MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

18. ਨੋ ਲੋਜਿਕ| My Hand Followed

ਮੈਂ, { . } ਮੇਰੇ ਦਿਮਾਗ ਚ ਸਾਡੀ ਰਸੋਈ ਦੇ ਐਨ ਵਿਚਕਾਰ ਖੜੋਤੀ Leanne ਵੱਲ ਉਂਗਲ ਚੁੱਕੀ ਖੜਿਆ ਸਾਂ। ਲੱਖ ਆਪਣੇ ਆਪ ਨੂੰ ਭਾਸ਼ਣ ਦੇਣ ਦੇ ਬਾ-ਵਜੂਦ ਮੈਂ ਮੁੜ ਪੁੱਠਾ ਕੰਮ ਕਰ ਬੈਠਾ ਸਾਂ। ਅਸਲ ਚ ਮੈਂ ਨਹੀਂ, ਮੇਰੀ ਬਾਂਹ ਤੇ ਉਂਗਲ ਨੇ ਰਲ਼ ਕੇ ਇਹ ਕਾਰਾ ਮੈਂ-ਤੋਂ ਕਰਵਾਇਆ ਸਾ। ਮੈਂ-ਨੂੰ ਐਸਾ scenario ਬਨਾਵਣ ਨੂੰ ਆਖਿਆ, ਜਿਸ ਚ ਮੈਂ ਓਹੀ ਮੂਰਖਤਾ ਕਰ ਕੇ ਵਿਖਾਵਾਂ ਜਿਸ ਕਰਕੇ ਮੇਰਾ ਮਜ਼ਾਕ ਉੱਡ ਰਿਹਾ ਸਾ। ਮੈਂ ਤਾਂ ਪਹਿਲੋਂ ਹੀ ਆਖਦਾ ਸਾਂ, ਪੈਂਦੀਆਂ ਤਾਂ ਬੰਦੇ ਦੇ ਹੀ ਨ। ਸਾਡਾ ਘਰ ਇਕ ਵਾਰ ਫਿਰ ਠਹਾਕਿਆਂ ਦੇ ਸ਼ੋਰ ਨਾਲ਼ ਭਰ ਗਿਆ। ਮੈਂ ਨਿੰਮਾ-ਨਿੰਮਾ ਮੁਸਕਾਵੰਦਾ ਆਪਣੀਆਂ ਕਰਤੂਤਾਂ ਆਪ ਵੇਖ ਰਿਹਾ ਸਾਂ।

ਰਸੋਈ ਚ:

ਮੈਂ ਚੰਨ ਵੱਲ ਉਂਗਲ ਚੁੱਕੀ ਖਲੋਤਾ ਸਾਂ ਤੇ ਰਸੋਈ ਚ ਕੰਮ ਕਰਦੇ ਮੇਰੇ ਕਾਮਰੇਟ ਕਦਿ ਮੇਰੀ ਅੁਂਗਲ ਵ~ਖ ਵੇਖ ਰਹੇ ਸਨ, ਕਦਿ Leanne ਵੱਲ। ਸਾਰੇ ਮੇਰੇ ਕੁਝ ਕਹਨ ਦੀ ਉਡੀਕ ਕਰ ਰਹੇ ਸਨ। ਓਨ੍ਹਾਂ ਨੂੰ ਇਹ ਸਮਝਾਵਣਾ ਬਹੁੰ ਔਖਾ ਸਾ ਕਿ ਕਿੰਝ ਕਰ ਮੈਂ ਤਾਂ ਕਿਸੇ ਦਿਮਗੀ ਬਹਿਸ ਚ ਉਂਗਲ ਚੁੱਕਣ ਦੀ ਗੱਲ metaphorically ਆਖੀ ਸੀ। ਇਨ੍ਹਾਂ ਬੇਚਾਰਿਆਂ ਨੂੰ ਮੈਂ orientation ਨਹੀਂ ਸੀ ਦਿੱਤੀ। ਹੁਣ ਮੈ-ਨੂੰ ਮੇਰੇ ਹਲਾਤਾਂ ਦੀ ਗੰਭੀਰਤਾ ਦਾ ਅਹਿਸਾਸ ਹੋਇਆ।

ਇਸ ਤਿਲਿਸਮ ਚੋਂ ਨਿਕਲਣ ਦਾ ਇਕ ਹੀ ਰਾਹ ਸਾ। ਜੇ ਸਾਰਾ ਕੁਝ ਮੇਰੇ ਸਿਰ ਚ ਏ ਤਾਂ ਮੈਂ ਜਦੋਂ ਦਿਲ ਕਰੇ, ਓਨੂੰ ਹੱਥ ਪਾ ਸਕਦਾ ਵਾਂ, ਰਤਾ ਏਧਰੋਂ-ਓਧਰ ਕਰ ਸਕਦਾ ਵਾਂ। ਮੈਂ ਫ਼ਟਾਫ਼ਟ ਨੱਕ ਰਾਹੀਂ ਆਪਣੇ ਸਿਰ ਚ ਹੱਥ ਪਾਵਿਆ, ਜੋ ਸਿੱਧਾ Leanne ਨਾਲ਼ ਜਾ ਵੱਜਿਆ।

ਜਿਹੜਾ ਨੁਸਖਾ 1।ਘਰ ਬੈਠਿਆਂ 2। ਦਿਮਾਗ ਚ — ਠੀਕ ਲੱਗਿਆ ਸਾ ਓਹ ਨੰਬਰ 3। ‘ਤੇ ਫ਼ੇਲ ਹੋ ਗਿਆ। ਭਾਵੇਂ ਨੰਬਰ 1 ਤੇ 2 ਚ ਮੈਂ ਘਰ ਚ ਮਹਿਫ਼ੂਜ਼ ਸਾਂ, ਨੰਬਰ ਤਿੰਨ ਚ:

{ਮੈਂ Leanne ਵੱਲ ਉਂਗਲ ਚੁੱਕੀ ਖਲੋਤਾ ਸਾਂ ਤੇ ਰਸੋਈ ਚ ਕੰਮ ਕਰਦੇ ਮੇਰੇ ਕਾਮਰੇਟ ਕਦਿ ਮੇਰੀ ਉਂਗਲ ਵੱਖ ਵੇਖ ਰਹੇ ਸਨ, ਕਦੇ Leanne ਵੱਲ}

Self-lobotomization
ਮੇਰੇ ਕੋਲ਼ ਇਕ ਬਿੱਲੂ ਏ, ਜੇ ਮੈਂ ਪਹਿਲਾਂ ਵੀ ਨਾ ਦੱਸਿਆ ਹੋਵੇ। ਮੈਂ-ਨੂੰ ਜਦੋਂ ਕੁਝ ਸਮਝ ਨਾ ਆਵੇ ਤਾਂ ਮੈਂ ਓਹ-ਦੀ ਮਦਦ ਲੈਵੰਦਾ ਵਾਂ। ਮੈਂ ਜਦੋਂ ਆਪਣੇ-ਆਪ ਨੂੰ ਨੂੰoodbank ਦੀ ਰਸੋਈ ਚ ਇਹ ਹਰਕਤ ਕਰਦੇ ਫੜਿਆ ਤਾਂ ਘੱਟੋ-ਘੱਟ ਮੈਂ-ਨੂੰ ਪਤਾ ਲੱਗ ਗਿਆ, ਬਹੁਤਿਆਂ ਨੂੰ ਤਾਂ ਪਤਾ ਵੀ ਨਹੀਂ ਲਗਦਾ। ਮੈਂ ਫ਼ੌਰਨ ਆਪਣੇ ਦਿਮਾਗ ਚ ਸਪਾਰਕਿੰਗ ਜਿਹੀ ਕੀਤੀ ਤੇ ਬਿੱਲੂ ਨਾਲ਼ ਸੰਪਰਕ ਸਾਧਿਆ। ਦੋ ਕੁ ਟਾਵਰ ਆ ਰਹੇ ਸਨ, ਸ਼ੁਕਰ ਦਾਤਿਆ। ਮੇਰੇ ਦੱਸੇ ਬਿਨ੍ਹਾਂ ਹੀ ਬਿੱਲੂ ਨੇ ਮੇਰਾ ਮਨ ਪੜ੍ਹ ਲਿਆ, ਤੇ ਚੀਕ ਕੇ ਆਖਿਆ:

“ਛੱਡ ਸਾਲ਼ੀ ਦੀ ਵੱਖੀ ਚ ਇਕ!”

ਬਿੱਲੂ ਦੀ ਆਖੀ ਗੱਲ ਦਾ ਮੇਰੇ ਕੰਨਾਂ ਚ ਕੋਈ logic gate ਨਹੀਂ ਏ, ਓਹ ਬੋਲਦਾ ਏ ਤੇ ਮੇਰੀ body follow ਕਰਦੀ ਏ।

ਪਹਿਲਾਂ ਤਾਂ ਮੈਂ ਓਸ ਵੱਲ ਬੱਸ ਉਂਗਲ ਚੁੱਕੀ ਖਲੋਤਾ ਸਾਂ, ਹੁਣ ਮੈਂ Eਦ੍ਹੀ ਵੱਖੀ ਚ ਇਕ ਜੜ ਵੀ ਦਿੱਤੀ। strategically ਇਹ ਕੰਮ ਨੂੰ ਹੋਰ ਵੀ ਖ਼ਰਾਬ ਕਰਨ ਵਾਂਙ ਲੱਗ ਸਕਦਾ ਏ, ਪਰ ਸੁਣੋ:

