MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

14.ਜਹਾਜ਼ 'ਤੇ ਵਾਪਸੀ । Rescue

Riding broom with Leanne
Leanne ਨੇ ਆਵਾਜ਼ ਮਾਰੀ, “ਮਨੂਅ, How are you holding up?” ਤਾਂ ਮੇਰੀ ਬਿਰਤੀ ਟੁੱਟੀ। ਮੈਂ ਫਿਰ ਪਾਗਲਾਂ ਦੇ ਜਹਾਜ਼ ‘ਤੇ ਪਰਗਟ ਹੋ ਗਿਆ।

ਰਸੋਈ ਚ:

ਕਤਾਰਾਂ ਬੰਨ ਕੇ ਉਡਾਈਆਂ ਮੁਰਗਾਬੀਆਂ ਕੰਧਾਂ ‘ਪਰ ਪੁੱਠੀਆਂ ਕਰ ਸੁੱਕਣੇ ਪਈਆਂ ਸਨ। Don ਅਜੇ ਵੀ ਉੱਚੀ-ਉੱਚੀ ਹੱਸਦਾ ਆਪਣੀਆਂ ਉਂਗਲਾਂ ਵੱਢੀ ਜਾ ਰਿਹਾ ਸਾ ਤੇ ਸਾਡੀ ਜਹਾਜ਼ਰਾਣੀ ਲਾਲ-ਕਿਤਾਬ ‘ਚੋਂ ਚੌਣਵੀਆਂ ਕਵਿਤਾਂਵਾਂ ਪੜ੍ਹ ਰਹੀ ਸੀ ਜਿਸ ਦੀ ਹਰ ਦੂਜੀ ਕਵਿਤਾ ਚ ਮੇਰਾ ਨਾਓਂ ਆਵੰਦਾ ਸਾ।

“ਮਨੂਅ’, ਨਿੱਕਾ ਝਾੜੂ ਲੈ ਜਾ, ਤੇ ਫਟਾਫਟ ਗੋਦਾਮ ਚੋਂ ਪੰਜ-ਸੱਤ ਲਾਲ਼ ਗੰਢੇ ਲੈ ਆ।”

ਮੈਂ ਝਾੜੂਆਂ ਵਾਲ਼ੇ ਕਮਰੇ ਨੂੰ ਨੱਸਿਆ, ਪਰ ਜਾਣਿਆ ਕਿ ਕੋਈ ਵੀ ਝਾੜੂ ਵਿਹਲਾ ਨਹੀਂ ਸਾ। ਮਖਾਂ ਝਾੜੂ ਹੈ ਨਹੀਂ, ਮੈਂ ਆਪ ਹੀ ਨੱਸ ਕੇ ਲੈ ਆਵੰਦਾ ਵਾਂ। Leanne ਨੇ ਹਥਲਾ ਕੰਮ ਛੱਡ ਕੇ ਆਪਣਾ ਝਾੜੂ ਮੇਰੇ ਗੋਡਿਆਂ ਤੀਕ ਹੇਠਾਂ ਕੀਤਾ ਤੇ ਆਖਣ ਲੱਗੀ, “ਛੇਤੀ ਛਾਲ ਮਾਰ ਤੇ ਚੜ੍ਹ-ਜਾ, ਮੈਂ ਤੈਂ-ਨੂੰ ਗੁਦਾਮ ‘ਤੇ ਲਾਹ ਦੇਵਾਂਗੀ। ਮੈਂ ਬਿਨਾਂ ਓਹ-ਦੀ ਗੱਲ ਸਮਝਿਆਂ ਟੱਪ ਕੇ ਓਸ ‘ਤੇ ਬਹਿ ਗਿਆ ਤੇ ਅਸੀਂ ਦੋਹਵੇਂ ਇਕ-ਦੂਜੇ ‘ਤੇ ਚੜ੍ਹੀਆਂ ਭੰਬੀਰੀਆਂ ਵਾਂਙ ਉੱਡ-ਉੱਡ ਕੇ ਕੰਮ ਕਰਨ ਲੱਗੇ। ਓਨ੍ਹੇਂ ਮੈਂ-ਨੂੰ ਰਸਤੇ ਚ ਪੈਵੰਦੇ ਗੋਦਾਮ ‘ਤੇ ਲਾਹ ਦਿੱਤਾ ਤੇ ਓਸੇ ਥਾਂ ਓਦ੍ਹੇ ਪਰਤਣ ਦੀ ਉਡੀਕ ਕਰਨ ਦੀ ਹਿਦਾਇਤ ਦਿੱਤੀ।

ਜਦੋਂ ਸਾਡੇ ਕਰਨ ਵਾਲ਼ੇ ਕੰਮ ਮੁੱਕ ਗਏ, ਤਾਂ ਓਹ ਮੈਂ-ਨੂੰ ਆਪਣੇ ਝਾੜੂ ‘ਤੇ ਘਰ ਛੱਡ ਗਈ। ਮੇਰਾ ਬਿੱਲੂ ਤੇ ਓਹ-ਦੇ ਦੋਸਤ ਮੇਰੀ ਉਡੀਕ ਕਰ ਰਹੇ ਸਨ।

The ship is still in trouble, but the narrator has returned to it.

The kitchen carries on in its usual disorder: flying ducks, laughter, brooms, onions, and a captain reading poems in which his name keeps appearing.

Then Leanne offers him a broom.

For once, there is no question to ask and no doctrine to invent. They simply fly off together to get the onions, finish the work, and return home.

ਪਾਠਕਾਂ ਵੱਲੋਂ ਗੰਢੀਆਂ ਗੱਲਾਂ| User's Comments
←Previous | Index | Next →