MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

42. ਦੂਜੀ ਮਿਲਣੀ | Second meeting/ Orientation

Leanne ਨਾਲ਼ ਕੀਤੇ ਵਾਅਦੇ ‘ਤੇ ਮੈਂ ਅਗਲੇ ਦਿਨ ਵੀ ਅੰਨ-ਪਾਣੀ ਛਕਣ foodbank ਪੁੱਜ ਗਿਆ। ਓਹ ਮੈਂ-ਨੂੰ ਉਤ-ਥਾਂ ਲੱਭੀ ਨਹੀਂ ਪਰ ਹੈ ਉਤ-ਥਾਂ ਹੀ ਸੀ। Eਦ੍ਹੇ ਨੇੜੇ ਹੋਣ ਨਾਲ਼ ਲੋਕਾਂ ਦਾ ਸ਼ੋਰ ਘੱਟ-ਵੱਧ ਹੋ ਜਾਵੰਦਾ ਏ, ਰੌਸ਼ਨੀ ਚ ਰਤਾ ਫ਼ਰਕ ਪੈ ਜਾਵੰਦਾ ਏ। ਕੁਝ ਦੇਰ ਉਡੀਕ ਕਰਨ ਤੋਂ ਬਾਅਦ ਮੈਂ ਰਸੋਈ ਚ ਕੰਮ ਕਰਦੀ ਬੀਬੀ Carole ਨੂੰ ਪੁੱਛਿਆ ਕਿ Leanne ਵੇੱਖੀ ਜੇ? Carole ਨੇ ਦੱਸਿਆ, ਓਹ ਪ੍ਰਧਾਨ ਨਾਲ਼ ਮੀਟਿਂਗ-ਰੂਮ ਚ ਨਵੀਂ ਭਰਤੀ ਦੀ ਨਿਟੲਰਵਇੱ ਲੈ ਰਹੀ ਏ। ਆਖ ਗਈ ਸੀ ਕਿ ਤੂੰ ਆਵੇਂ, ਤਾਂ ਅੰਦਰ ਭੇਜ ਦੇਵਾਂ। ਮੈਂ ਆਪਣੇ ਨੱਥ-ਕੰਗਣੇ ਲਾਹ ਕੇ ਆਪਣੇ ਥੈੱਲੇ ਚ ਸੁੱਟੇ ਤੇ meeting room ਵੱਲ ਨੱਸਿਆ।

ਪ੍ਰਧਾਨ ਦੇ ਨਾਲ਼ ਦੀ ਕੁਰਸੀ ਤੇ ਬੈਠੀ Leanne ਨੂੰ ਮੈਂ ਝੱਟ ਪਛਾਣ ਲਿਆ, ਪਰ ਓਹ-ਦਾ ਅਹੁਦਾ ਵੱਡਾ ਹੋਣ ਕਾਰਨ ਕੁਝ ਜ਼ਾਹਿਰ ਨਾਂ ਕੀਤਾ। ਇਨ੍ਹਾਂ ਨੇ ਅਸਾਂ-ਨੂੰ ਕੁਝ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਤੇ ਕੁਝ ਸਵਾਲ਼ ਅਸਾਂ-ਤੋਂ ਪੁੱਛੇ। ਨਸੀਹਤਾਂ ਮੁੱਕਣ ‘ਤੇ ਪ੍ਰਧਾਨ ਨੇ ਆਖਿਆ ਕਿ ਕਿਸੇ ਨੇ ਕੁਝ ਪੁਛਣਾ ਏ ਤਾਂ ਪੁੱਛ ਲੈਵੋ। ਮੈਂ Leanne ਦਾ ਨਾਂ ਭੁੱਲ ਗਿਆ ਸਾਂ ਪਰ ਅੰਞ ਪੁਛਣਾ ਠੀਕ ਨਹੀਂ ਲੱਗਿਆ, ਕੋਈ ਹੋਰ ‘ਵਾਜ ਮਾਰੇਗਾ ਤਾਂ ਆਪ ਪਤਾ ਲੱਗ ਜਾਵੇਗਾ। Leanne ਮੇਰੇ ਵੱਲ ਵੇਖ ਕੇ ਆਖਣ ਲੱਗੀ— “ਜਦੋਂ ਮੈਂ ਵੀ ਮਨੂਅ ਵਰਗੀ ਭੁੱਖੀ ਹੋਵੰਦੀ ਸਾਂ, ਅਸੀਂ ਬਾਹਰ ਬਹਿ ਇਕ-ਦੂਜੇ ਦੀਆਂ ਥਾਵ੍ਹਾਂ ਲੱਭਣ ਦਾ ਅਹਿਦ ਕੀਤਾ ਸਾ। ਚਲੋ ਮਨੂਅ ਤੋਂ ਹੀ ਸੁਰੂ ਕਰਦੇ ਵਾਂ। Tell us about yourself mnUa? Where do you come from, and how did you find about us?

