MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

15_1. ਗੀਤਾਭੈਣ| Geetaben

ਇਹ ਗੱਲ ਓਸ ਦਿਨ ਦੀ ਏ ਜਿਹ-ਦਿਨ ਮੈਂ Leanne ਦੀ ਰਸੋਈ ਦੇ ਬਾਹਰ ਵਾਲ਼ੇ ਲਾਂਘੇ ਦੀ ਕੰਧ ਚ ਅਜੇ ਵੜਿਆ, ਪਰ ਦੋ ਸਾਲ ਬਾਅਦ ਗੀਤਾਭੈਣ ਦੀ ਰਸੋਈ ਚ ਜਾ ਨਿਕਲਿਆ।

Leanne ਦੀ ਰਸੋਈ ਚੋਂ ਨਿਕਲ ਜਾਣ ਤੋਂ ਦੋ ਸਾਲ ਬਾਅਦ | ਸਿਆਲਾ 2026

ਓਨ੍ਹੇਂ ਮੈ-ਨੂੰ ਲੁਕ ਕੇ ਭਾਂਡੇ ਮਾਂਜਦੇ ਨੂੰ ਲੱਭ ਲਿਆ ਤੇ ਜੂਠੇ ਚਮਚੇ ਮੇਰੇ ਅੱਗੇ ਕਰ ਦਿੱਤੇ। ਬਾਕੀ ਰਸੋਈਏ ਮੇਰੇ ਕੋਲ਼ੋਂ ਲੰਘਦੇ ਭਓ ਖਾਵੰਦੇ ਨ, ਕਿ ਸਭਨਾਂ ਨੂੰ ਹਿਦਾਇਤ ਏ ਕਿ ਮੈਂ ਜਦੋਂ ਭਾਂਡੇ ਧੋਵੰਦਾ ਹੋਵਾਂ, ਮੇਰੇ ਹੱਥ ਚ ਕੁਝ ਫੜਾਵਨ ਦਾ ਯਤਨ ਨਾ ਕਰਨ। ਦੋ ਹੱਥ ਨ ਮੇਰੇ, ਮੂੰਹ ਨਾਲ਼ ਨਹੀਂ ਫੜ ਲੈਣੇ ਮੈਂ ਹੋਰ ਭਾਂਡੇ। ਪਰ ਗੀਤਾਭੈਣ ਨਹੀਂ ਮੰਨਦੀ। ਚਮਚਿਆਂ ਦੀ ਟੋਕਰੀ ਮੇਰੇ ਅੱਗੇ ਕਰ ਆਖਦੀ ਏ: ਹਮੇਂ ਅਭੀ ਚਾਹੀਏ। ਮੇਰਾ ਸੰਕਟ ਇਹ ਵੈ ਕਿ ਜੇ ਮੈਂ ਇਕ ਨੂੰ ਕਰਨ ਦਿੱਤਾ, ਤਾਂ ਸਾਰਿਆਂ ਨੇ ਕਰਨ ਲੱਗ ਪੈਣਾ ਏ। ਗੀਤਾਭੈਣ ਨਾ ਤਾਂ ਮੈਂ ਤੋਂ ਡਰਦੀ ਏ, ਤੇ ਨਾ ਮੇਰੇ ਤਰਕ ਦੀ ਵੀ ਪਰਵਾਹ ਕਰਦੀ ਏ। ਜੂਠ ਚੁੱਕੀ ਉੱਪਰ ਆਣ ਚੜ੍ਹਦੀ ਏ। ਮੈਂ ਗੀਤਾਂ ਨੂੰ ਓਦ੍ਹੀਆਂ ਮਨ ਆਇਆਂ ਕਰ ਲੈਣ ਦੇਵੰਦਾਂ। ਮੈਂ ਨੂੰ ਇਹੋ ਜਿਹੇ ਲੋਕ ਚੰਗੇ ਲਗਦੇ ਨ।

ਮੈਂ ਚੁੱਪ-ਚਾਪ ਓਦ੍ਹੇ ਹੱਥੋਂ ਚੰਮਚ ਫੜੇ, ਤੇ ਧੋਣ ਲੱਗ ਪਿਆ। ਆਖਣ ਲੱਗੀ, "ਅਬ ਕਿਉਂ ਨਹੀਂ ਬੋਲੇ, ਮਤ-ਕਰੋ, ਮਤ ਕਰੋ?"

