For Gertrude Stein
For Gertrude Stein, who taught us that a sentence need not hurry toward its meaning; that repetition can be a way of looking again; that the ordinary word, spoken long enough and closely enough, may begin to reveal its strange life. She made literature out of attention itself, and showed that writing does not always have to explain the world—sometimes it can simply remain beside it until the world begins to speak differently.I am grateful to her for making room for the unfinished, the circular, the hesitant, the stubbornly present. For showing that a book may wander without being lost, that a voice may discover itself by repeating what it thought it already knew, and that meaning can arrive late, or arrive differently, or refuse to arrive at all. This book owes something to that permission.
To Gertrude Stein, then: for the courage to stay with a word until it becomes strange, and with a life until it becomes literature. With gratitude.
ਪੰਜਾਬ ਬੁਕ ਸੈਂਟਰ ਨੇ 1983/86 ਵਿਚ ਰੂਸੀ ਪਰੀ-ਕਹਾਣੀਆਂ ਨਾਂ ਦੀ ਕਿਤਾਬ ਦਾ ਪੰਜਾਬੀ ਅਨੁਵਾਦ ਛਾਪਿਆ, ਪਰ ਕਿਤਾਬ ਦਾ ਟਾਇਟਲ ਰੂਪਵੰਤੀ ਵਸੀਲੀਸਾ ਰੱਖਿਆ, ਜੋ ਅਸਲ ਵਿਚ ਇਨ੍ਹਾਂ ਕਹਾਣੀਆਂ ਚੋਂ ਪਹਿਲੀ ਕਹਾਣੀ ਏ। ਇਸ ਕਿਤਾਬ ਵਿਚ ਰੂਪਕਾਰ ਦਾ ਨਾਂ ਏ। ਮੀਨਾਯੇਵ ਦੱਸਿਆ ਏ। ਮੀਨਾਯੇਵ (1912–1993) ਅਸਲ ਵਿਚ ਇਸ ਕਿਤਾਬ ਦੀ ਜਿਲਦ ਬੰਨ੍ਹਣ ਦਾ ਕੰਮ (ਦੲਸਗਿਨੲਰ) ਕੀਤਾ ਸਾ, ਜਦੋਂ ਕਿ ਕਹਾਣੀ ਰੂਪਵੰਤੀ ਵਸੀਲੀਸਾ ਸਮੇਤ ਬਾਕੀ ਸਾਰੀਆਂ ਕਹਾਣੀਆਂ ਦਾ ਰੂਪਕਾਰ ਵੀ ਈਵਾਨ ਬੀਲੀਬਿਨ (1876-1942) ਏ।
ਬੀਲੀਬਿਨ ਵੀਹਾਂ ਦੀ ਉਮਰ ਵਿਚ ਰੂਸ ਦੇ ਦੂਰ-ਦਰਾਜ਼ ਪੂਰਬੀ ਪਿੰਡਾਂ ਵਿਚ ਘੁੰਮਦਾ ਰਿਹਾ ਤੇ ਜੋ ਮਨ ਨੁੰ ਟੁੰਬਿਆ, ਵਾਹੁੰਦਾ ਰਿਹਾ। 1899 ਵਿਚ ਓਹ-ਨੇ ਰੂਸੀ ਪਰੀ ਕਹਾਣੀਆਂ ਦੀ ਕਿਤਾਬ ਲਈ ਇਹ ਰੂਪਕਾਰੀ ਕੀਤੀ। 1905 ਤੋਂ 1910 ਤੱਕ ਬੀਲੀਬਿਨ ਨੇ ਪੁਸ਼ਕਿਨ ਦੀਆਂ ਲੋਕ ਕਹਾਣੀਆਂ ਲਈ ਰੂਪਕਾਰੀ ਵੀ ਕੀਤੀ। ਇਹ-ਨੇ ਰਿਮਸਕੀ-ਕੋਰਾਸਕੋਵ ੋਪੲਰਅ ਲਈ ਵੀ ਕੰਮ ਕੀਤਾ।
