੇ ਸਹਿਮਤ ਨਹੀਂ ਹੋਵੰਦੇ, ਪਰ ਇਸ ।ਅ।-ਸਹਿਮਤੀ ਕਾਰਨ ਕੁਝ ਨਾ ਕੁਝ ਕਰ ਬਹੁਨੇ ਵਾਂ। ‘ਕੱਲਿਆਂ ਕਰ ਕੇ ਕਿਹੜੇ ਚੰਨ ਚਾੜ੍ਹ ਲਏ, ਸਗੋਂ ਰਲ਼-ਮਿਲ਼ ਕੇ ਹੋਵੰਦਾ ਏ— ਹੋ ਲੈਣ-ਦੇਣਾ ਚਾਹੀਦਾ ਏ।

ਇਹ ਆਖਣਾ ਕਿ ਕੰਮ ਬਿੱਲੂ ਨੇ ਖ਼ਰਾਬ ਕੀਤਾ ਜਾਂ ਮੈਂ— ਸਹੀ ਨਹੀਂ। ਮੇਰੀਆਂ ਲੱਤਾਂ ਵੀ Leanne ਦੇ ਝਾੜੂ ‘ਤੇ ਚੜ੍ਹ ਝੂਲਦੀਆਂ ਸਨ ਤੇ ਮੇਰੀਆਂ ਬਾਹਵਾਂ ਨੇ ਵੀ ਓਹ-ਦੇ ਲੱਕ ਨੂੰ ਘੁੱਟ ਕਰ ਜੱਫੀ ਪਾਈ ਸੀ। ਤੁਸੀਂ ਆਪ ਹੀ ਐਂਟੀਨਾ ਘੁੰਮਾਵਣ ਉੱਪਰ ਚੜ੍ਹੇ ਸੋ, ਤੇ ਮੈਂ ਆਪ ਜੀ ਦਾ ਹੀ ਲਾਇਆ ਕੋਈ ਸਟੇਸ਼ਨ ਵਾਂ। ਤੁਸੀਂ ਚਾਹਵੋ ਤਾਂ ਗੰਢੋਏ ਨੂੰ ਪੁੱਛ ਸਕਦੇ ਓ, ਪਰ ਤੁਹਾਨੂੰ ਕੋਈ ਚਾਲ਼ੀ-ਪੰਜਾਹ ਸਾਲ਼ ਉਡੀਕਣਾ ਪੈਣਾ ਏ। ਮੇਰੀ ਜਾਚੇ ਏ-ਹੋ ਜਿ-ਹਾ ਜੇ ਕੁਝ ਹੋ ਗਿਆ ਏ, ਤਾਂ ਅਸੀਂ ਸਾਰਿਆਂ ਰਲ਼ ਕੇ ਹੀ ਕੀਤਾ ਹੋਣਾ, ਕਿਸੇ ‘ਕੱਲੇ ਨੇ ਨਹੀਂ। ਬਾਕੀ ਜੋ ਤੁਸੀਂ ਠੀਕ ਸਮਝੋ।

ਇਕੋ ਥਾਂ ਬਹਿ ਕਿ ਲਿਖਣ ਦਾ ਹੁਕਮ ਸਾ, ਸੋ ਮੈਂ ਤਿੰਨ ਸਾਲ਼ ਸਿਰ ਸੁੱਟ ਕੇ ਲਿਖਦਾ ਰਹਿਆ, ਨਾਲ਼ੋ-ਨਾਲ਼ ਸਮਝਦਾ ਵੀ ਰਹਿਆ। ਜਦੋਂ ਨੂੰ ਮੇਰੀ ਜਾਗ ਖੁੱਲੀ, ਬਾਹਰ ਦਿਨ ਚੜ੍ਹ ਆਇਆ ਸਾ। ਮੈਂ ਸੋਚੀਂ ਪੈ ਗਿਆ ਕਿ ਮੈਂ ਕੌਣ ਸਾਂ, ਤੇ ਉਤ-ਥਾਂ ਕੀ ਪਿਆ ਕਰਦਾ ਸਾਂ। ਅੱਖਾਂ ਖੋਲ੍ਹੀਆਂ ਤਾਂ ਵੇਖਦਾ ਵਾਂ, x|y ਮੇਰੇ ਸਿਰ ਦੇ ਐਨ ਉੱਪਰ ਚੜ੍ਹ ਆਏ ਸਨ।

x|y ਦਾ ਫ਼ੈਸਲਾ

ਇਨ੍ਹਾਂ ਕਾਹਲ਼ੀ ਨਾਲ਼ ਕੁਝ ਕਾਗਜ਼ ਤੇ ਦਸਤਾਵੇਜ਼ ‘ਕੱਠੇ ਕੀਤੇ ਤੇ ਓਨ੍ਹਾਂ ‘ਤੇ ਲਾਖ ਦੀਆਂ ਮੋਰ੍ਹਾਂ ਜਿਹੀਆਂ ਜੜਨ ਲੱਗ ਪਏ। ਸ਼ਾਮ ਦੇ ਚਾਰ ਵਜੇ ਨਾਲ਼ ਢਈਯਾ ਬਰਖ਼ਾਸਤ ਹੋਇਆ ਤੇ