ਮੈਂ ਆਪਣੇ ਅੱਗੇ ਪਏ ਜੂਠ ਦੇ ਪਹਾੜ ਚ ਚੰਮਚੇ ਡੋਬੇ, ਤੇ ਮੁੜ੍ਹ ਓਨੂੰ ਫੜਾ ਆਖਿਆ,"ਮਤ ਕਰੋ"।

ਕਹਿਣ ਲੱਗੀ, "ਹਮ ਤੋ ਕਹੇ ਥੇ, ਹਮੇਂ ਕਿਉਂ ਨਹੀਂ ਕਹਤੇ ਮਤ ਕਰੋ?" ਯੇ ਨਹੀਂ ਬੋਲੇ ਥੇ ਕੇ ਹਮੇਂ ਭੀ ਵੈਸਾ ਹੀ ਬੋਲੋ। ਹਮ ਪੁਛੇ ਥੇ, ਕਾਹੇ"? ਮੈਂ ਓਦ੍ਹੇ ਹੱਥੋਂ ਮੁੜ੍ਹ ਜੂਠੇ ਚੰਮਚੇ ਫੜੇ, ਅਰ ਧੋ ਕਰ ਓਹ-ਨੂੰ ਫੜਾ ਦਿੱਤੇ।

ਇਤ ਥਾਂ ਪਲੇਟਾਂ ਸਟੀਲ ਦੀਆਂ ਨ। ਨਾ ਟੁੱਟਦੀਆਂ ਨ, ਨਾ ਉਡਦੀਆਂ ਨ। ਗੀਤਾ ਇਤ ਥਾਂ ਰਸੌਣ ਦਾ ਕੰਮ ਕਰਦੀ ਏ ਤੇ ਇਸ ਢਾਬ੍ਹੇ ਦਾ ਮਾਲਕ ਗੀਤਾ ਦਾ ਨਾਂ ਭੈਂਚੋ ਦਸਦਾ ਏ। ਮੈਨੂੰ ਨਹੀਂ ਲਗਦਾ ਗੀਤਾ ਦਾ ਨਾਂ ਭੈਂਚੋ ਹੋ ਸਕਦਾ ਏ, ਤੇ ਗੀਤਾ ਦਾ ਆਪ ਭੈਂਚੋ ਹੋਣਾ ਤਾਂ ਸੰਭਵ ਹੀ ਨਹੀਂ, ਕਿਓਂਕਿ ਓਹ ਆਪ ਭੈਣ ਏ। ਕੋਈ ਹੋਰ ਹੋਣਾ, ਗੀਤਾ ਨਹੀਂ। ਖ਼ੈਰ।

ਗੀਤਾ ਮੈਂ ਤੋਂ ਸੰਗਦੀ ਏ, ਪਰ ਕਦਿ-ਕਦਾਈਂ ਉੱਪਰ ਵੀ ਆਣ ਚੜ੍ਹਦੀ ਏ। ਗੀਤਾ ਮੈਂ ਨੂੰ ਚੰਗੀ ਲਗਦੀ ਏ। ਓਹ‘ਕੱਲੀ ਭੇਡ ਚਾਰ ਬੰਦਿਆਂ ਤਾਂ ਕੰਮ ਕਰਦੀ ਏ, ਤਾਂ ਵੀ ਗੀਤਾ ਭੈਂਚੋ ਹੀ ਸਦਾਵੰਦੀ ਏ।

ਓਹ ਦਸਦੀ ਏ ਕਿ ਮੈਂ ਭਾਂਡੇ ਚੰਗੇ ਮਾਂਜਦਾ ਵਾਂ। ਮੈਂ ਅੱਗੋਂ ਚੌੜ ਕਰ ਆਖਦਾ ਵਾਂ ਕਿ ਮੈਂ ਭਾਂਡੇ ਮਾਂਜਣ ਬਾਰੇ ਕਿਤਾਬ ਵੀ ਲਿਖੀ ਏ। ਓਹ ਨਹੀਂ ਮੰਨਦੀ, ਅੱਗੋਂ ਆਖਦੀ ਏ, "ਹਮ ਤੋ ਪੜ੍ਹ ਕਰ ਨਹੀਂ ਕਰ ਪਾਤੇ। ਕਰੇਂ ਤੋ ਕਭੀ ਠੀਕ ਹੋ ਜਾਤਾ ਹੈ, ਕਭੀ ਨਹੀਂ"। ਮੈਂ ਆਪਣੀ ਕਿਤਾਬ ਬਾਰੇ ਸੋਚਣ ਲੱਗ ਪਿਆ। ਮੈਂ ਨੂੰ ਵੀ ਸ਼ੱਕ ਹੋਵਣ ਲੱਗਿਆ ਕਿ ਮੇਰੇ ਪਾੜੂਆਂ ਚੋਂ ਕੋਈ ਚੰਗੇ ਭਾਂਡੇ ਧੋ ਸਕਦਾ ਏ, ਜਾਂ ਨਹੀਂ।