ਮੈਂ ਜਦੋਂ ਚਿਰਾਂ ਤੋਂ ਜਾਣੂ ਲੋਕਾਂ ਨੂੰ ਮਿਲਦਾ ਵਾਂ, ਤਾਂ ਮੇਰੇ ਮਨ ਚ ਪਹਿਲਾ ਸਵਾਲ ਇਹੀ ਹੋਂਦਾ ਏ— ਕੌਣ ਲੋਕ ਸਓ ਤੁਸੀਂ? ਮੈਂ-ਨੂੰ ਇਹ ਦੱਸੋ ਕਿ ਤੁਸੀਂ ਕਿਹ-ਥਾਓਂ ਆਵੰਦੇ ਓ, ਕੌਣ ਸਓ? ਤੁਹਾਡੇ ਘਰ ਕਿਹ-ਥਾਂ ਨ? ਇਤ-ਥਾਂ ਕੀ ਪਏ ਕਰਦੇ E? ਤੁਹਾਡਾ ਘਰ ਗੁਆਚ ਗਿਆ ਏ? ਕਿਤੇ ਤੁਸੀਂ ਮੇਰੇ ਪਿੰਡ ਦੇ ਤਾਂ ਨਹੀਂ?

ਮੇਰਾ ਕੋਈ ਪਿੰਡ ਹੋਂਦਾ ਸਾ। ਓਹ ਹੁਣ ਮੇਰੇ ਚੇਤੇ ਚ ਕੋਈ ਖੁਰਦੀ ਥਾਓਂ ਏ, ਜਿਦ੍ਹੇ ਚ ਜਦੋਂ ਬੋਹੜ ਦੇ ਪੱਤਰ ਡਿਗਦੇ ਨੇ ਤਾਂ ਮੇਰੇ ਕੰਨਾ ਚ ਏਰਾ ਉੱਗ ਪੈਵੰਦਾ ਏ। ਕਦਿ ਕੋਈ ਝੱਖੜ ਝੁੱਲਦਾ ਏ ਤੇ ਓਹ-ਚ ਕੋਈ ਟੱਲੀ ਖੜਕੀਂਦੀ ਏ। ਮੈਂ ਗਰੋਚੲਰੇ ਸਟੋਰੲ ਦੀ ਲਨਿੲ ਚ ਖੜਿਆ ਖੱਬੇ- ਤੇ ਸੱਜੇ-ਖੱਬੇ ਝੂਲਣ ਲਗਦਾ ਵਾਂ, ਤੇ ਉੱਚੀ ਦੇਣੀ ਜੈਕਾਰਾ ਛਡਦਾ ਵਾਂ:

“ਕੰਜਰੋ! ਕੱਪੜੇ ਤੱਰ ਤੋਂ ਲੱਹ ਲਓ, ਉਡ ਜਾਣੇ ਨੀ”

ਕਦਿ-ਕਦਿ ਮੇਰੇ ਪਿੰਡ ਨੂੰ ਵੀ ਮੇਰੇ ਅੰਦਰ ਵਸੇ ਹੋਣ ਕਾਰਨ ਖਾਜ ਹੋਂਦੀ ਹੋਵਣੀ ਏ?

ਮੇਰੇ ਪਿੰਡ ਚ ਜਿਉਂਦੇ-ਵਸਦੇ ਲੋਕ ਰਹਿੰਦੇ ਸਨ ਪਰ ਬਾਹਰ-ਵਾਰ ਹੋਰ ਚੀਜ਼ਾਂ ਦਾ ਵੀ ਵਾਸਾ ਸਾ, some kind of homeless, faux-body people; ਜਿਵੇਂ ਕੁਮਾਰ ਹੋਣਾ ਦੀ ਜੱਟੀ। ਸਾਡੇ ਘਰ ਦੇ ਐਨ ਪਿੱਛੇ ਕੁਮਾਰ ਦੀ ਪੈਲ਼ੀ ਸੀ ਤੇ ਪੈਲ਼ੀ ਚ ਦਸਦੇ ਨ ਕਿਸੇ faux-ਜੱਟੀ ਦੀ ਦੇਹਰੀ ਸੀ । ਅਸਾਂ ਕਦੇ ਨਾ ਵੇੱਖੀ ਕਿਓਂਕਿ ਕੁਮਾਰ ਕਿਆਂ ਤੋਂ ਬਿਨ੍ਹਾਂ ਹੋਰ ਕੋਈ ਓਸ ਪੈਲ਼ੀ ਚ ਨਹੀਂ ਸਾ ਜਾ ਸਕਦਾ। ਅਸੀਂ ਭਵਾਂ ਇਸ ਨਿਯਮ ਦੀ ਭਰਪੂਰ ਪਾਲਣਾ ਕਰਦੇ ਸਾਂ, ਪਰ ਜੱਟੀ ਕਦਿ-ਕਦਿ ਸੜਕ ਦੇ ਐਨ ਵਿਚਾਲ਼ੇ ਆਣ ਖਲੋਂਦੀ ਸੀ, ਜਾਂ ਅਸਾਂ-ਨੂੰ ਅੰਞ ਲਗਦਾ ਸਾ। ਅਸੀਂ ਵੇੱਖੀ ਨਾ ਸੀ, ਕਿਉਂਕੀ ਜਦੋਂ ਨੱਸਦੇ ਸਾਂ ਤਾਂ ਡਰ ਦੇ ਮਾਰਿਆਂ ਤੋਂ ਪਿੱਛੇ ਮੁੜ-ਕੇ ਨਾ ਸੀ ਵੇਖ ਹੋਵੰਦਾ। ਵੱਡੇ ਸਕੂਲਾਂ ਚ ਪੜ੍ਹਦੇ ‘ਸਾਥੀ’ ਰਤਾ ਸਾਇੰਸ ਨੂੰ ਹੱਥ ਮਾਰਨ ਲੱਗ ਗਏ ਸਨ। ਕਹਿਣ ਐਸੀ ਕੋਈ ਚੀਜ਼ ਨਹੀਂ ਹੋਂਦੀ। ਤੱਤ ਪੰਜ ਪ੍ਰਕਾਰ ਹੋਂਦੇ ਨੇ ਤੇ ਸ਼ੀਸ਼ੇ ਦੀ ਚਾੱਕੀ ਥਾਣੀ ਜੇ ਲੈਟ ਕੱਢੋ ਤਾਂ ਸਤਰੰਗੀ ਪੀਂਘ ਬਣਦੀ ਏ। ਪਰ ਚੜੇਲ-ਜੱਟੀ ਦੇ ਸੜਕ ਚ ਆਵੰਦਿਆਂ ਹੀ ਸਭ ਤੋਂ ਪਹਿਲਾਂ ਏਨ੍ਹਾਂ ਦੇ ਪਜਾਮੇ ਸਿਜਦੇ ਸਨ। (ਸਿੱਜਣਾ, ਸੇਜਲ ਹੋਣਾ, ਸਿੱਜ ਜਾਣਾ, ਸੇੜਨਾ, ਭੀਓਣਾ, ਗਿੱਲਾ ਹੋਣਾ) ਅਖੀਰ ਭੈਅ ਨਾਲ਼ ਕੀਲਿਆ ਕੋਈ ਜ਼ੋਰ ਨਾਲ਼ ਕੂਕ ਮਾਰਦਾ, “ਜੈਕਾਰਾ ਸ਼ੇਰਾਂ ਵਾਲ਼ੀ ਦਾ!” ਤੇ ਮੇਰੀਆਂ ਭੈਣਾਂ, ਸਹੇਲੀਆਂ ਤੇ ਸੁਹੇਲੇ ਰੜੱਦ ਪਾਵੰਦੇ ਘਰਾਂ ਨੂੰ ਨੱਸਦੇ, ਅੰਞ ਰੋਵੰਦੇ ਜਿਵੇਂ ਗਾਵਣ ਕਰਦੇ ਹੋਵਨ। ਗਾਣੇ ਦੇ ਬੋਲ਼ ਹੋਵੰਦੇ— “ਹਾਏ ਬੱਬੀ-ਲੱਲਾ!” ਸ਼ਹਿਰ ਨੂੰ ਜਾਵੰਦੀ ਸੜਕ, ਮੀਲ਼ ਕੁ ਪਾਣੀ ਤੇ ਏਰਾ ਟੱਪ ਕੇ ਲਭਦੀ ਸੀ। ਪਿੰਡ ਤੇ ਵੱਡੀ ‘ਸਿ਼ੜਕ’ ਵਿਚਾਲ਼ੇ ਦੋ ਪਾਣੀ ਆਵੰਦੇ ਨ- ਡੱਬਰ ਤੇ ਰੋਹੜੂ।

ਡੱਬਰ ਦੀ ਰੂਹ ਸਿਆਣੀ ਏ ਤੇ ਓਸ ਚ ਵਸੀਂਦੀਆਂ ਸ਼ੈਆਂ ਵੀ ਸਲੀਕ (ਸਲੀਕੇ ਤੋਂ) ਨ। ਓਹ ਕਦੇ-ਕਦਾਹੀਂ ਡਾਈ ਮਾਰ ਕੇ ਕੋਈ ਟਟੀਹਰੀ ਜਾਂ ਜਲ-ਕੁਕੜੀ ਫੜ ਲੈਵੰਦੀਆਂ ਨ,। ਜੇ ਗੁੱਸੇ ਹੋਣ ਤਾਂ ਪਾਣੀ ਚ ਲਿੱਦ ਘੋਲ ਦੇਵੰਦਿਆਂ ਤਾਂ ਕਿ ਅਸੀਂ ਨਹਾ ਨਾ ਸਕੀਏ। ਜਿਵੇਂ ਬੁੱਢਿਆਂ ਦੀ ਨਿਆਣਿਆਂ ਵਰਗੀ ਨਾਰਾਜ਼ਗ਼ੀ ਹੋਵੰਦੀ ਏ।