Leanne ਦੀ ਵੱਖੀ ਚ ਹੂਰਾ ਛਡਦਿਆਂ ਹੀ ਧੋਨ ਨੇ ਲਾਲ ਸੀਟੀ ਵਜਾ ਦਿੱਤੀ, ਜਿਹਦੇ ਨਾਲ਼ security ਨੱਸੀ ਆਵੰਦੀ ਏ। Carole ਨੇ ਨੱਸ ਕੇ ਰਸੋਈ ਦਾ ਦਰਵਾਜ਼ਾ ਬੰਦ ਦਿੱਤਾ, ਪਤਾ ਨਹੀਂ ਮਾਸੂਮ ਲੋਕਾਂ ਨੂੰ ਬਚਾਵਣ ਲਈ ਜਾਂ ਮੈਂ-ਨੂੰ ਫੜਨ ਲਈ।

ਮੁੱਕਾ ਪੈਵੰਦਿਆਂ ਹੀ Leanne ਨੇ ਕਾਇਦੇ ਨਾਲ਼ Ouch! ਕੀਤਾ, ਪਰ ਪਰੇ ਨਾ ਹਟੀ। ਮੈਂ ਹੋਰਾਂ ਦੀ ਪਾਈ ਹਲਾ-ਹਲਾ ਨੂੰ ਜਮ੍ਹਾਂ ਹੀ ਇਨਗੋਰ ਕਰਦਿਆਂ, ਮੁਸਕਾਵੰਦਿਆਂ ਆਪਣੇ ਦੋਵ੍ਹੇਂ ਹੱਥ Leanne ਵੱਧ ਵਧਾਏ। ਮੇਰੇ ਹੱਥ ਡਰ ਨਾਲ਼ ਕੰਬ ਰਹੇ ਸਨ ਕਿਓਂਕਿ ਮੇਰੇ ਵਾਂਙ ਹੀ ਓਨ੍ਹਾਂ ਨੂੰ ਇਸ ਨਵੀਂ scheme ਦੀ ਕੋਈ ਸੋਝੀ ਨਾ ਸੀ।Security ਪੁੱਜਣ ਨੂੰ ਇਕ-ਅੱਧ ਮਿੰਟ ਲੱਗਣਾ ਸਾ।

Two black holes merging

ਪੁੱਠੇ ਪੈਰ:

ਦਿਮਾਗ ਹਿੱਲ ਜਾਵੇ ਤਾਂ ਦਿਲ ਤੁਨਕੇ ਮਾਰਨੋਂ ਨਹੀਂ ਹਟਦਾ। ਇਹ ਗੱਲ ਪੁੱਠੀ ਵੀ ਠੀਕ ਏ। ਪਤਾ ਨਹੀਂ ਤੁਨਕਾ ਪਹਿਲਾਂ ਕਿਸ ਨੂੰ ਪੈਵੰਦਾ ਏ, ਦਿਲ ਨੂੰ ਜਾਂ ਦਿਮਾਗ ਨੂੰ । ਪਰ ਤੁਨਕਾ ਪੈਵੰਦਾ ਏ ਤਾਂ ਦੋਹਾਂ ਨੂੰ ਪਤਾ ਲਗਦਾ ਏ ਤੇ ਇਹ ਇਕ-ਦੂਜੇ ਦਾ ਨਾਓਂ ਵੀ ਲਾਈ ਜਾਵੰਦੇ ਨ ਤੇ ਇਕ-ਦੂਜੇ ਦੀ ਸੁੱਖ ਵੀ ਪੁੱਛੀ ਜਾਵੰਦੇ ਨ।

ਮੈਂ ਪਾਗਲਾਂ ਦੇ ਬੇੜੇ ‘ਤੇ ਸਿਰ ਸੁੱਟ ਕੇ ਭਾਂਡੇ ਧੋਵੰਦਾ ਵਾਂ। ਪਿੱਛੋਂ ਕਪਤਾਨ ਹਾਕ ਮਾਰਦੀ ਏ:

How are you
holdin’-up
__________mnUa?

I am fucked
but I’m doing okay…
I said.

The argument from the previous chapter leaves the room.

Or perhaps the body does.

A finger points. A hand follows. Billu gives an instruction. Logic, apparently, has already left the building.

The experiment has gone physical.

ਪਾਠਕਾਂ ਵੱਲੋਂ ਗੰਢੀਆਂ ਗੱਲਾਂ| User's Comments
←Previous | Index | Next →