17. ਪਾਰਟੀ ਦੀ ਅੰਦਰੂਨੀ ਲੜਾਈ| InFight
ਦਿਲ ਨੂੰ ਤੁਨਕਾ ਪੈਵੰਦਾ ਏ ਤਾਂ ਦਿਮਾਗ ਵੀ ਹਿੱਲ ਜਾਵੰਦਾ ਏ। ਇਹ ਪੁੱਠੀ ਗੱਲ ਏ, ਪਰ ਜੇ ਏਹ-ਨੂੰ ਮੁੜ ਪੱੁਠੀ ਕਰ ਦਿਓ, ਇਹ ਤਾਂ ਵੀ ਪੁੱਠੀ ਹੀ ਰਹਿੰਦੀ ਏ। ਪਤਾ ਨਹੀਂ ਇਹ ਤੁਨਕਾ ਪਹਿਲਾਂ ਕਿਸ ਨੂੰ ਪੈਵੰਦਾ ਏ, ਦਿਲ ਨੂੰ ਜਾਂ ਦਿਮਾਗ ਨੂੰ । ਪਰ ਜਦੋਂ ਪੈਵੰਦਾ ਏ ਤਾਂ ਦੋਹਾਂ ਨੂੰ ਪਤਾ ਲਗਦਾ ਏ, ਤੇ ਇਹ ਇਕ-ਦੂਜੇ ਦਾ ਨਾਓਂ ਲਾਈ ਜਾਵੰਦੇ ਨ। ਐਪਰ ਚਲਦੇ crisis ਦੌਰਾਨ ਇਕ-ਦੂਜੇ ਦੀ ਸੁੱਖ ਵੀ ਪੁੱਛੀ ਜਾਵੰਦੇ ਨ।ਅੱਖਾਂ ਆਖਣ, ਅਸਾਂ Leanne ਸਭ ਤੋਂ ਪਹਿਲੋਂ ਵੇਖੀ। ਦਿਲ ਆਖੇ, ਮੈਂ ਸਭ ਤੋਂ ਪਹਿਲੋਂ ਬੁੱਝੀ। ਮਖਾਂ, ਓਏ ਖੋਤਿਓ! ਤੁਹਾਡੇ ਵੇਖੇ ਚਾਹੇ ਤੋਂ ਪਹਿਲਾਂ ਵੀ Leanne ਹੈ ਸੀ। ਓਦ੍ਹੇ ਹੋਵਨ ਲਈ ਤੁਹਾਡਾ ਹੋਣਾ ਜ਼ਰੂਰੀ ਨਹੀਂਂ।
ਅੱਖਾਂ(ਅ) ਤੇ ਦਿਲ(ਦ) ਪੁੱਛਣ, “ਫਿਰ ਅਸੀਂ ਕੌਣ ਹੋਈਆਂ, ਤੇ ਸਾਡਾ ਘਰ ਕਿਹੜਾ ਹੋਇਆ?”
ਮੈਂ-ਹੈਂ— “ਜਿਸ ਪਿੰਡੇ ਤੁਸੀਂ ਜੜੀਆਂ ਓ, ਓਹੀ ਤੁਹਾਡਾ ਘਰ ਏ।”
- ਅਸਾਂ ਦਾ ਘਰ? ਓਹ ਤੇ ਤੁਸਾਂ ਦਾ ਘਰ ਏ। ਅਸੀਂ ਸਾਰੇ ਤਾਂ ਬਾਹਿਰ ਵੱਲ ਵੇਖਦੇ ਵਾਂ, ਦੁਨੀਆਂ ਪੈਦਾ ਕਰਦੇ ਵਾਂ।
ਮੇਰਾ ਘਰ ਤੁਹਾਂ ਦਾ ਹੀ ਬਣਿਆ ਏ। ਓਹ ਇਕ ਖਾਲੀ ਥਾਂ ਏ ਜਿਹੜੀ ਤੁਹਾਂ ਨੇ ਮੇਰੇ ਲਈ ਡੱਕ ਕੇ ਰੱਖੀ ਏ।
- ਬਾਹਿਰ ਦੁਨੀਆਂ, ਅੰਦਰ ਖਾਲ੍ਹੀ ਥਾਂ— ਬੰਦਾ ਕਿੱਥੇ ਵੈ?
x|y : ਓਹ ਬੰਦਾ busy, ਏ, ਕਿਹੇ ਦੇ ਪਿੱਛੇ ਲੱਗਿਆ ਏ।
ਮੈਂ ਅਜੇ ਜਵਾਬ ਗੰਢ ਹੀ ਰਿਹਾ ਸਾਂ, ਮੇਰੀਆਂ ਲੱਤਾਂ ਆਖਣ ਲੱਗੀਆਂ, “ਕੌਣ ਕਿਸ ਦੇ ਪਿੱਛੇ ਲੱਗਿਆ ਏ? ਅਸੀਂ ਤਾਂ ਇਹ ਸਮਝ ਬੈਠੀਆਂ ਸਾਂ ਕਿ ਸਾਰੀਆਂ ਧਿਰਾਂ ਆਪੋ-ਆਪਣਾ ਦਿਮਾਗ ਵਰਤਣਗੀਆਂ, ਕਿਸੇ ਦੇ ਪਿੱਛੇ ਨਹੀਂ ਲੱਗਣਗੀਆਂ?
