MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

Five Panels

How to Read this book_English Kumar's witch How to read this book_Punjabi How to read this book_Memory How to read this book_Reflection How to read this book_Time How to read this book_Language

© 2025 Mrityunjay All rights reserved. No part of this publication may be reproduced, stored in a retrieval system, or transmitted in any form or by any means—electronic, mechanical, photocopying, recording, or otherwise—without prior written permission of the author, except in the case of brief quotations or reviews.

A cautionary note:

This book contains text and graphics that may be triggering or distressing to some readers, including references to trauma, dissociation, sexual content and economic hardship. Reader discretion is advised.

ਛਾਪਣ ਵਾਲਿ਼ਆਂ ਨੂੰ

ਲਿਖਤੁਮ: ਮਨੂਅ Subject: ਜੋ ਭੀ ਹੋ-ਪਾਇਆ। ਲਿਖਣ ਦੇ ਵਾਅਦੇ ‘ਤੇ ਜੁਆਬ ਦੇ ਰਿਹਾ ਵਾਂ। ਕਹਿ ਬੈਠਾ ਸਾਂ ਕਿ ਲਿਖਾਂ-ਗਾ, ਤੇ ਹੁਣ ਸੋਚੀਂ ਪਿਆ ਵਾਂ ਲਿਖਾਂ-ਕੀ? ਕਿੰਝ ਕਰ ਹੋਸੀ? ਮਖਾਂ ਬੋਲ ਜਾਂ ਲਿਖ ਕਰ ਸਮਝਾਂ; ਪੁਗਸੀ ਕਿ ਨਾ? ਸੋ ਬੋਲ ਕੇ ਲਿਖ ਰਿਹਾਂ। ਲਿਖਣ ਦਾ ਪਹਿਲਾ ਮੰਤਕ ਨਿਰੋਲ਼ ਖਾਜ ਕਰਨਾ ਏ। ਦੂਜਾ, ਗੱਲ ਕਰਨੀ, ਬੰਨਣੀ, ਆਦਿਕਾ ਕਰਨੀ, ਤੇ ਆਦਿਕਾ ਹੀ ਲੰਮੀ ਕਰੀ ਜਾਣੀ। ਗੱਲ ਕੋਈ ਹੈ-ਨਾ ਪਰ ਕਰਨੀ ਵੀ ਜ਼ਰੂਰ। ਕੋਈ ਅਚੋਤਾਨ ਆਖ ਲE। ਐਸਾ ਚੁਟਕੁਲਾ ਜਿਹੜਾ ਸ਼ੁਰੂ ਹੀ ਹੋਵੰਦਾ ਰਹਿੰਦਾ ਏ, ਜਾਵੰਦਾ ਕੀ-ਹੇ ਥਾਂ ਨਹੀਂ। ਕਿਹੇ-ਥਾਂ ਪੁੱਜਣ ਦਾ ਇਰਾਦਾ– ਹੈ-ਹੀ-ਨਾ-ਸਾ। ਆਸ ਕਰਦਾ ਵਾਂ, ਤੁਹਾਨੂੰ ਪੜ੍ਹਨ ਚ ਵੀ ਉਤਨੀ ਹੀ ਦੁਸ਼ਵਾਰੀ ਆਵੇਗੀ ਜਿੰਨੀ ਮੈਨੂੰ ਲਿਖਣ ਇਹ ਆਵੰਦੀ ਏ- ਯਾਰੀ ਹਾਣ ਦੇ ਮੁੰਡੇ ਨਾਲ਼ ਲਾਈਏ, ਇਕੋ ਜਿੰਨਾਂ ਜ਼ੋਰ ਲਗਦਾ *(ਕਿਸੇ ਮਲਵੈਣ ਦੀ ਸੁਝਾਈ ਗੱਲ)। ਪੰਜਾਬ ਚ ਹੁਣ ਮੇਰਾ ਵਾਸਾ ਕੋਈ ਨਾ। ਕੁਝ ਚੇਤੇ ਕਰਨਾ, ਭੂਤ ਸਦਾਵਣ ਵਰਗਾ ਕੰਮ ਹੋਵੰਦਾ ਏ ਤੇ ਲਿਖਣਾ- ਜਿਵੇਂ ਓਨ੍ਹਾਂ ਨੂੰ ‘ਜਗ-ਜ਼ਾਹਿਰ’ ਕਰਨ ਦੀ ਕੋਈ ਜਿ਼ਦ। ਸਾਹਮਣੇ ਬੈਠੀ ਸ਼ੈਅ ਦਿਸ ਜਾਵੰਦੀ ਏ, ਯਾਦ ਕਰਨ ਦੀ ਲੋੜ ਨਹੀਂ ਪੈਵੰਦੀ। ਚੇੱਤਾ ਕਰੋ ਤਾਂ ਸਭ ਕੁਝ ਓਆਰੋਂ-ਪਾਰ ਦਿਸਦਾ ਏ, ਜਿਵੇਂ ਛਾੱਪੇ ਉੱਪਰ ਛਾੱਪੇ ਲੱਗੇ ਹੋਵਣ। ‘ਕਠੇ ਵੇੱਖੋ ਤਾਂ ਕੋਈ ਸਿਰ ਪੈਰ ਨਹੀਂ, ਪਰ ‘ਕੱਲੇ-ਕੱਲੇ ਨੂੰ ਫੜ ਕੇ ਤੁਰੋ ਤਾਂ ਦਿਨ-ਵਾਰ ਤੇ ਲੋਕ ਪਛਾਣ ਚ ਆਵੰਦੇ ਨ। ਮੇਰੇ ਕੋਲ਼ ਇਕ ਬਿੱਲੂ ਏ, ਓਹ-ਨੂੰ ਪੁੱਛ ਵੇਖਦਾਂ। ਅਖੇ: “ਪਿਰਤਾਂ, ਗੁੱਝਾ ਸੁਪਨਾ ਹੋਂਦੀਆਂ ਨ। ਅੱਜ ‘ਅਸੀਂ ਸਾਰੇ’ ਟੋਰੋਂਟੋ ਇਹ ਸੌਫ਼ੇ ‘ਤੇ ਮੂਧੇ ਪਏ ਚਿਤਵਦੇ ਵਾਂ ਕਿ ਫ੍ਰਿਜ ਦੀ ਕੁਨ-ਕੁਨ ਜੇ ਸ਼ੀਸ਼ੇ ਦੀ ਬਾਰੀ ‘ਤੇ ਪੈਵੰਦਾ ਮੁਨ-ਮੁਨ ਮੀਂਹ ਹੋਵੇ ਤਾਂ? ਓਹ ਸ਼ੀਸ਼ਾ ਸਾਡੀ ਪਿੰਡ ਵਾਲ਼ੀ ਦੀ ਬਾਰੀ ਦਾ ਏ, ਜਾਂ ਟੋਰਾਂਟੋ ਵਾਲ਼ੀ ਬਾਰੀ ਦਾ? ਅਸਲ ਚ ਮੀਂਹ ਕਿਹ-ਥਾਂ ਪੈਵੰਦਾ ਏ? (ਬਿੱਲੂ ਦਿਲ ਦਾ ਚੰਗਾ ਏ ਪਰ sentence structure ਤੇ ਤਰਕ-ਸ਼ਾਸਤਰ ਚ ਇਹ ਕੁਝ ਖੁਲ੍ਹਾਂ ਲੈਵੰਦਾ ਏ)। “ਇਹ ਕਿਹੜੀ ਜਗ੍ਹਾ ਏ, ‘ਤੇ ਮੈਂ ਸੋਫ਼ੇ ‘ਤੇ ਕਿਉਂ ਮੂਧਾ ਪਿਆ ਵਾਂ?” ਮੈਂ ਗੱਲ ਤੋਰਨ ਲਈ ਅੱਗੋਂ ਪੁੱਛਿਆ। ਅਖੇ, “ਤੈਂ-ਨੂੰ ਨਹੀਂ ਪਤਾ? ਤੂੰਂ ਚੰਡੀਗੜ੍ਹ ਰਹਿੰਦਾ ਵੈਂ ਤੇ ਨੇੜ੍ਹਲੇ ਪਹਾੜੀ ਪਿੰਡਾਂ ਚ ਘੁੰਮਣ ਨਿਕਲਿਆ ਸੈਂ। ਰਸਤੇ ਚ ਰਾਤ ਪੈ ਗਈ ਤਾਂ ਸੜ੍ਹਕ ਕੰਢੇ ਢਾਬ੍ਹੇ ਵਾਲਿ਼ਆਂ ਨੂੰ ਲੰਮੇ ਪੈਣ ਲਈ ਜਗ੍ਹਾ ਪੁੱਛ ਮੰਗੀ। ਉਨ੍ਹਾਂ ਰਾਤ ਲੰਘਾਵਣ ਲਈ ਸੁਹਫ਼ਾ ਵਿਛਾ ਦਿੱਤਾ। ਤੂੰਂ ਕਈ ਸਾਲ ਓਥੇ ਬੇਸੁਧ ਸੁੱਤਾ ਰਿਹਾ, ਅੱਜ ਉੱਠਿਆ ਏਂ। ਮੀਂਹ ਹਟ ਗਿਆ ਏ ਤੇ ਦਿਨ ਚੜ੍ਹ ਆਇਆ ਏ। ਸੌਫ਼ੇ ‘ਤੇ ਪਿਆ ਸੋਚਦਾ ਏਂ ਕਿ ਤੂੰ ਕੇਹ-ਥਾਓਂ ਆਇਆ ਏਂ, ਤੇ ਕਿਹੇ-ਥਾਂ ਜਾਣਾ ਵੈ?” ਮਖਾਂ, “ਜੇ ਮੈਂ ਆਖਾਂ ਕਿ ਮੈਂ ਟੋਰਾਂਟੋ ਚ ਆਪਣੇ ਘਰ ਸੋਫ਼ੇ ‘ਤੇ ਪਿਆ ਆਪਣੇ ਫ੍ਰਿਜ ਦੀ ਕੁਣ-ਕੁਣ ਸੁਣ ਰਿਹਾਂ, ਤੇ ਆਪਣੇ ਆਪ ਨੂੰ ਪਿੰਡ ਦਾ ਭੁਲੇੱਖਾ ਪਾਵੰਦਾ ਵਾਂ, ਤਾਂ? ਚੱਲ ਮੰਨਿਆ ਮੇਰੇ ਚੇੱਤੇ ਚ ਹੋਰ ਥਾਹਵਾਂ ਤੇ ਲੋਕ ਵੀ ਹੈ-ਨ ਤੇ ਇਹ ਕੁਣ-ਕੁਣ ਵੀ ਫ੍ਰਿਜ ਦੀ ਆਵਾਜ਼ ਏ ਮੀਂਹ ਦੀ ਨਹੀਂ। ਫਿਰ?” ਅੰਞ ਅਸੀਂ ਕੁਝ ਦੇਰ ਇਕ-ਦੂਜੇ ਨਾਲ਼ ਸ਼ਤਰੰਜ ਖੇਡਦੇ ਰਹੇ। ਫਿਰ ਮੈਂ ਪੁੱਛਿਆ, “ਤੈਨੂੰ ਚੰਡੀਗੜ੍ਹ ਵਾਲ਼ੇ ਦਾ ਕਿੰਝ ਕਰ ਪਤਾ ਏ, ਤੂੰ ਤਾਂ ਮੇਰੇ ਨਾਲ਼ ਟੋਰਾਂਟੋ ਚ ਰਹਿੰਦਾ ਏਂ?” ਅਖੇ “ਬੰਦਾ ਰੋਜ਼ ਮੁਕਦਾ, ਨਵਾਂ ਚੜ੍ਹਦਾ, ਤੇ ਪੁਰਾਣੇ ਢੋਵੰਦਾ ਏ। ਸਭ ƒ ਆਪਣੇ ਭੇਤ ਅਰ ਭੂਤਾਂ ਦਾ ਪਤਾ ਹੋਵੰਦਾ ਏ।” ਸੋ ਆੜੀ ਮੇਰਾ ਕੁਝ ਸਿਧੜਾ ਏ, ਕੁਝ ਸਿਆਣਾ। ਓਹ-ਦੀ ਸੁਲਾ ਲੈ ਕੇ ਲਿਖਦਾ ਵਾਂ, ਕੁਝ ਗੰਢ ਕਰ ਹੋਵਿਆ ਭੇਜਦਾ ਕਰਾਂਗਾ। ਜੇ ਕੁਝ ਨਹੀਂ ਕਰ ਹੋਇਆ, ਤਾਂ ਕੁਝ ਨਾ ਕੁਝ ਤਾਂ ਜ਼ਰੂਰ ਕਰਾਂਗਾ। ਮੇਰੇ ਨਾਲ਼ ਹੋਰ ਲੋਕ ਵੀ ਹੈ ਨ ਜਿਨ੍ਹਾਂ ਦੇ ਇਸ ਕਿਤਾਬ ਬਾਰੇ ਆਪੋ-ਆਪਣੇ ਵਿਚਾਰ ਨ, ਤੇ ਅਸੀਂ ਅਕਸਰ ਇਕ-ਦੂਜੇ ਨਾਲ਼ ਸਹਿਮਤ ਨਹੀਂ ਹੋਵੰਦੇ। ਸਮਝੋ ਸਾਡੇ ਕੋਲ਼ ‘ਇਕ ਨੁਕਤੇ’ ਵਾਲ਼ਾ ਇਕ ਹਾਸਿਲ’ ਹੈ-ਨਾ। ਮੈਂ ਸਾਰਿਆਂ ਨੂੰ ਬੋਲ-ਲੈਣ ਦੇਂਦਾ ਵਾਂ, ਭਾਵੇਂ ਮੇਰੇ ਨਾਲ਼ ਬਹੁਤੀ ਰੋਕ-ਟੋਕ ਵੀ ਹੋਵੰਦੀ ਰਹਿੰਦੀ ਏ। ਕਿਸੇ ਦੀ ਵੀ ਤਰੀਕ ਆਪਸ ਚ ਨਹੀਂ ਰਲ਼ਦੀ। ਲੜਦੇ ਨ ਕਿ ਓਦੋਂ ਦੀ ਨਹੀਂ, ਓਦੋਂ ਦੀ ਗੱਲ ਏ, ਓਹ ਬੰਦਾ ਨਹੀਂ ਕੋਈ ਗੰਢੋਯਾ ਸਾ, ਆਦਿ-ਆਦਿ। ਇਨ੍ਹਾਂ ਛਲੇਡਿਆਂ ਨੂੰ ਮੇਰਾ ਵਿਹੜਾ ਪੱਟਣੋ ਕੌਣ ਹਟਾਵੇ? ਫਿਰ ਮੈਂ ਸੋਚਦਾ ਵਾਂ ਕਿ ਲਿਖ ਦੇਵਾਂ ਜੋ ਕੁਝ ਵੀ ਬੋੱਲੀ ਜਾਵੰਦੇ ਨ? ਮੈਨੂੰ ਪਤਾ ਏ ਏਨ੍ਹਾਂ ਨੇ ਮੰਨਣਾ ਤਾਂ ਹੈ-ਨਹੀਂ। ਬਹੁੰ ਪਿਆਰ ਨਾਲ਼ ਮਨੂ

