MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

05. ਸੁਣੋ | My Fridge sings

A Fridge sings and a cat listens
ਮੇਰਾ ਫ੍ਰਿਜ ‘ਕੁਨ-ਕੁਨ’ ਕਰ ਰਾਗ ਝੜੀ ਗਾਵੰਦਾ ਸਾ। ਬਾਹਰ ਝੜੀ ਲੱਗੀ ਸੀ। ਹੇ-ਥਾਓਂ ਘਰਾਂ ਦੇ ਬੂਹੇ ਭੇੜ ਲਓ ਤਾਂ ਬਾਹਰ ਦਾ ਕੁਝ ਨਹੀਂ ਸੁਣਦਾ। ਜਿੰਨੀ ਵਾਰ ਵੀ ਬਿਜਲੀ ਲਿਸ਼ਕੇ, ਮੇਰਾ ਬਿੱਲੂ ਕੰਨ ਖੜੇ ਕਰ ਬਹਿ ਜਾਵਿਆ ਕਰੇ। ਮੀਂਹ ਕਰਕੇ ਸਾਡੀ ਗਵਾਂਢਣ ਟਟੀਹਰੀ ਨੇ ਭੁੱਖ ਰੱਖ ਕੇ ਖਾਧਾ ਸਾ। ਮੈਂ ਤੇ ਮੇਰੇ ਬਿੱਲੂ ਨੇ ਵੀ ਭੁੱਖ ਰੱਖ ਕੇ ਖਾਧਾ ਸਾ।

ਬਿੱਲੂ ਦਾ ਆਂਡੇ ਖਾਣ ਦਾ ਮਨ ਹੋਇਆ, ਤੇ ਆਂਡਿਆਂ ਦੀ ਬਜਾਏ ਓਹ ਟਟੀਹਰੀ ਕੋਲ਼ੋਂ ਕੁੱਟ ਖਾ ਆਇਆ। ਹੁਣ ਇਹ ਮੇਰੀ ਝੋਲ਼ੀ ਸੁੱਤਾ ਪਿਆ ਸਾ। ਇਹ ਬਿੱਲੂ ਮੇਰੇ ਕੋਲ਼ ਕਿਹ-ਥਾਓਂ ਆਇਆ, ਅੱਗੇ ਜਾ ਕੇ ਦੱਸਦਾ ਵਾਂ। ਮੇਰੇ ਮਾਂ-ਪੇ ਮੇਰੇ ਕੋਲ਼ ਕਿਹ-ਥਾਓਂ ਆਏ, ਓਸ ਬਾਰੇ ਤੁਹਾਨੂੰ ਪਹਿਲਾਂ ਹੀ ਦੱਸ ਛੜਿਆ। ਹੁਣ ਆਪਣੇ ਬਾਰੇ ਦੱਸਦਾ ਵਾਂ।

ਗੱਲ ਹੋਣੀ ਏ 90ਆਂ ਕੁ ਦੀ। ਮੈਂ ਪਠਾਨਕੋਟੋਂ ਸਕੂਲ ਮੁਕਾ ਕੇ ਜਾਂ ਆਖੋ ਖਹਿੜਾ ਛੁਡਾ ਕੇ ਚੰਡੀਗੜ੍ਹ ਆਣ ਵੱਸਿਆ ਸਾਂ। ਪਹਾੜਾਂ ਦੇ ਪੈਰੀਂ ਬਣੌਟੀ ਝੀਲ ਦੇ ਕੰਢੇ ਵਸਿਆ ਬਜਰੇ ਦਾ ਸ਼ਹਿਰ। ਮੇਰੇ ਚੇਤੇ ਚ ਸਾਰੇ ਪਾਣੀ ਨ ਜੋ ਮੈਂ ਟੱਪ ਆਇਆ ਵਾਂ। ਬੰਦਾ ਆਪਣੇ ਚੇਤੇ ਦੀ ਪੰਡ ਭਾਰੀ ਰਖਦਾ ਏ। ਜਿਤਨੇ ਚੇਤੇ- ਜਿੰਨੀਆਂ ਥਾਂਵਾਂ, ਉਤਨੇ ਪਤੇ, ਉਤਨੇ ਸਮੇਂ, ਤੇ ਉਤਨੇ ਹੀ ਬੰਦੇ।