ਏਨੇ ਨੂੰ ਮੇਰੇ ਲੱਕ, ਮੂੰਹ ਤੇ ਹੋਰ ਚੀਜ਼ਾਂ ਨੇ ਵੀ ਮੇਰਾ ਸਵਾਂਙ ਲਾਵੰਦਿਆਂ, ਗੁਰਸ਼ਰਨ ਸਿੰਘ ਦੀ ਆਵਾਜ਼ ਚ ਰੌਲ਼ਾ ਪਾ ਲਿਆ,
ਸਾਰੇ ਠਹਾਕੇ ਮਾਰ ਕੇ ਹੱਸਣ ਲੱਗ ਪਏ ਤਾਂ ਮੈਂ ਬਹੁੰ ਕੱਚਾ ਪੈ ਗਿਆ। ਮੈਂ ਇਨ੍ਹਾਂ ਨੂੰ ਹੱਥੀਂ ਪਾਲ਼ ਵੱਡਿਆਂ ਕੀਤਾ ਸਾ ਇਹ ਕੁਝ ਸੁਨਣ ਨੂੰ । ਮੇਰਾ ਦਿਲ ਮੁੱਠੀ ਚ ਹੋ ਗਿਆ। ਮਖਾਂ
ਮਖਾਂ (ਲੰਮਾ ਭਾਸ਼ਣ):
ਮੈਂ ਆਪਣੇ ਹੱਥ ਨੂੰ challenge ਕਰਦਾ ਵਾਂ ਜੇ ਓਹ-ਨੂੰ ਬੰਦੇ-ਬੰਦੇ ਚ ਫ਼ਰਕ ਦਾ ਪਤਾ ਲਗਦਾ ਏ। ਉੱਠ ਦਿਮਾਗਾ, ਨੂੰ foodbank ਰਸੋਈ ਦਾ ਨਕਸ਼ਾ ਬਣਾ ਤੇ ਓਦ੍ਹੇ ਚ ਸਾਰੇ ਜਣਿਆਂ ਨੂੰ ਖੜ੍ਹਾ ਕਰ— ਸਮੇਤ Leanne ਦੇ। ਮੇਰੇ ਹੱਥ-ਪੈਰ ਤੇ ਬਾਕੀ ਜੀਅ ਸੋਚੀਂ ਪੈ ਗਏ, ਮਤਲਬ ਦਿਮਾਗ ਦੇ ਬਣਾਏ ਨਕਸ਼ੇ ਨੂੰ ਧਿਆਨ ਲੱਗੇ। ਹੁਣ ਅਸੀਂ ਸਭ ਨੂੰ foodbank ਦੀ ਰਸੋਈ ਚ ਖਲੋਤੇ ਸਾਂ ਤੇ work from home ਹੋਮੲ ਦਾ ਆਨੰਦ ਲੈ ਰਹੇ ਸਾਂ— ਘਰ ਬਹਿ ਕਿ ਦੁਨੀਆਂ ਧਿਆ ਰਹੇ ਸਾਂ, ਤੇ ਭਵਜਲ ਤੋਂ ਮੁਕਤੀ ਪਾ ਰਹੇ ਸਾਂ। ਕਮਰੇ ਚ ਅਸਾਂ ਆਪਣੇ ਪਿਓ ਵਾਲ਼ਾ ਛਓਰਂ ਖੋਲ੍ਹਿਆ ਸਾ, ਜਿਸ ਚ ਮੈਂ ਕੋਈ ਅਲਮਸਤ ਐਈਂ-ਸ਼ੈਤਾਈਂ ਲੱਗਾ ਸਾਂ। ਮੇਰੀ ਟਹੲੋਰੇ ਸੀ ਕਿ “ਜੇ ਲੱਭ ਜਾਵੇ ਤੇ ਸੱਚੀਂ ਬੰਦਾ ਨਿਕਲੇ ਤਾਂ ≠ ਓਹ ਬੰਦਾ ਨਹੀਂ ਹੋ ਸਕਦਾ, ਕਿਓਂਕਿ ਮੈਂ ਤਾਂ ਪਹਿਲੋਂ ਹੀ ਮੰਨੀ ਵੀ ਬੈਠਾ ਸਾਂ, ਤੇ ਓਦ੍ਹਾ ਨਾਂ ਵੀ ਧਰਾਈ ਬੈਠਾ ਸਾਂ।” ਬਿੱਲੂ ਸਹਿਮਤ ਸਾ। ਮੁਸਕਿਲ ਸਰੀਰ ਦੀ ਏ, ਲੋਗਚਿ ਨਹੀਂ ਸਮਝਦਾ। ਇਹ-ਨੂੰ ਕਰ ਕੇ ਸਮਝਾਵਣਾ ਪੈਵੰਦਾ ਏ। ਸੋ, ਓਹ-ਨੂੰ ਸਮਝਾਵਣ ਖਾਤਿਰ ਮੈਂ ਆਪਣੇ ਹੱਥ ਨੂੰ ਨਿਰਦੇਸ ਦਿੱਤਾ:
“ਉੱਠ ਹੱਥ ਵੀਰਾ, ਸਭਨਾਂ ਨੂੰ ਉਂਗਲ ਚੁੱਕ ਕੇ ਦੱਸ, ਰਸੋਈ ਚ ਖਲੋਤਿਆਂ ਚੋਂ Leanne ਕਿਹੜੀ ਏ?”
The argument moves inward.
Eyes, heart, hands, legs, ears—everyone has a position, and everyone seems to know something the others don't.
The question of Leanne becomes, briefly, a question of who is doing the seeing, thinking, wanting, and deciding.
The chapter ends with an experiment.