ਰੋਹੜੂ ਇਸ ਤੋਂ ਜਮ੍ਹਾਂ ਹੀ ਪੁੱਠਾ ਏ। ਅੰਨੇਰਾ ਪਿਆਂ ਇਸ ਅੰਦਰੋਂ ਚੀਕਾਂ ਤੇ ਲਿਸ਼ਕੋਰਾਂ ਨਿਕਲਦੀਆਂ ਨ। ਡੱਬਰ ਦਾ ਪਾਣੀ ਗੰਧਲਾ, ਗੰਭੀਰ ਤੇ ਨਿੱਘਾ ਰਹਿੰਦਾ ਵੈ। ਇਸ ਚ ਦੋ ਵੱਡੇ ਸਾਰੇ ਪੱਥਰ ਪਏ ਨੇ ਜੋ ਦਸਦੇ ਨ ਸਾਡੇ ਪੁਰਖਿਆਂ ਦੇ ਪਿੰਡੇ ਨ। ਸਾਡੇ ਪੁਰਖੇ ਆਪ ਮੱਛੀਆਂ ਤੇ ਆਪ ਮਲਾਹ ਹੋਵੰਦੇ ਸਨ ।

ਡੱਬਰ ਦੇ ਇਹ ਦੋ ਬਾਬੇ-ਬੇੜੇ ਕਾਪੜ ਧੋਂਦੀਆਂ ਬੀਬੀਆਂ ਨੂੰ ਆਪਣੀ ਸਵਾਰੀ ਕਰ ਲੈਵਣ-ਦੇਵੰਦੇੇ ਨ, ਭਾਵੇਂ ਬਹੁਤੀਆਂ ਬੀਬੀਆਂ ਨੂੰ ਇਲਮ ਨਹੀਂ ਹੋਂਦਾ ਕਿ ਇਤ-ਥਾਂ ਹੋ ਕੀ ਰਿਹਾ ਏ। ਜਿਵੇਂ ਮੇਰੀ ਪਿੱਠ confuse ਹੋ ਜਾਵੰਦੀ ਏ ਕਿ ਓਹ-ਦੇ ਨਾਲ਼ ਕੀ ਲੱਗਿਆ ਸਾ। ਇਹ ਬਾਬੇ ਲੋਕ, ਏਨ੍ਹਾਂ ਬੀਬੀਆਂ ਦੇ ਨਿਆਣਿਆਂ ਨਾਲ਼ ਖੇਡਦੇ ਓਨ੍ਹਾਂ ਨੂੰ ਫਿੱਡੀ ਮਾਰ ਕੇ ਪਾਣੀ ਚ ਡਿਗਾ ਵੀ ਦੇਵੰਦੇ ਨ, ਤੇ ਕੁੱਤੇ ਬੁੜਿਆਂ ਵਾਂਙ ਮਿੱਠਾ ਜਿਹਾ ਹੱਸ ਕੇ ਆਖਦੇ ਨ, “ਮੰਮੀਂ ਨੂੰ ਨਾ ਦੱਸੀਂ”।

ਰੋਹੜੂ ਐਸਾ ਬਿਲਕੁਲ ਵੀ ਨਹੀਂ। ਰੋਹੜੂ ਵੈਸਾ ਏ। ਡੱਬਰ ਚ ਅਸਾਂ ਪੂਰੇ ਚੰਨ ਵਾਲ਼ੀਆਂ ਰਾਤਾਂ ਚ ਨੰਗੇ ਨਹਾਵੰਦੇ ਸਾਂ ਪਰ ਸੂਰਜ ਡੁੱਬਿਆਂ ਰੋਹੜੂ ਨਹੀਂ ਟੱਪੀਦਾ। ਓਨ੍ਹਾਂ ਦਿਨਾਂ ਚ ਮੈਂ ਅਜੇ ਦਿਨ ਢਲਿ਼ਆਂ ਰੋਹੜੂ ਤਾਂ ਨਹੀਂ ਸਾ ਟੱਪਿਆ ਪਰ ਕਈ ਤਰਕਾਲੀਂ ਇਸ ਦੇ ਕੰਢੇ ਬੈਠਾ ਰਹਿੰਦਾ ਸਾਂ। ਰੋਹੜੂ ਦਾ ਪਾਣੀ ਏਤਨਾ ਹੋਛਾ ਏ ਕਿ ਪਿੰਨੀ ਵੀ ਨਹੀਂ ਡੁਬਦੀ। ਇਹ ਰੌਲ਼ੀ ਬਹੁਤੀ ਪਾਵੰਦਾ ਏ। ਕਿਸੇ ਸਰਾਲ਼ ਵਾਂਗ ਇਕ ਪਾਸਿਓਂ ਸਰਲ-ਸਰਲ ਕਰਦਾ ਆਵੰਦਾ ਏ ਤੇ ਪੈਰਾਂ ਵਿਚੋਂ ਨਿਕਲ ਦੂਏ ਪਾਸੇ ਲੁਕ ਜਾਵੰਦਾ ਏ। ਐਸੀ ਸਰਾਲ਼ ਜੋ ਪੈਰਾਂ ਵਿਚਾਲਿਓਂ ਲੰਘੀ ਹੀ ਜਾਵੰਦੀ ਏ, ਕਦਿ ਮੁਕਦੀ ਨਹੀਂ। ਸਰਲ-ਸਰਲ! ਤੇ ਇਸ ਸਰਾਲ ਦਾ ਪਿੰਡਾ ਏਨਾਂ ਠੰਢਾ ਹੋਵੰਦਾ ਏ ਕਿ ਪੈਰ ਦਰਿਆਂ ਇਕ ਵਾਰ ਤਾਂ ਮੂੰਹ ਚੋ ਚੀਕ ਨਿਕਲ ਜਾਵੰਦੀ ਏ।

