05. ਸੁਣੋ | My Fridge sings
ਬਿੱਲੂ ਦਾ ਆਂਡੇ ਖਾਣ ਦਾ ਮਨ ਹੋਇਆ, ਤੇ ਆਂਡਿਆਂ ਦੀ ਬਜਾਏ ਓਹ ਟਟੀਹਰੀ ਕੋਲ਼ੋਂ ਕੁੱਟ ਖਾ ਆਇਆ। ਹੁਣ ਇਹ ਮੇਰੀ ਝੋਲ਼ੀ ਸੁੱਤਾ ਪਿਆ ਸਾ। ਇਹ ਬਿੱਲੂ ਮੇਰੇ ਕੋਲ਼ ਕਿਹ-ਥਾਓਂ ਆਇਆ, ਅੱਗੇ ਜਾ ਕੇ ਦਸਦਾ ਵਾਂ। ਮੇਰੇ ਮਾਂ-ਪੇ ਮੇਰੇ ਕੋਲ਼ ਕਿਹ-ਥਾਓਂ ਆਏ, ਓਸ ਬਾਰੇ ਤੁਹਾਨੂੰ ਪਹਿਲਾਂ ਹੀ ਦੱਸ ਛੜਿਆ। ਹੁਣ ਆਪਣੇ ਬਾਰੇ ਦਸਦਾ ਵਾਂ।
ਗੱਲ ਹੋਣੀ ਏ 90ਆਂ ਕੁ ਦੀ। ਮੈਂ ਪਠਾਨਕੋਟੋਂ ਸਕੂਲ ਮੁਕਾ ਕੇ ਜਾਂ ਆਖੋ ਖਹਿੜਾ ਛੁਡਾ ਕੇ ਚੰਡੀਗੜ੍ਹ ਆਣ ਵੱਸਿਆ ਸਾਂ। ਪਹਾੜਾਂ ਦੇ ਪੈਰੀਂ ਬਣੌਟੀ ਝੀਲ ਦੇ ਕੰਢੇ ਵਸਿਆ ਬਜਰੇ ਦਾ ਸ਼ਹਿਰ। ਮੇਰੇ ਚੇਤੇ ਚ ਸਾਰੇ ਪਾਣੀ ਨ ਜੋ ਮੈਂ ਟੱਪ ਆਇਆ ਵਾਂ। ਬੰਦਾ ਆਪਣੇ ਚੇੱਤੇ ਦੀ ਪੰਡ ਭਾਰੀ ਰਖਦਾ ਏ। ਜਿਤਨੇ ਚੇੱਤੇ- ਜਿੰਨੀਆਂ ਥਾਂਵਾਂ, ਉਤਨੇ ਪਤੇੇ, ਉਤਨੇ ਸਮੇਂ, ਤੇ ਉਤਨੇ ਹੀ ਬੰਦੇ।
ਤੇ ਸਾਡੇ ਪਾਣੀ ਜਾਂ ਤਾਂ ‘ਡੱਬਰਾਂ’ ਹੋਵੰਦੀਆਂ ਸਨ, ਜਾਂ ‘ਰੋਹੜੂ’। ਸਭ ਪੰਖੂ ਟਟੀਹਰੀਆਂ ਹੋਵੰਦੇ ਸਨ, ਤੇ ਲੋਕ,— ਛਲੇਡੇ। ਚੰਡੀਗੜ੍ਹ ਰਹਿੰਦਿਆਂ ਮੈਂ ਅਕਸਰ ਨੇੜਲੇ ਪਹਾੜੀ ਪਿੰਡ ਗਾਹੰਦਾ ਰਿਹਾਂ।
ਕਿਸੇ ਦਿਨ ਅੰਞ ਹੀ ਜੰਗਲਾਚਾਰੀ ਕਰਦਿਆਂ ਮੋਹਲੇਧਾਰ ਮੀਂਹ ਪੈਵਣ ਲੱਗਿਆ। ਮੈਂ ਨੱਸ ਕੇ ਰਾਹ ਚ ਪੈਵੰਦੇ ਢਾਬ੍ਹੇ ਵਾਲ਼ੇ ਨੂੰ ਮੀਂਹ ਹਟਣ ਤੱਕ ਮੈ-ਨੂੰ ਢੋਈ ਦੇਣ ਦਾ ਤਰਲਾ ਕੀਤਾ। ਅੰਨੇਰਾ ਪੈਣ ਲੱਗਿਆ ਪਰ ਮੀਂਹ ਹਟਣ ਦਾ ਕੋਈ ਹਾਲ਼ ਨਾ। ਢਾਅਬੇ ਵਾਲ਼ੇ ਚੰਗੇ ਲੋਕ ਸਨ, ਤੇ ਓਨ੍ਹਾਂ ਨੇ ਮੇਰੇ ਸੌਣ ਤਾਈਂ ਆਪਣਾ ਸੋਹਫ਼ਾ ਖਾਲੀ ਕਰ ਦਿੱਤਾ। ਮੈ-ਨੂੰ ਨਹੀਂ ਪਤਾ ਮੈਂ ਕਿੰਨੀ ਦੇਰ ਸੁੱਤਾ ਰਹਿਆ ਪਰ ਅੱਖ ਖੁੱਲੀ ਤਾਂ ਵੇਖਦਾਂ, ਬਾਹਰ ਦਿਨ ਚੜ੍ਹਿਆ ਸਾ। ਅਜੇ ਨਾ ਟੋਰਾਂਟੋ ਉਸਰਿਆ ਸਾ ਤੇ ਨਾ ਉਸ ਅੰਦਰ ਮੇਰਾ ਬਿੱਲੂ ਵੀ ਰਹਿੰਦਾ ਸਾ। ਅਜੇ ਨਹੀਂ ਸਾ ਪਤਾ, ਬਿੱਲੂ ਕਿਹ-ਥਾਂ ਰਹਿੰਦਾ ਏ? Leanne ਕਿਹ-ਥਾਂ ਕੰਮ ਕਰਦੀ ਏ? ਤੇ ਮੇਰਾ Eਸ ਨਾਲ਼ ਕੀ ਕੰਮ ਸਾ। ਹੁਣ ਮੈਂ-ਨੂੰ ਪਤਾ ਏ।
ਦਸਦਾ ਵਾਂ।
A rainy night, a sleeping Billu, and a memory that begins to move.
The narrator goes back to the time before Toronto, before Billu, before Leanne—when there were other waters, other places, other people.
Somewhere along the way, the past and present seem to know more about each other than the narrator did at the time.