1920 ਵਿਚ ਰੂਸ ਦੀ ਘਰੇਲੂ-ਜੰਗ ਦੇ ਚਲਦਿਆਂ ਇਹ Egypt ਤੁਰ ਗਿਆ, ਤੇ ਪੰਜ ਕੁ ਸਾਲ ਕਾਇਰੋ ਤੇ ਐਲਿਕਸਾਂਦ੍ਰੀਆ ਵਿਚ ਰਿਹਾ, ਤੇ 1925 ਵਿਚ ਪੈਰਿਸ ਪੱਜ ਗਿਆ। 1931 ਵਿਚ ਇਹ-ਨੇ Arabian Nights ਲਈ ਰੂਪਕਾਰੀ ਕੀਤੀ।
1936 ਵਿਚ ਜਦੋਂ ਇਹ ਲੈਨਿਨਗ੍ਰਾਦ ਵਾਪਿਸ ਮੁੜਿਆ ਤਾਂ ਕੁਝ ਕੁ ਹੀ ਸਾਲਾਂ ਵਿਚ (1941-1942) ਜਰਮਨੀ ਦੀਆਂ ਫੋਜਾਂ ਨੇ ਲੈਨਿਨਗ੍ਰਾਦ ਨੂੰ ਘੇਰ ਲਿਆ। ਲੋਕ ਲੈਨਿਨਗ੍ਰਾਦ ਛੱਡ ਕੇ ਨੱਸ ਰਹੇ ਸਨ ਤੇ ਇਹ ਰਾਹ ਜਾਵੰਦਿਆਂ ਨੂੰ ਆਪਣੇ ਸਕੈਚ ਵਿਖਾਈ ਜਾਵੰਦਾ ਸਾ। ਰੂਸੀ ਦਸਤਾਵੇਜ਼ਾਂ ਮੁਤਾਬਿਕ ਈਵਾਨ 7 ਫ਼ਰਵਰੀ 1942 ਵਿਚ ਠੰਢ, ਭੁੱਖ, ਤੇ ਸਰੀਰਕ ਕਮਜ਼ੋਰੀ ਕਰਕੇ ਪੂਰਾ ਹੋਵਿਆ।
ਈਵਾਨ
ਨੂੰ ਮੈਂ ਨਹੀਂ ਜਾਣਦਾ, ਬੜੀ ਅਜੀਬ ਗੱਲ ਏ ਓਸ ਨੂੰ ਯਾਦ ਕਰਨਾ ਜਾਂ ਕੁਝ ਸਮਰਪਿਤ ਕਰਨਾ। ਜਿਹੜਾ ਮੈਂ ਵੇੱਖਿਆ ਨਾ, ਤੇ ਹੁਣ Eਹ ਹੈ ਨਾ, ਓਦ੍ਹਾ ਨਾਂ ਲ਼ੈਣ ਨੂੰ ਜੀ ਕਰਦਾ ਏ, ਪਰ ਸੰਗ ਵੀ ਆਵੰਦੀ ਏ। ਦਸਦਾ ਵਾਂ ਕਿਓਂ।
ਜਦੋਂ ਮੈਂ ਨਿੱਕਾ ਹੋਂਦਾ ਸਾਂ, ਮੇਰੀ ਮਾਂ ਵੀ ਨਿੱਕੀ ਹੋਂਦੀ ਸੀ। ਓਨ੍ਹੇਂ ਘਰ ਚ ਰੇੜੂਆਂ ਆਲ਼ੀ ਅਲਮਾਰੀ ਚ ਇਕ ਨਿੱਕਾ ਜਿੰਨਾਂ ਮਾਸਕੋ ਬਣਾਇਆ ਹੋਇਆ ਸਾ। ਗੋਰਕੀ ਮੈਂ ਹੋ-ਥਾਓਂ ਲੱਭਿਆ, ਓਦ੍ਹੀਆਂ ਸਿਆਣੀਆਂ ਸੁਣੀਆਂ ਤੇ ਆਪਣੀਆਂ ਕਮਲੀਆਂ ਸੁਣਾਵੀਆਂ। ਤੇ ਵਾਪਿਸ ਧਰ ਦਿੱਤਾ। ਆਈਤਮਾਤੋਵ ਤੋਂ ਲੈ ਕੇ ਸੋਵੀਅਤ ਨਾਰੀ ਤੱਕ ਸਭ ਅਲਮਾਰੀ ਦੇ ਇਕ ਖੂੰਝੇ ਚ ਧਰੇ ਸਨ। ਜਿਵੇਂ ਦੱਸਿਆ ਕਿ ਮੇਰੀ ਮਾਂ Eਦੋਂ ਨਿੱਕੀ ਹੋਂਦੀ ਸੀ, Eਹ ਭਲ਼ੀਆਂ ਬੇਈਮਾਨੀਆਂ ਵੀ ਕਰ ਲੈਵੰਦੀ ਸੀ। ਇਹੋ ਜਿਹੀਆਂ ਕਿਤਾਬਾਂ ਸਕੂਲ ਦੀ ਲਾਈਬ੍ਰੇਰੀ ਚੋਂ ਲੈ ਆਵਣੀਆਂ, ਪਰ ਮੋੜਨੀਆਂ ਨਾ। ਮੇਰੀ ਸਾਹਿਿਤਕ ਕ੍ਰਾਂਤੀ ਚੋਰੀ-ਚਕਾਰੀ ਤੋਂ ਹੀ ਸੁਰੂ ਹੋਈ ਸੀ, ਅਜੇ ਵੀ ਲਗਭਗ ਓਂਝ ਹੀ ਏ।
ਰੂਪਵੰਤੀ ਵਾਸੀਲਿਸਾ Eਨ੍ਹਾਂ ‘ਚੋਂ ਓਹ ਕਿਤਾਬ ਏ ਜਿਹੜੀ ਮੈਂ ਵੇਖ-ਵੇਖ ਕੇ ਪੜ੍ਹਦਾ ਸਾਂ। ਈਵਾਨ ਦੀ ਰੂਪਕਾਰੀ ਦਾ ਅਸਰ ਲਿਖਾਰੀਆਂ ਨਾਲ਼ੋਂ ਕਿਤੇ ਵੱਧ ਹੋਵੰਦਾ ਸਾ। ਕਹਾਣੀ ਵਿਚਲਾ ਈਵਾਨ ਮੁਰਗਾਬੀ ‘ਤੇ ਚੜ੍ਹਿਆ ਦਿਸ ਜਾਵੰਦਾ ਸਾ, ਨਹੀਂ ਤਾਂ ਮੈਂ ਤਾਂ ਸੋਚ-ਸੋਚ ਕੇ ਵੀ ਗੋਲਡੀ ਨੂੰ ਮੱਝ ‘ਤੇ ਹੀ ਚਾੜ੍ਹ ਸਕਦਾ ਵਾਂ।
ਮੈਂ-ਨੂੰ ਵਾਹ ਕੇ ਲਿਖਣ ਦੀ ਕਸਰ ਏ। ਇਹ-ਨੂੰ ਈਵਾਨ ਨੂੰ ਚੇਤੇ ਕਰਨਾ ਆਖ ਲE, ਜਾਂ ਮੇਰੀ ਚੋਰਨੀ ਮਾਂ ਨੂੰ। ਗੱਲ ਤਾਂ ਮੁਰਗਾਬੀਆਂ ਉਡਾਵਨ ਦੀ ਏ।