Graphic_text: Words going inside a whirlpool_1
Graphic_text: Words distorting_1
ਇਹ ਵੀ ਦਸਦੇ ਹੈ-ਨ ਬੀ’ ਕੋਈ ਬੰਦਾ ਧਰਤੀ ਦੇ ਦੂਏ ਪਾਸਿਓਂ ਇਹ ਘੱਤ ਕਢਦਾ ਏ, ਪਰ ਪਤਾ ਨਹੀਂ ਕਿਓਂ । ਓਹ ਕਿਸੇ ਸਮੁੰਦਰੀ ਜਹਾਜ਼ ਚ ਰਸੋਈਆ ਵੇ, ਤੇ ਜਦੋਂ ਓਹ-ਨੂੰ ਭੁੱਖ ਲਗਦੀ ਤਾਂ ਓਹ ਘੱਤ ਕੱਢਣ ਲੱਗ ਪੈਵੰਦਾ ਏ। ਓਸ ਜਹਾਜ ਦੀ ਕਪਤਾਨ ਬੁੱਢੀ ਬਾਬਾ-ਯਗਾ ਨੇ ਓਹ-ਨੂੰ ਪੁੱਛਿਆ ਕਿ ਓਹ ਭੁੱਖ ਲੱਗਣ ‘ਤੇ ਰੋਟੀ ਕਿਓਂ ਨਹੀਂ ਖਾਵੰਦਾ, ਜਹਾਜ਼ ਚ ਮਘੌਰੇ ਕਿਓਂ ਕੱਢਣ ਲੱਗ ਪੈਵੰਦਾ ਏਂ? ਓਹ ਦਸਦਾ ਏ ਕਿ ਓਸ ਦਾ ਨਾਓਂ ‘ਹੁਣ’ ਏ। ਓਹ ਕਿਹੇ ਥਾਂ ਤੋਂ ਆਇਆ ਏ ਤੇ ਓਹ-ਨੇ ਕਿਹੇ ਹੋਰ ਥਾਂ ਨੂੰ ਜਾਣਾ ਵੈ। ਓਹ ਜਦੋਂ ਆਪਣੇ ਨਹੂੰਆਂ ਨਾਲ਼ ਮਿੱਟੀ ਪੁਟਦਾ ਏ ਤਾਂ ਸਮਾਂ ਬਣਦਾ ਏ। ਸਮਾਂ ਓਹ-ਦੇ ਕੰਧਾੜੀ ਚੜ ਹੋਰ ਲੋਕਾਂ ਤੇ ਦੇਸਾਂ ਦੀ ਸੈਰ ਕਰਦਾ ਵੈ।
Graphic_text: Words distorting_2
ਇਸ ਲਈ ਰੋਹੜੂ ਨੂੰ ਲਗਭਗ ਉਡਦਿਆਂ ਟੱਪਣਾ ਹੋਵੰਦਾ ਏ, ਬਿਨ੍ਹਾਂ ਮਿੱਟੀ ‘ਤੇ ਭਾਰ ਪਾਵਿਆਂ। ਕਈ ਨਿਆਣੇ ਖਲ਼ੋ ਕੇ ਨਿੱਘੇ ਪਾਸਿਓਂ ਲੰਘਣ ਦੀ ਸਕੀਮ ਘੜਦੇ ਨੇ ਪਰ ਉਤਨੀ ਦੇਰ ਨੂੰ ਅੰਦਰ ਖਿੱਚੇ ਜਾਵੰਦੇ ਨ। ਜਿਹੜੇ ਬਚ ਕੇ ਬਾਹਿਰ ਨਿਕਲ਼ ਆਏ ਓਨ੍ਹਾਂ ਦਾ ਦਿਮਾਗ ਸੈੱਟ ਨਹੀਂ ਰਹਿੰਦਾ।
Graphic_text: Words distorting_3
ਤੇ ਪੰਖੂ ਭੁੱਖੇ ਢਿੱਡ ਝੱਖੜ ਰੁਕਣ ਦੀ ਉਡੀਕ ਕਰ ਰਹੇ ਹੋਵੰਦੇ ਨੇ। ਮੀਂਹ-ਝੜੀ ਚ ਪੰਖੂਆਂ ਕੋਲ਼ੋਂ ਆਪਣਾ ਗੰਡੋਯਾ ਯਾਰ ਪਛਾਣ ਨਹੀਂ ਹੋਵੰਦਾ ਤੇ ਓਹ ਓਸ ਨੂੰ ਖਾ ਲੈਵੰਦੇ ਨ।