ਮੈਂ-ਨੂੰ ਆਪਣੇ ਪਬਲਿਸ਼ਰ ਨੂੰ ਮੁਆਫ਼ੀਨਾਮਾ ਲਿਖਣ ਅਰ ਜੋ ਵੀ ਹੁਣ ਤੱਕ ਲਿਖ ਹੋਵਿਆ ਸਾ, ਭੇਜ ਦੇਵਣ ਦਾ ਹੁਕਮ ਵੀ ਹੋਇਆ, ਤਾਂ ਜੋ ਗੱਲ ਕਿਸੇ ਸ਼ੱਕ ਤੱਕ ਹੀ ਰੱਖੀ ਜਾ ਸਕੇ।

x|y ਦਾ ਫ਼ੈਸਲਾ ਸੁਣ ਕੇ ਮੇਰੀਆਂ ਲੱਤਾਂ ਬਾਹਵਾਂ ਦੇ ਹੰਝੂ ਵਹਿ ਤੁਰੇ, ਤੇ ਓਨ੍ਹਾਂ ਨੇ ਦੂਜੇ-ਦੂਜੇ ਨੂੰ ਘੁੱਟ ਕਰ ਗਲ਼ ਨਾਲ ਲਾਵਿਆ। x|y ਨੇ ਆਪਣੇ ਜਜ਼ਬਾਤਾਂ ਦੇ ਉਬਾਲ਼ ਨੂੰ ਹਮੇਸ਼ਾਂ ਵਾਂਙ ‘ਸਲੀਕੇ’ ਹੇਠਾ ਲੁਕੋ ਰੱਖਿਆ। ਸਤਿ ਦੀ ਇਕ ਵਾਰ ਫਿਰ ਜਿੱਤ ਹੋਈ ਤੇ ਅਸਾਂ ਜਾਣਿਆ ਕਿ ਜੋ ਜਾਣ ਹੋਵੇ— ਓਹੀ ਸਤਿ ਹੋਂਦਾ ਏ। ਓਹ ਕੋਈ ਜਿੱਤਿਆ ਜੂਆ ਹੋਂਦਾ ਏ। ਲੁਟੀ ਇੱਜ਼ਤ ਦੀ ਮੁੜ੍ਹ-ਬਹਾਲੀ ਹੋਈ ਤਾਂ ਓਸ ਨੂੰ ਜਨੌਰਾਂ ਦੇ ਕੱਦ, ਲੋੜ ਤੇ ਹੈਸੀਅਤ ਮੁਤਾਬਿਕ ਵੰਡਿਆ ਗਿਆ। ਮੈਂ, ਮੇਰੀਆਂ ਲੱਤਾਂ-ਬਾਹਵਾਂ, ਦਿਮਾਗ, ਤੇ ਮੇਰੀ ਬਿੱਲੀ ਨੇ ਆਪਣੇ-ਆਪਣੇ ਹਿੱਸੇ ਦੀ ਚੁੱਕੀ ਤੇ ਸਾਂਝੀ ਦੇਗ ਚ ਰਿੰਨ੍ਹ ਲਈ। ਇਹ ਸਾਡੀ ਸਭਨਾਂ ਦੀ ਸਾਂਝੀ ਅਜਿੱਤ ਸੀ, ਸੋ ਸਭ ਨੇ ਰਲ਼-ਬਹਿ ਰੱਜ-ਕਰ ।ਅ।-ਖਾਧੀ।

Artwork from what.has.weight. Split couple and cat sitting between them

The verdict is in: nobody did it alone.

The confusion becomes collaboration—body, Billu, Leanne, x|y, and the writer all implicated in the same act of making.

And after three years of writing, the courthouse finally releases the manuscript into the world: send what exists. Let the rest become someone else’s (reader's)problem.

ਪਾਠਕਾਂ ਵੱਲੋਂ ਗੰਢੀਆਂ ਗੱਲਾਂ| User's Comments
←Previous | Index | Next →