ਗੀਤਾ ਮੇਰੇ ਰਸੋਈ ਚ ਵੜਦਿਆਂ ਹੀ ਆਖਦੀ ਏ, "ਕਲ ਕਾਹੇ ਨਹੀਂ ਆਏ"? ਸਾਰੇ ਰਸੋਈਏ ਇਕ-ਦੂਏ ਵੱਲ ਵੇਖਣ ਲੱਗ ਪੈਵੰਦੇ ਨ, ਕਿ ਕਿਹ ਨੂੰ ਪੁਛਦੀ ਏ। ਗੀਤਾ ਕਿਹੇ ਨੂੰ ਨਹੀਂ ਪੁਛਦੀ, ਬੱਸ ਆਖਦੀ ਏ।, ਜੁਆਬ ਜਿਹੜਾ ਮਰਜ਼ੀ ਦੇ ਲੈਵੇ। ਮੈਂ ਹਮੇਸ਼ਾਂ ਦੇਵੰਦਾ ਵਾਂ। ਮਖਾਂ ਮੇਰੀ ਛੁੱਟੀ ਸੀ। ਅਖੇ, ਕਲ ਵੋ ਆਏ ਥੇ। ਮੈਂ ਬਿਨਾਂ ਬੋਲਿਆਂ ਪੁਛਦਾ ਵਾਂ, "ਭੈਂਚੋ"? ਗੀਤਾਭੈਣ ਬਿਨਾਂ ਸਿੱਧਾ ਜੁਆਬ ਦਿੱਤਿਆਂ "ਕਲ ਫਿਰ ਆਵੇਂਗੇ" ਆਖ, ਹੋਰ ਕੰਮਾਂ ਨੂੰ ਹੋ ਲੈਵੰਦੀ ਏ।

ਭੈਂਚੋ ਕਲ ਫਿਰ ਆਇਆ

ਤੁਹਾਂ ਨੂੰ ਭੈਂਚੋ ਬਾਰੇ ਦੱਸਣਾ ਭੁੱਲ ਗਿਆ।

ਇਹ (ਮਾਲਕ)ਪਤਾ ਨਹੀਂ ਕਿਓਂ ਗੀਤਾਭੈਣ ਨੂੰ ਭੈਂਚੋ ਸਦਦਾ ਏ। ਹੋ ਸਕਦਾ ਏ ਥੱਥਾ ਹੋਵੇ। ਭੈਣ ਸ਼ਬਦ ਤਾਂ ਠੀਕ ਆਖ ਲੈਵੰਦਾ ਏ, ਅੱਗੇ ਦਾਤੇ ਨੇ ਟਪਲਾ ਲਾ'ਤਾ? ਗੀਤਾ by default ਹੀ ਭੈਣ ਏ, technically ਓਹ ਇਹ ਕੰਮ ਨਹੀਂ ਕਰ ਸਕਦੀ। ਗੀਤਾਭੈਣ ਆਪ ਦੀ ਭੈਣ ਏ, ਇੱਕੋ-ਇਕੱਲੀ ਏ।

ਭੈਚੋ ਨੇ ਸਭ ਤੋਂ ਪਹਿਲਾਂ ਸੁਥਨੀਧਾਰ ਰਸੋਈਏ ਤੇ ਲੰਮੇ ਦਾੜ੍ਹੇ ਆਲ਼ੇ ਵਿਦਵਾਨਾਂ ਦੀ ਬਾਂਹ ਮਚਕੌੜੀ। ਸਾਰੇ ਆਪੋ-ਆਪਣਾ ਸਰਦਾ-ਬਣਦਾ ਮੂਤ ਕੇ ਕੰਧਾਂ ਨਾਲ਼ ਜਾ ਲੱਗੇ। ਮੈਂ ਨੂੰ ਗੀਤਾਭੈਣ ਦਾ ਆਖਿਆ ਚੇੱਤੇ ਆਇਆ, "ਕਲ ਫਿਰ ਆਵੇਂਗੇ"। "ਕਲ" ਆ ਗਿਆ ਹੋਇਆ ਸਾ।