ਇਸ ਤੋਂ ਬਾਅਦ ਦਾ ਓਨ੍ਹਾਂ ਬਚ ਕੇ ਨਿਕਲ਼ ਆਏ ਬੱਚਿਆਂ ਨੂੰ ਬਹੁਤਾ ਚੇੱਤਾ ਨਹੀਂ, ਭਾਵੇਂ ਕਈਆਂ ਨੇ ਕਿਸੇ ਜਹਾਜ਼ ਦੀ ਗੱਲ ਦੱਸੀ ਏ, ਤੇ ਕਈ ਪਤਾ ਨਹੀਂ ਕਦਿ ਬਿੱਲੀ, ਕਦੇ ਸੋਫ਼ਾ ਤੇ ਹੋਰ ਊਟ-ਪਟਾਂਗ ਬੋੱਲੀ ਜਾਵੰਦੇ ਨ। ਏਹਨਾਂ ਦੇ ਦਿਮਾਗ ਆਫਰ ਜਾਵੰਦੇ ਨੇ ਤੇ ਇਹ ਆਪ ਸੁੱਕ ਕੇ ਤਿਹਲਾ ਬਣ ਜਾਵੰਦੇੇ ਨ। ਸੱਚੀ ਗੱਲ ਦੱਸਾਂ ਤਾਂ ਸਾਡੇ ਪਿੰਡ ਚੋਂ ਕੋਈ ਨਹੀਂ ਹੋਣਾ ਜਿਹੜਾ ਰੋਹੜੂ ਚ ਇਕ-ਅੱਧੀ ਵਾਰ ਨਾ ਫ਼ਸਿਆ ਹੋਵੇ। ਸਾਡੇ ਪਿੰਡ ਦੇ ਲੋਕਾਂ ਚ ਬਹੁਤਾ ਕੁਝ ਬੰਦਿਆਂ ਵਾਲ਼ਾ ਨਹੀਂ ਰਹਿਆ ਤੇ ਓਹ ਰਾਤੀਂ ਸੁੱਤੇ ਪਏ ਅੱਕ ਦੇ ਲੋਟਸਪੀਕਰ ਵਰਗੇ ਫੁੱਲਾਂ ਵਾਂਙ ਉਨਾਭੀ ਭਾਅ ਮਾਰਦੇ ਨ।

ਓਨ੍ਹਾਂ ਬਚ ਗਏ ਬੱਚਿਆਂ ਚੋਂ ਮੈਂ ਵੀ ਇਕ ਵਾਂ। ਅੱਧੀ ਰਾਤ ਨੂੰ ਰੋਹੜੂ ਚ ਵੜਨ ਕਾਰਨ ਮੈਂ ਬਚ ਤਾਂ ਗਿਆ, ਪਰ ਮੈਂ-ਨੂੰ ਧੁੰਦਲਾ ਦੀਹੰਦਾ ਏ, ਤੇ ਗੱਲਾਂ ਦੀ ਬਹੁਤੀ ਸਮਝ ਨਹੀਂ ਲਗਦੀ, ਭਾਵੇਂ ਭਾਂਡੇ ਮੈਂ ਬਹੁੰ ਸੁਹਣੇ ਮਾਂਜਦਾ ਵਾਂ। ਕੋਈ ਗੱਲ ਬਿਲਕੁਲ ਵੀ ਸਮਝ ਨਾ ਆਵੇ ਤਾਂ ਮੈਂ ਆਪਣੇ ਬਿੱਲੂ ਕੋਲ਼ੋਂ ਪੁਛ ਲੈਵੰਦਾ ਵਾਂ। ਸੱਚ, ਤੁਹਾਨੂੰ ਦੱਸਣਾ ਭੁੱਲ ਗਿਆ ਕਿ ਮੇਰੇ ਕੋਲ਼ ਇਕ ਬਿੱਲੂ ਏ।