ਤੇ ਸਾਡੇ ਪਾਣੀ ਜਾਂ ਤਾਂ ‘ਡੱਬਰਾਂ’ ਹੋਵੰਦੀਆਂ ਸਨ, ਜਾਂ ‘ਰੋਹੜੂ’। ਸਭ ਪੰਖੂ ਟਟੀਹਰੀਆਂ ਹੋਵੰਦੇ ਸਨ, ਤੇ ਲੋਕ,— ਛਲੇਡੇ। ਚੰਡੀਗੜ੍ਹ ਰਹਿੰਦਿਆਂ ਮੈਂ ਅਕਸਰ ਨੇੜਲੇ ਪਹਾੜੀ ਪਿੰਡ ਗਾਹੰਦਾ ਰਿਹਾਂ।

ਕਿਸੇ ਦਿਨ ਅੰਞ ਹੀ ਜੰਗਲਾਚਾਰੀ ਕਰਦਿਆਂ ਮੋਹਲੇਧਾਰ ਮੀਂਹ ਪੈਵਣ ਲੱਗਿਆ। ਮੈਂ ਨੱਸ ਕੇ ਰਾਹ ਚ ਪੈਵੰਦੇ ਢਾਬੇ ਵਾਲ਼ੇ ਨੂੰ ਮੀਂਹ ਹਟਣ ਤੱਕ ਮੈਂ-ਨੂੰ ਢੋਈ ਦੇਣ ਦਾ ਤਰਲਾ ਕੀਤਾ। ਅੰਨੇਰਾ ਪੈਣ ਲੱਗਿਆ ਪਰ ਮੀਂਹ ਹਟਣ ਦਾ ਕੋਈ ਹਾਲ਼ ਨਾ। ਢਾਬੇ ਵਾਲ਼ੇ ਚੰਗੇ ਲੋਕ ਸਨ, ਤੇ ਓਨ੍ਹਾਂ ਨੇ ਮੇਰੇ ਸੌਣ ਤਾਈਂ ਆਪਣਾ ਸੋਹਫ਼ਾ ਖਾਲੀ ਕਰ ਦਿੱਤਾ। ਮੈਂ-ਨੂੰ ਨਹੀਂ ਪਤਾ ਮੈਂ ਕਿੰਨੀ ਦੇਰ ਸੁੱਤਾ ਰਹਿਆ ਪਰ ਅੱਖ ਖੁੱਲੀ ਤਾਂ ਵੇਖਦਾਂ, ਬਾਹਰ ਦਿਨ ਚੜ੍ਹਿਆ ਸਾ। ਅਜੇ ਨਾ ਟੋਰਾਂਟੋ ਉਸਰਿਆ ਸਾ ਤੇ ਨਾ ਉਸ ਅੰਦਰ ਮੇਰਾ ਬਿੱਲੂ ਵੀ ਰਹਿੰਦਾ ਸਾ। ਅਜੇ ਨਹੀਂ ਸਾ ਪਤਾ, ਬਿੱਲੂ ਕਿਹ-ਥਾਂ ਰਹਿੰਦਾ ਏ? Leanne ਕਿਹ-ਥਾਂ ਕੰਮ ਕਰਦੀ ਏ? ਤੇ ਮੇਰਾ Eਸ ਨਾਲ਼ ਕੀ ਕੰਮ ਸਾ। ਹੁਣ ਮੈਂ-ਨੂੰ ਪਤਾ ਏ।

ਦਸਦਾ ਵਾਂ।

A rainy night, a sleeping Billu, and a memory that begins to move.

The narrator goes back to the time before Toronto, before Billu, before Leanne—when there were other waters, other places, other people.

Somewhere along the way, the past and present seem to know more about each other than the narrator did at the time.


**The section above is generated by an LLM; read it as an interpretive prompt, not as an authoritative account—take it with a grain of salt.**
Send your comments to mrityunjayawasthy@gmail.com