ਆਜ ਯੇ ਹਮਾਰੇ ਸਾਥ ਕਾਮ ਕਰੇਂਗੇ, ਓਰ ਹਮ ਇਨ ਕੇ ਸਾਥ। ਗੀਤਾ ਲੰਘਦੀ-ਲੰਘਦੀ ਮੈਂ ਨੂੰ ਦੱਸ ਗਈ।

" ਮੈਂ ਨੂੰ ਕੁਝ ਨੀ' ਸੁਝਦਾ, ਮੇਰੇ ਕੰਨ ਚ ਬੋਲ ਕੇ ਦਸਦੀ ਰਹਿ ਮੈਂ ਕੀ ਕਰਾਂ"? ਮੈਂ ਆਖਿਆ।

"ਹਮ ਰਵੇ ਕਾ ਬਰਤਨ ਭਿਗੋਏ ਹੈਂ। ਪਹਿਲੇ ਵੋ ਦੇਖ ਲੋ, ਬਾਕੀ ਕਾ ਹਮ ਦੇਖ ਲੇਂਗੇ। ਕਰੇਂਗੇ ਤੋ ਹੋ ਜਾਏਗਾ"।

ਕਿਸੇ ਹੋਰ ਦੀ ਕੀ ਹਿੰਮਤ ਮੈਂ ਨੂੰ ਰਾਹ ਤੁਰਦੇ ਨੂੰ ਰਵਾ ਫੜਾ ਜਾਵੇ? ਗੀਤਾ ਮੈਂ-ਤੋਂ ਨਹੀਂ ਡਰਦੀ, ਤੇ ਮੈ ਨੂੰ ਗੀਤਾ ਤੋਂ ਮਾੱਸਾ ਡਰ ਨਹੀਂ ਲਗਦਾ।

ਏਨੇ ਚ ਪਹਿਲੇ ਭੈਂਚੋ ਨੇ ਗੀਤਾਭੈਚੋ-ਗੀਤਾਭੈਚੋ ਦੀ ਰੌਲ਼ੀ ਪਾ ਲਈ। ਗੀਤਾਭੈਣਚੋ ਨੱਸ ਕੇ ਭੈਂਚੋ ਕੋਲ਼ ਚਲੀ ਗਈ, ਕਿ ਹੁਣ ਕਿਹੜੀ ਚੂਚ੍ਹੀ ਨਾਲ਼ ਚੁੱਪ ਕਰੇਗਾ। ਮੈਂ ਸਿਰ ਸੁੱਟ ਕੇ ਭਾਂਡੇ ਮਾਂਜਣ ਡਹਿ ਪਿਆ।

ਗੀਤਾ ਨੇ ਓਨੂੰ ਠੀਕ ਕਰਨ ਦੇ ਯਤਨ ਚ ਕਈ ਸਿੱਧੇ-ਪੁੱਠੇ ਬਟਨ ਨੱਪ ਦਿੱਤੇ, ਤੇ ਭੈਂਚੋ ਹੋਰ ਖ਼ਰਾਬ ਹੋ ਗਿਆ। ਓਹ ਹਥਲਾ ਕੰਮ ਛੱਡ ਕੇ ਮੇਰੇ ਕੋਲ਼ ਨੱਸਿਆ ਆਇਆ ਤੇ ਮੈਨੂੰ "ਭੈਂਚੋ" ਆਖ ਕੇ ਫ੍ਰਿਜ ਚ ਜਾ ਲੁਕਿਆ। ਗੀਤਾ ਓਸ ਪਿੱਛੇ ਚੜ੍ਹੀ ਰਹੀ। ਮੈਂ ਪਿਆ ਭਾਂਡੇ ਮਾਂਜਦਾ ਸੋਚੀ ਜਾਵਾਂ: ਇਸ ਵੇਲ਼ੇ ਰਸੋਈ ਚ ਤਿੰਨ ਜਣੇ ਨ, ਤੇ ਤਿੰਨੋ ਭੈਂਚੋ। ਯਾਨੀ ਹੁਣ "ਮੈਂ ਸੋਚਿਆ, ਤੂੰ ਸੋਚਿਆ" ਜਾਂ ਕਿਹ ਨੇ ਕੀ ਆਖਿਆ ਲਿਖਣ ਦੀ ਲੋੜ ਨਹੀਂ। ਸੋ ਭੈਚੋ #3 ਭਾਂਡੇ ਧੋਵੰਦਾ ਰਿਹਾ, ਤੇ

ਭੈਂਚੋ #2 ਤੇ ਭੈਂਚੋ #1 ਦਾ ਮੈਂ-ਨੁੰ ਕੋਈ ਨੀ' ਪਤਾ ਕੀ ਕਰਦੇ ਰਹੇ।

ਵੀਹ ਕੁ ਮਿੰਟ ਬਾਅਦ ਗੀਤਾ ਭੈਣ ਫਿਰ ਚਮਚਾਂ ਤੇ ਛੂਰੀਆਂ ਦਾ ਟੋਕਰਾ ਚੁੱਕੀ ਆਈ ਤੇ ਆਖਣ ਲੱਗੀ, "ਅਬ ਕਿਉਂ ਨਹੀਂ ਬੋਲੇ, ਮਤ-ਕਰੋ, ਮਤ ਕਰੋ?"

