21. ਮੋਕਸੀ| Moxie
ਏਨੇ ਨੂੰ ਜਹਾਜ਼ਰਾਣੀ ਨੇ ਸੁਨੇਹਾ ਘੱਲਿਆ ਕਿ ਜਦੋਂ ‘ਮਨੂਅ ’ ਰਸੋਈ ਦਾ ਕੰਮ ਮੁਕਾ ਲੈਵੇ ਤਾਂ ਓਹ-ਨੂੰ ਪਿਛਲੀ ਕੋਠਰੀ ਚ ਭੇਜੋ, ਜਿੱਥੇ ਸੌਫ੍ਹ਼ਾ ਪਿਆ ਹੋਂਦਾ ਵੈ।
ਮੈਂ ਕੂੜਾ ਸੁੱਟਣ ਗਏ ਨੇ ਕੋਠਰੀ ਚ ਓਹ ਰੲਟਰਿੲਦ ਸੌਫ਼ਾ ਕਈ ਵਾਰ ਵੇੱਖਿਆ ਏ। ਮੈਨੂੰ ਓਸ ਤੋਂ ਭੈਅ ਆਵੰਦਾ ਏ। ਮੈਂ ਕੋਠਰੀ ਵੱਲ ਨੱਸਦਿਆਂ ਚਿਤਵਿਆ, Leanne ਸੋਫ਼ੇ ਦੇ ਐਨ-ਵਿਚਕਾਰ ਬੈਠੀ ਉੱਚੀ-ਉੱਚੀ ਹੱਸਦੀ ਹੋਣੀ ਏ। ਮੇਰਾ ਸਮਾਂ ਆ ਗਿਆ ਏ, ਜਾਂ ਮੇਰਾ ਅਖ਼ੀਰੀ ਸਮਾਂ ਆ ਗਿਆ ਏ? ਮੈਨੂੰ ਪਿੰਡੇ ਨਾਲ਼ ਕਰਨ ਵਾਲ਼ੇ ਕੰਮ ਚੰਗੇ ਲਗਦੇ ਨ। ਮਖਾਂ ਕੀ ਪਤਾ ਸੋਫ਼ਾ ਚੁੱਕ ਕੇ ਕਿਸੇ ਹੋਰ ਜਗ੍ਹਾ ਰੱਖਣ ਨੂੰ ਆਖ ਦੇਵੇ? ਮੈਂ ਆਖਾਂਗਾ, “ਸੌਫ਼ੇ ‘ਪਰ ਬਹੀ ਹੱਸਦੀ ਰਹੁ, ਮੈਂ ਸਮੇਤ ਸਵਾਰੀ ਸੋਫ਼ਾ ਨਵੀਂ ਥਾਓਂ ਧਰ ਦੇਸਾਂ।” ਸੋ ਮੈਂ ਇਕ ਵਾਰ ਫਿਰ ਆਪਣੀ ਸਰੀਰਕ ਤੇ ਮਾਨਸਿਕ ਕਾਬਲੀਅਤ ਦੇ ਪ੍ਰਤੱਖ ਪ੍ਰਮਾਣ ਦੇਣ ਲਈ ਨੱਚਦਾ-ਟੱਪਦਾ ਅਕਾਲ-ਕੋਠਰੀ ਵੱਲ ਹੋ ਲਿਆ।
Leanne ਕੋਠਰੀ ਚ ਹੋਰ ਸਮਾਨ ਰੱਖਣ ਲਈ ਜਗ੍ਹਾ ਬਣਾ ਰਹੀ ਸੀ। ਮੈਂ-ਨੂੰ ਆਇਆਂ ਵੇਖ ਆਖਣ ਲੱਗੀ, “I got you to myself before the kitchen crushes you. Help me move this couch.”
ਮੈਂ ਸੋਫ਼ੇ ‘ਪਰ ਧੰਮ ਕਰ ਬਹਿ ਗਿਆ ਤੇ Leanne ਨੂੰ ਵੀ ਘੜੀ ਦਮ ਲੈਣ ਦਾ ਇਸ਼ਾਰਾ ਕੀਤਾ। ਜੇਬ ਚੋਂ ਸਿਗਟਾਂ ਦੀ ਡੱਬੀ ਕੱਢ ਇਕ ਸਿਗਟ Leanne ਨੂੰ ਦਿੱਤੀ ਤੇ ਦੂਜੀ ਆਪ ਬਾਲ਼ ਲਈ।
ਮਖਾਂ (medium size ਕੁਵੇਲ਼ੇ ਦਾ ਭਾਸ਼ਣ):
ਰਸੋਈ ਨਹੀਂ ਕੋਈ ਪਹਾੜ ਏ ਪਿਆ ਮੇਰੀ ਛਾਤੀ ‘ਤੇ, ਪਰ ਮੈਂ ਪਰਵਾਹ ਨਹੀਂ ਕਰਦਾ। ਕੰਮਾਂ ਦਾ ਕੀ ਏ, ਕੀਤਿਆਂ ਹੋ ਜਾਵੰਦੇ ਨ। ਤੁੰ ਨੇੜ੍ਹੇ ਹੋਵੰਦੀ ਏਂ ਤਾਂ ਸੁਹਣੇ ਹੋ ਕੇ ਹੋ ਜਾਵੰਦੇ ਨ। ਮੈਂ ਵੇਖਦਾ ਰਿਹਾਂ ਇਸ ਸੋਫ਼ੇ ਨੂੰ ਪਹਿਲਾਂ ਵੀ, ਦਸਦੇ ਨੇ ਸੁੱਟਣਾ ਏ ਪਰ ਇਤ-ਥਾਂ ਚੀਜ਼ਾਂ ਸੁੱਟਣ ਦੇ ਵੀ ਪੈਸੇ ਲਗਦੇ ਨ। ਐਸੇ ਤਖ਼ਤ ਹਜ਼ਾਰੇ ਪਰ ਹੁਣ ਤੂੰ ਤੇ ਮੈਂ ਬੈਠੇ ਵਾਂ। ਮੈਂ ਇਕ ਦਿਨ ਪ੍ਰਧਾਨ ਨੂੰ ਪੁੱਛਿਆ ਕਿ ਇਹ ਸਿੰਘਾਸਨ ਕਿੱਥੋਂ ਚੁੱਕ ਲਿਆਏ ਵੋ ਤਾਂ ਓਨ੍ਹੇਂ ਦੱਸਿਆ ਕਿ ਓਦ੍ਹੇ ਗਵਾਂਢ ਚ ਕੋਈ ਵਿਆਹੀ ਜੋੜੀ ਟੁੱਟੀ ਏ। ਉਨ੍ਹਾਂ ਕੋਲ਼ ਨਾ ਤਾਂ ਹੁਣ ਸੋਫ਼ਾ ਰੱਖਣ ਤੇ ਦੇ ਕਾਰਨ ਤੇ ਥਾਂ ਏ, ਨਾ ਸੁਟਾਵਣ ਦੇ ਪੈਸੇ। ਪ੍ਰਧਾਨ ਨੇ ਓਨ੍ਹਾਂ ਨੂੰ ਚੋਰੀ ਨਾਲ਼ ਓਹ ਸੋਫ਼ਾ ਇਤ-ਥਾਂ ਰੱਖ ਦੇਣ ਦਿੱਤਾ, ਤਾ ਜੋ ਨੂੰoodbank ਦੇ ਖਰਚੇ ‘ਤੇ ਇਹ ਨੂੰ ