16. ਪੁੱਠੇ ਪੈਰ| Return...
ਬਿੱਲੂ ਨੇ ਚਾਹ ਧਰ ਲਈ ਤੇ Schrodinger ਦੀਆਂ ਬਿੱਲੀਆਂ ਵੀ ਆਣ ਕੇ ਸੋਫ਼ੇ ‘ਤੇ ਬਹਿ ਗਈਆਂ। ਆਖਣ ਲੱਗੀਆਂ ਛੇਤੀ ਦੱਸ, ਕੀ ਹੋਇਆ? ਮੈਂ ਹੱਸ ਕੇ ਆਖਿਆ, ਤੁਹਾਨੂੰ ਤਾਂ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਏ ਕੀ ਹੋਇਆ, ਤੁਸੀਂ ਦੱਸੋ? ਚਾਹ ਦੀਆਂ ਚੁਸਕੀਆਂ ਮਾਰਦਿਆਂ ਮੈਂ Eਨ੍ਹਾਂ ਨੂੰ ਉੱਪਰ ਲਿਿਖਆ ਗਾ-ਗਾ ਕਰ ਸੁਣਾਵਿਆ। ਸਾਰੇ ਹੱਸ-ਹੱਸ ਕੇ ਲੋਟ-ਪੋਟ ਹੋਂਦੇ ਰਹੇ। ਸਭ ਖ਼ੁਸ਼ ਸਨ। ਸਭ ਠੀਕ ਸਾ, ਤੇ ਸਭਨਾਂ ਦੇ ਰਲ਼ ਕਰ ਕੀਤੇ ਫ਼ੈਸਲੇ ਦੇ ਚੰਗੇ ਨਤੀਜੇ ਨਿਕਲ ਰਹੇ ਸਨ।ਅਜੇ ਮੇਰੀ ਚਾਹ ਵੀ ਨਾ ਸੀ ਮੁੱਕੀ ਜਦੋਂ ਜੇਬ ਚ ਪਏ ਫ਼ੋਨ ਨੇ ਪੱਟ ‘ਤੇ ਕੁਤਕੁਤਾਹੜੀ ਕੀਤੀ। ਮੈਂ-ਨੂੰ ਇਸ ਕੁਤਕੁਤਾਹੜੀ ਦੀ ਪਛਾਣ ਏ। ਭਾਵੇਂ ਮੇਰਾ ਫ਼ੋਨ ਬਾਕੀ ਫ਼ੋਨਾਂ ਵਾਂਙ ਹੀ vibrate ਕਰਦਾ ਏ, ਪਰ vibration ਨਾਲ਼ ਹੋਈ ਕੁਤਕੁਤ੍ਹਾੜੀ ਵੱਲ ਧਿਆਨ ਦਿਓ ਤਾਂ ਪਤਾ ਲੱਗ ਜਾਵੰਦਾ ਏ ਕਿ ਕਿਸ ਨੇ ਕੀਤੀ ਏ (ਇਹ ਜਾਚ ਮੈਂ ਬਿੱਲੂ ਤੋਂ ਸਿੱਖੀ ਸੀ)। ਇਹ 647-***-**** ਦਾ ਲਾਲ-ਸੁਨੇਹਾ ਸਾ:
ਮੈਂ ਤਾਂ ਹੁਣੇ foodbank ਤੋਂ ਤੌਬਾ ਕਰ ਘਰ ਮੁੜਿਆ ਸਾਂ। ਮੇਰੇ ਨਾਲ਼ ਸੋਫ਼ੇ ‘ਤੇ ਬੈਠੀ ‘ਪਹਿਲੀ’ ਬਿੱਲੀ ਆਖਣ ਲੱਗੀ, “ਖਵਰੇ ਕੁਝ ਗੱਲ ਬਣ ਹੀ ਰਹੀ ਹੋਵੇ, ਇਕ ਵਾਰ ਜਾ ਕੇ ਹਾਲ਼ ਤਾਂ ਪੁੱਛ ਲੈ? ਜੇ ਵਿਚੋਂ ਕੋਈ ਗੱਲ ਨਾ ਹੋਈ, ਤਾਂ ਆਪ ਕੋਈ ਗੱਲ ਜੋੜ ਲਵੀਂ!” ਮੇਰੇ ਹਿਸਾਬੇ ਮੈਂ ਕੰਮ ਮੁਕਾ ਆਇਆ ਸਾਂ, ਪਰ ਬਿੱਲੀ ਦੀ ਗੱਲ ਵੀ ਠੀਕ ਲੱਗੀ, ਸ਼ਇਦ ਥੋੜੇ ਹੋਰ ਦੀ ਲੋੜ ਸੀ। ਹੋਣੀ ਤੋਂ ਕੀ ਨੱਸਣਾ? ਨਾ ਗਿਆ ਤਾਂ ਕੁਝ ਨਹੀਂ ਹੋਣਾ। ਮੈਂ ਰਤਾ ਸਖਤਾਈ ਰੱਖੀ, ਤੇ text message ਭੇਜ ਕਰ ਪੁੱਛਿਆ, How bad? ਕਿਓਂਕਿ ਮੈਂ ਬਹੁਤਾ ਥੱਕ ਵੀ ਗਿਆ ਸਾਂ।
Leanne: No one has responded to my messages. There is no-way I can pull this shit off. We have to run nine courses tomorrow and the fridge is damn empty. I can pick you up if you’re available.
ਫ੍ਰਿਜ ਸੁਣ ਕੇ ਮੈਂ ਪਹਿਲਾਂ ਰਤਾ ਡਰ ਗਿਆ। ਇਹ ਨੂੰ ਓਸ ਫ੍ਰਿਜ ਦਾ ਕਿੰਝ ਕਰ ਪਤਾ? ਫਿਰ ਹੋਸ਼ ਆਈ ਕਿ ਫ੍ਰਿਜ ਤਾਂ ਸਾਰਿਆਂ ਕੋਲ ਹੋਂਦੇ ਨ, ਇਹ ਆਪਣੇ ਫ੍ਰਿਜ ਦੀ ਗੱਲ ਕਰਦੀ ਹੋਣੀ ਏ। ਗੱਲ ਸਹੀ ਸੀ। ਓਹ foodbank ਵਾਲ਼ੇ ਫ੍ਰਿਜ ਬਾਰੇ ਦਸਦੀ ਸੀ।
ਭੁੱਖਿਆਂ ਲਈ ਨੌਂ-ਨੌਂ ਪਕਵਾਨ? ਹੋਰ ਵਗਾੜੋ ਇਨ੍ਹਾਂ ਆੱਟਾ-ਖਾਣਿਆਂ ਨੂੰ । ਪਰ Leanne ਨੂੰ ਮਨ੍ਹਾਂ ਕਰਨਾ ਔਖਾ ਸਾ, ਤੇ ਬਿੱਲੀ ਦੀ ਗੱਲ ਵੀ ਕੁਝ ਹੱਦ ਤੱਕ ਠੀਕ ਸੀ। ਨਾਲ਼ੇ ਅਸਾਂ ਹੀ ਤਾਂ ਰਲ਼ ਫ਼ੈਸਲਾ ਕੀਤਾ ਸਾ ਕਿ ਹੁਕਮਰਾਨਾਂ ਦੇ ਸਾਰੇ ਹੀ ਭਾਂਡੇ ਧੋ ਛਡਣੇ ਨ? ਮੈਂ ਜੁਆਬ ਲਿਖ ਭੇਜਿਆ—
“I can pull this one off, if you can arrange for my reliever. Even a clerk would do.”
Leanne: Sure! Will you come then?
ਮੈਂ: Damn! if I am ever sure about anything, but if it’s a hands-on thing, I got this. I am coming.
ਪਹਿਲੀ ਬਿੱਲੀ ਨੇ ਮੁਸਕੜੀ ਨਾਲ਼ ਮੈਥੋਂ ਪੁੱਛਿਆ, “ਦੋ ਜਣਿਆਂ ਨਾਲ਼ ਕੰਮ ਸਰ ਜਾਏਗਾ ਜਾਂ ਅਸੀਂ ਵੀ ਆਈਏ?” ਮੈਂ ਕੱਚਾ ਹੋਇਆ ਬਿਨਾਂ ਜਵਾਬ ਦਿੱਤਿਆਂ ਬੂਹਿਓਂ ਬਾਹਰ ਹੋ ਲਿਆ। ਦੂਜੀ ਬਿੱਲੀ ਪਿੱਛੋਂ ਲਾਹਨਤਾਂ ਪਾਵਣ ਲੱਗੀ, “ਅੰਝ ਨਹੀਂ ਘਰ ਵਸਦੇ। ਤਾਂ ਹੀ ਬੇ-ਘਰੇ ਹੋ ਜਾਵੰਦੇੇ ਨ ਲੋਕ। ਘਰ ਨਾਲ਼ ਰਤਾ ਵੀ attachment ਹੈ-ਹੀ-ਨਾ-ਹੀ”। ਦੂਜੀ ਬਿੱਲੀ ਦਾ ਇਹ ਉਲਾਂਭਾ ਮੈ-ਤੋਂ ਨਾ ਜਰ ਹੋਇਆ। ਮਖਾਂ ਤੁਹਾਨੂੰ ਬਿੱਲੀਆਂ ਨੂੰ ਮੈਂ-ਤੋਂ ਬਗ਼ੈਰ ਕੌਣ ਮੂੰਹ ਲਾਵੰਦਾ ਏ? ਕਦਿ ਕੀਤਾ ਏ ਤੁਹਾਨੂੰ ਕਿਸੇ ਚੱਜ ਦੇ ਬੰਦੇ ਨੇ ਫ਼ੋਨ, ਤੇ ਆਖਿਆ ਹੋਵੇ, “ਤੂੰ ਆਵੇਂ; ਤਾਂ ਮੈਂ ਮੂੰਹ ਚ ਬੁਰਕੀ ਪਾਵਾਂ?” ਬਿੱਲੀ ਕੋਈ ਜੁਆਬ ਦੇਣ ਲੱਗੀ ਤਾਂ ਮੈਂ ਅਜਾਈਂ ਬਹਿਸਣ ਦੀ ਬਜਾਏ ਧਾੜ ਦੇਣੀ ਘਰ ਦਾ ਬੂਹਾ ਢੋਹਿਆ, ਤੇ ਤੇਜ-਼ਕਦਮੀ ਦੇਸ-ਕੀ-ਰਕਸਾ ਕਰਨ ਨੱਸਿਆ। ਖੀਸੇ ਚ ਪਏ ਫ਼ੋਨ ਨੇ ਫਿਰ ਕੁਤਕੁਤਾੜੀ ਕੀਤੀ।
Leanne: Come through backdoor।