ਮੈਂ ਟੋਕਰੇ 'ਚੋਂ ਕਾਂਟੇ ਤੇ ਛੁਰੀਆਂ ਵੱਖ ਕੀਤੀਆਂ, ਧਿਆਨ ਨਾਲ਼ ਬਚਿਆ ਭੈਂਚੋ ਮੋਰੀ ਚ ਸੁੱਟਿਆ, pit ਨੂੰ bleach ਨਾਲ਼ ਸਾਫ਼ ਕੀਤਾ, ਤੇ ਲਿਸ਼ਕਦੇ ਭਾਂਡੇ ਗੀਤਾ ਨੂੰ ਫੜਾ ਆਖਿਆ,"ਮਤ ਕੀਯਾ ਕਰੋ"।

ਇਤ-ਥਾਂ ਨੱਥ-ਕੰਗਣੀ ਸਾਂਭਣ ਲਈ 'ਲ਼ਮਾਰੀਆਂ ਨਹੀਂ, ਕਿੱਲ੍ਹੀਆਂ ਹੋਂਦੀਆਂ ਨ। ਪਤਾ ਨਹੀਂ ਲਗਦਾ ਕੌਣ ਭੈਂਚੋ ਏ, ਕੌਣ ਨਹੀਂ। ਚਾਕੂ-ਛੂਰੀਆਂ ਨਾਲ਼ ਪੜਤਾਲ ਕਰਨੀ ਪੈਵੰਦੀ ਏ।

ਗੀਤਾ ਸਭਨਾਂ ਨੂੰ ਅੰਞ ਹੀ ਮਿਲਦੀ ਏ, ਇਤਨਾ ਕੁ ਹੀ ਮਿਲਦੀ ਏ— ਮੁੜ ਕਦਿ ਨਾ ਮਿਲਣ ਤੋਂ ਪਹਿਲਾਂ।

ਅਸੀਂ ਕੁਝ ਦੇਰ ਲਾਂਘੇ ਚ ਚੁੱਪ-ਚਾਪ ਖੜ੍ਹੇ ਰਹੇ। ਫਿਰ ਮੈਂ ਕਿੱਲੀ ਤੋਂ ਆਪਣਾ ਬੈਗ ਲਾਹਿਆ ਤੇ ਪੁੱਠੇ ਪੈਰੀਂ ਨੱਸ ਕੇ ਰਸੋਈ ਦੀ ਕੰਧ ਚ ਟੱਕਰ ਮਾਰ ਦਿੱਤੀ।

ਮੈਂ ਦੋ ਸਾਲ਼ ਪਿਛਾਂਹ ਆਪਣੇ ਘਰ ਜਾ ਨਿਕਲਿਆ। ਬਿੱਲੂ ਤੇ Schrodinger ਦੀਆਂ ਬਿੱਲੀਆਂ ਮੇਰਾ ਰਾਹ ਵੇਖਦੀਆਂ ਸਨ। ਬਿੱਲੂ ਨੇ ਚਾਹ ਧਰ ਲਈ ਤੇ Schrodinger ਦੀਆਂ ਬਿੱਲੀਆਂ ਵੀ ਆਣ ਕੇ ਸੋਫ਼ੇ ‘ਤੇ ਬਹਿ ਗਈਆਂ। ਆਖਣ ਲੱਗੀਆਂ ਛੇਤੀ ਦੱਸ, ਕੀ ਹੋਇਆ?

You have taken the detour. This section was written two years after the previous chapter, and chapter that follows.

This is not quite the kitchen you just left, though some things have followed you here.

The time is wrong. Or perhaps the time is right, and the earlier chapter was somewhere else.

There is a new kitchen, a new Geetaben, and another version of the same work. There are spoons, plates, a rule about what may be handed to whom, and a person who does not seem particularly interested in following the rule.

Somewhere along the way, “tomorrow” has already happened.

ਪਾਠਕਾਂ ਵੱਲੋਂ ਗੰਢੀਆਂ ਗੱਲਾਂ| User's Comments
←Previous | Index | Next →