ਓਸ ‘ਤੇ ਇਲਜ਼ਾਮ ਏ ਕਿ ਓਹ ਲੋਕਾਂ ਦੇ ਆਂਡੇ ਖਾਵੰਦਾ ਏ, ਜਦੋਂ ਕਿ ਇਹ ਗੱਲ ਬਿਲਕੁਲ ਗ਼ਲਤ ਏ। ਬਿੱਲੂ ਨੇ ਆਪ ਮੈਂ-ਨੂੰ ਪੂਰੀ ਗੱਲ ਦੱਸੀ ਏ। ਹੋਇਆ ਅੰਞ, ਕਿ ਜਦੋਂ ਕਈ ਦਿਨ ਝੜੀ ਬੰਦ ਹੀ ਨਾ ਹੋਵੀ ਤਾਂ ਲੋਕ ਤੇ ਓਨ੍ਹਾਂ ਦੇ ਬੱਚੇ ਭੁੱਖੇ ਰਹਿ ਗਏ। ਓਹ ਕਿਹੇ-ਥਾਓਂ ਗੰਡੋਯਾ ਲੱਭ ਲਿਆਏ ਪਰ ਬੱਚੇ ਖਾਵਣ ਨਾ, ਸਗੋਂ ਨਿੱਕੇ-ਨਿੱਕੇ ਪੰਜਿਆਂ ਨਾਲ਼ ਮਿੱਟੀ ਪੁੱਟੀ ਜਾਵਣ। ਲੋਕ ਡਰ ਗਏ। ਓਹ ਆਪਣੇ ਗਵਾਂਢੀ, ਮੇਰੇ ਬਿੱਲੂ ਨੂੰ ਸੱਦਣ ਨੱਸੇ। ਰੋਣ-ਹਾਕੇ ਹੋਵਿਆਂ ਨੇ ਬਿੱਲੂ ਦੇ ਸਿਰ ਤੋਂ ਵਾਲ਼ਾਂ ਦਾ ਨਿੱਕਾ ਜਿੰਨਾਂ ਗੁੱਛਾ ਹੀ ਲੁਹਾ ਛੱਡਿਆ। ਆਖਣ ਛੇਤੀ ਚੱਲ, ਬੱਚੇ ਰੋਟੀ ਨੂੰ ਮੂੰਹ ਨਹੀਂ ਕਰਦੇ, ਸੁੱਕ ਕੇ ਤੀਹਲਾ ਰਹਿ ਗਏ ਨੇ। ਬੱਸ ਪੰਜਿਆ ਨਾਲ਼ ਮਿੱਟੀ ਪੁੱਟੀ ਜਾਵੰਦੇ ਨ।

ਬਿੱਲੂ ਨੇ ਆਖਿਆ: ਡਰੋ ਨਾ ਲੋਕੋ। ਕਿਸੇ ਹੋਰ ਦੇਸ ਚ ਕਿਸੇ ਦਾ ਬੱਚਾ ਅੱਧੀ ਰਾਤ ਨੂੰ ਰੋਹੜੂ ਪਾਣੀ ਅੰਦਰ ਜਾ ਖਲੋਤਾ ਏ। ਰੋਹੜੂ ਅੰਦਰ ਸੈਆਂ ਸਮੇਂ ‘ਕੱਠੇ ਹੋਵੰਦੇ ਨ। ਓਹ-ਨੂੰ ਇਕੋ ਸਮੇਂ, ਸਾਰੇ ਸਮੇਂ ਤੇ ਥਾਵਾਂ ਲਭਦੀਆਂ ਨ। ਓਨ੍ਹਾਂ ‘ਚੋਂ ਇਤ-ਥਾਂਂ, ਮੈਂ, ਤੂੰ, ਤੇ ਤੁਹਾਂ-ਦੇ ਬੱਚੇ ਵੀ ਹੋਵੰਦੇ ਨ। ਤੁਹਾਂ-ਦੇ ਬੱਚਿਆਂ ਨੂੰ ਓਸ ਬੰਦੇ ਦੀ ਛੋਹ ਮਹਿਸੂਸ ਹੋ ਰਹੀ ਏ। ‘ਹੁਣ’ ਨੇ ਸਾਡੀਆਂ ਸੁਰੰਗਾਂ ਜੋੜ ਦਿੱਤੀਆਂ ਨ। ਸਮਾਂ ਓਹ-ਦੇ ਕੰਧਾੜੇ ਚੜਿਆ ਵੈ। ਇਸੇ ਲਈ ਇਸ ਸਮੇਂ ਚ ਇਕ ਨਾਲ਼ੋਂ ਵੱਧ ਸਮੇਂ ਹੋ-ਬੀਤ ਰਹੇ ਨ।

ਸੁਣ ਭੈਣ ਟਟੀਹਰੀਏ! ਤੇਰੇ ਬੱਚੇ ਠੀਕ ਨ। ਓਹ ਅੱਧੀਂ ਰਾੱਤੀਂ ਰੋਹੜੂ ਪਾਣੀ ਚ ਜਾ ਖਲੋਤੇ ਸਨ। ਧਿਆਨ ਨਾਲ਼ ਵੇਖੀਂ, ਓਹ ਰਾਤੀਂ ਸੁੱਤਿਆਂ ਉਨਾਭੀ ਭਾਅ ਤਾਂ ਨਹੀਂ ਮਾਰਦੇ?