Leanne ਦੇ ਰਸੋਈ ਅੰਦਰ ਵੜਦਿਆਂ ਹੀ ਰਸੋਈ ਦਾ volume ਘੱਟ-ਵੱਧ ਹੋ ਜਾਵੰਦਾ ਏ। ਨਿੱਕੇ ਭਾਂਡੇ ਲੁਕ ਜਾਵੰਦੇ ਨ, ਤੇ ਲਾਂਘੇ ਹੋਰ ਵੀ ਭੀੜੇ ਹੋ ਜਾਵੰਦੇ ਨ। ਇਹ ਆਪ ਰਸੋਈ ਦੇ ਐਨ ਵਿਚਕਾਰ ਆਣ ਖਲੋਵੰਦੀ ਏ ਤੇ ਅੱਖਾਂ ਦੇ ਕਬੂਤਰ ਚੌਹਾਂ ਦਿਸ਼ਾਵਾਂ ਚ ਉਡਾ ਦੇਂਦੀ ਏ, ਜੋ ਪਲ਼ਾਂ ਚ ਵਾਪਿਸ ਆ ਏਹ-ਨੂੰ ਹਰ ਥਾਂ ਦੀ ਖ਼ਬਰ ਦੇਵੰਦੇ ਨ।
ਪਰ Leanne ਸੰਝਾਣਿਆਂ ਹੱਥੋਂ ਨਿਕਲ਼ ਚੁੱਕੀ ਸੀ।
ਮੇਰੀ ਦਰਦ ਭਰੀ ਆਵਾਜ਼ ਸੁਣ ਕੇ ਓਹ-ਦੀਆਂ ਅੱਖਾਂ ਚ ਲਾਟੂ ਜਗ ਪਏ। ਮੇਰੇ ਵੱਲ ਮੂੰਹ ਕਰ ਪਟਾਕ ਦੇਣੀ ਬੋਲੀ, “Damn! Are you gonna miss me?” ਲੱਕ ਸੱਜੇ-ਖੱਬੇ ਅੰਞ ਹਿਲਾਵੰਦੀ, ਜਿਉਂ ਕਿਸੇ ਚਿੱਤਰਹਾਰ ਅੰਦਰ ਚਲਦੇ ਗਾਣੇ ਚ ਹੋਵੇ, ਤੇ ਬੁੱਲਾਂ ‘ਤੇ ਬਹੁੰ ਸੁਹਣੀ ਸ਼ਰਮੀਲਾ ਟੈਗੋਰ ਵਾਲ਼ੀ ਕਮੀਨਗੀ। ਪਰ ਅੱਗੇ ਰਜੇਸ਼ ਖੰਨਾ ਨਹੀਂ, ਮੈਂ ਮੂਰਖ ਸਾਂ।
ਸਭ ਮਨ ਹੀ ਮਨ ਮੈਨੂੰ ਲਾਹਨਤਾਂ ਪਾ ਰਹੇ ਸਨ ਪਰ ਮੂੰਹ ਲੁਕੋ ਕੇ ਹੱਸੀ ਵੀ ਜਾ ਰਹੇ ਸਨ। ਮੇਰੇ ਸੁਧਰਨ ਦੀ ਅਖੀਰੀ ਆਸ ਵੀ ਟੁੱਟ ਗਈ ਸੀ, ਤੇ ਫਿਰ ਮੈਂ ਵੀ ਇਸ ਗੱਲ ‘ਤੇ ਹੱਸ ਛੱਡਿਆ। ਜੋ ਹੈ ਸੋ ਹੈ- ਪ੍ਰਤੱਖ ਏ। ਕੋਈ ਖੱਬੇ-ਸੱਜੇ ਝੂਲਦਾ ਏ ਤਾਂ ਦੁਨੀਆਂ ਚਲਦੀ ਏ,
ਭਾਂਡੇ ਉਡਦੇ ਨ
ਤੇ ਢਿੱਡਾਂ ਚ
ਅੰਨ ਪੈਵੰਦਾ ਏ।
The decision was made:Stay away, do nothing, let the kitchen sink without him.
A kitchen in trouble, an empty fridge, nine courses to prepare—and Leanne asking if he can come.
What follows is less a change of mind than the (eternal) return to the place he had just decided to leave behind. The cats have their opinions. The kitchen has its own gravity. And Leanne, apparently, has noticed something too.
By the end, there is not much left to decide.