ਪੜ੍ਹਨ ਵਾਲਿ਼ਆਂ ਨੂੰ

ਇਸ ਕਿਤਾਬ ਨੂੰ ਕਿੰਝ ਕਰ ਪੜੀਏ; ਓਹ ਨੁਕਤਾ ਯਾਦਵਿੰਦਰ ਨੇ ਮੇਰੇ ਪੁੱਛ-ਮੰਗਣ ਕਰ ਲਿਖਿਆ ਸਾ, ਪਰ ਮੇਰੇ ਖਿਲਾਫ਼ ਲਿਖ ਦਿੱਤਾ। ਪਤੰਦਰ ਨੇ ਦੋ-ਤਿੰਨ ਪੰਨਿਆਂ ਚ ਹੀ ਸਾਰੇ ਕਿਰਦਾਰ ਨਿਟਰੋਦੁਚੲ ਕਰ ਦਿੱਤੇ ਤੇ ਮੇਰੀ ਪੋਲ ਖੋਲ੍ਹ ਛੱਡੀ। ਯਾਦਵਿੰਦਰ ਦੇ ਸੁਝਾਏ ਨੁਕਤਿਆਂ ਤੇ ਕੀਤੀਆਂ ਚੁਗਲੀਆਂ ਪਿੱਛੇ ਕੋਈ ਸਚਾਈ ਨਹੀਂ, ਤੇ ਓਦ੍ਹੇ ਦੱਸੇ ਦਾ ਕੋਈ ਸਿਰ-ਪੈਰ ਨਹੀਂ। ਭਾਵੇਂ ਤੁਸੀਂ ਆਪ ਪੜ੍ਹ ਲੈਣਾ (ਪੰਨਾ 243, ਮੈਂ ਓਹ-ਦਾ ਊਟ-ਪਟਾਂਗ ਲਿਿਖਆ ਕਈ-ਕਈ ਥਾਂ ਲਾਲ ਕਰਿਆ ਏ)। ਓਹ-ਨੇ ਇਹ ਕਿਤਾਬ ਸਭ ਤੋਂ ਪਹਿਲਾਂ ਪੜ੍ਹੀ ਏ, ਤੇ ਪੂਰੀ ਪੜ੍ਹੀ ਏ। ਓਹ-ਨੇ ਮੇਰੇ ਨਾਲ਼ ਰੋਹੜੂ ਟੱਪਿਆ ਏ, ਭਾਵੇਂ ਆਪਣਾ ਟੱਪਿਆ ਏ। ਓਹ-ਦੀ ਗੱਲ ਨੂੰ seriously ਨਹੀਂ ਲਿਆ ਜਾ ਸਕਦਾ, ਤੇ ਅਜਿਹਾ ਓਹ ਆਪ ਵੀ ਮੰਨਦਾ ਏ। ਮੈਂ ਪੰਜਾਹ ਸਾਲਾਂ ਤੋਂ ਰੋਜ਼ ਇਕ ਦਿਨ ਦਾ ਹੋਵੰਦਾ ਵਾਂ। ਮਹੀਨੇ ਚ ਤੀਹ ਦਿਨ ਹੋਂਦੇ ਨ, ਪਰ ਮੈਂ ਮਹੀਨਾ ਕਦਿ ਨਾ ਵੇਖਿਆ। ਜੇ ਦਿਸ ਜਾਵੰਦਾ ਤਾਂ ਮੇਰਾ ਦਿਲ ਢਹਿ ਜਾਣਾ ਸਾ। ਜੇ ਮੈਂ ਆਪਣੇ ਪੰਜਾਹ ਸਾਲ ਇਕੋ ਵਾਰ ਚ ਵੇਖ ਲੈਵੰਦਾ ਤਾਂ ਮੈਂ-ਤੋਂ ਜੀ ਨਹੀਂ ਸੀ ਹੋਣਾ। ਨਿੱਕਾ-ਨਿੱਕਾ ਕਰ ਜੀਵਿਆਂ ਜੀ ਹੋਵੰਦਾ ਏ, ਤੇ ਥੋੜ੍ਹਾ-ਬਹੁਤ ਲਿਖ ਹੋਵੰਦਾ ਏ। ਕਦਿ ਮੈਂ-ਨੂੰ ਲਗਦਾ ਏ ਮੈਂ ਕੁਰਾਹੇ ਪਿਆ ਵਾਂ। ਜਦੋਂ ਆਪਣੇ-ਆਪ ਤੋਂ ਥੱਕ ਜਾਵੰਦਾ ਵਾਂ, ਤਾਂ ਤੁਹਾਂ ਲੋਕਾਂ ਨੂੰ ਯਾਦ ਕਰਦਾ ਵਾਂ। ਇਹ ਵੀ ਕੋਈ ਫ਼ਜ਼ੂਲ ਜਿ਼ਦ ਏ। ਇਹ ਕੋਈ ਟੋਣਾ ਏ। ਸਿਰਫ਼ ਓਨ੍ਹਾਂ ਲਈ— ਜਿਹੜੇ ਪੂਰਾ ਮੰਤ੍ਰ ਪੜ੍ਹਨ ਤੇ ਮੰਤ੍ਰ ਚ ਹੀ ਆਪਣੀ ਬੇਲੋੜੀ ਸੁਲਾ ਲਿਖ ਭੇਜਣ, ਜਿਵੇਂ ਯਾਦਵਿੰਦਰ ਨੇ ਕਰਿਆ ਏ। ਮੈਂ ਇਹੋ-ਜਿਹੀਆਂ ਬੇਲੋੜੀਆਂ ਚੀਜ਼ਾਂ `ਕੱਠੀਆਂ ਕਰਦਾ ਵਾਂ। ਇਹ ਓਹੀ ਤੋਰੀ ਰੀਤ ਵੀ ਹੋਵੇ। ਅੱਗੇ ਤੁਹਾਂ-ਦੀ ਮਰਜ਼ੀ। ਖ਼ੈਰ ਨਾਲ਼ ਮਨੂ

* Coming soon...