“ਆਹੋ, ਤੈਨੂ ਕਿੰਝ-ਕਰ ਪਤਾ ਵੈ?” ਟਟੀਹਰੀ ਨੇ ਪੁੱਛਿਆ।

ਬਿੱਲੂ ਨੇ ਹੱਸ ਕੇ ਦੱਸਿਆ—ਤੇਰੇ ਬੱਚੇ ਸਾਡੇ ਘਰ ਅੰਦਰ ਸੋਫ਼ੇ ‘ਤੇ ਇਕ-ਮਿਕ ਹੋ ਕੇ ਸਓਂ ਰਹੇ ਨ, ਭਾਵੇਂ ਵੇਖਣ ਨੂੰ ਓਹ ਇਕੋ-ਹੀ ਬੰਦਾ ਲਗਦੇ ਨੇ। ੳਨ੍ਹਾਂ ਕੋਲ਼ ਇਕ ਕਾਲ਼ਾ ਬਿੱਲੂ ਏ ਜਿਸ ‘ਤੇ ਇਹ ਇਲਜ਼ਾਮ ਏ ਕਿ ਓਹ ਟਟੀਹਰੀਆਂ ਦੇ ਆਂਡੇ ਖਾਵੰਦਾ ਏ। ਮਖਾਂ ਖਾ ਲਿਆ ਕਰ ਆਂਡੇ, ਪਰ ਘੱਟ ਖਾਇਆ ਕਰ। ਹੁਣ ਮੈਨੂੰ ਨਹੀਂ ਪਤਾ ਕਿ ਆਂਡੇ ਤੂੰ ਖਾਧੇ ਨ ਜਾਂ ਕਿਸੇ ਹੋਰ ਨੇ। ਹੋ ਸਕਦਾ ਏ ਕਿ ਬਹੁਤੀ ਭੁੱਖ ਲੱਗਿਆਂ ਮੈਂ ਖਾਧੇ ਹੋਣ, ਕਿਓਂਕਿ ਨਿੱਕੇ ਹੋਵੰਦਿਆਂ ਅਸੀਂ ਖਾਵੰਦੇ ਸਾਂ। ਪਰ ਓਹ ਭੁੱਖ ਹੋਰ ਹੋਵੰਦੀ ਸੀ, ਇਹ ਹੋਰੇ। ਹੁਣ ਭੁੱਖ ਲੱਗੇ ਤਾਂ ਬੰਦਾ ਨਹੂੰਆਂ ਨਾਲ਼ ਮਿੱਟੀ ਚ ਘੱਤ ਕੱਢਣ ਲੱਗ ਪੈਵੰਦਾ ਏ। ਓਹ ਕਿਹੇ-ਥਾਂ ਤੋਂ ਆਇਆ ਹੋਵੰਦਾ ਏ, ਤੇ ਓਹ-ਨੇ ਕਿਹੇ-ਥਾਂ ਜਾਣਾ ਹੋਵੰਦਾ ਏ। ਮੈਂ ਓਸ ਬੰਦੇ ਦੀ ਬਿੱਲੀ ਵਾਂ। ਓਸ ਨੇ ਮੈ-ਨੂੰ ਸਭ ਸਮਝਾ ਦਿੱਤਾ ਏ ਕਿ ਮੈਂ ਤੁਹਾਂ-ਨੂੰ ਦੱਸ ਸਕਾਂ। ਓਹ-ਨੂੰ ਰੋਹੜੂ ਨੇ ਦੱਸਿਆ ਵੈ। ਇਸ ਵੇਲ਼ੇ ਤੁਹਾਂ ਦੇ ਬੱਚੇ ਬਾਬਾ-ਯਗਾ ਨੂੰ ਓਹ-ਦੇ ਡੁਬਦੇ ਜਹਾਜ਼ ‘ਤੇ ਰਸੋਈਏ ਲੱਗਣ ਦੀ interview ਦੇ ਰਹੇ ਨ, ਕਿਓਂਕਿ ਓਨ੍ਹਾਂ ਨੂੰ ਜਹਾਜਣ ਬਹੁੰ ਚੰਗੀ ਲਗਦੀ ਏ। ਜੇ ਗੱਲ ਬਣ ਗਈ ਤਾਂ ‘ਹੋ ਸਕਦਾ ਏ’ ਓਹ ਓਹ-ਨੂੰ coffee ਲਈ ਵੀ ਪੁੱਛ ਲੈਣ...

ਓਦ੍ਹਾ ਨਾਂ Leanne ਏ, ਤੇ ਗੱਲ ਇਤ-ਥਾਂ ਹੀ ਮੁੱਕ ਜਾਣੀ ਚਾਹੀਦੀ ਸੀ।

The book has taken a long way around to arrive here.

We return to the foodbank, but not quite to the one we thought we knew. Places have shifted, memories have folded into one another, and the people, animals and things that seemed to belong to different stories have begun occupying the same one.

Somewhere inside all this is a first meeting: two people who have both lost something, sitting close enough to offer each other a coffee and a question. What follows may or may not be an explanation of how they got there.

Perhaps that is all that needs to be said. Or perhaps this is where the asking finally begins.

ਪਾਠਕਾਂ ਵੱਲੋਂ ਗੰਢੀਆਂ ਗੱਲਾਂ| User's Comments
←Previous | Index | Next →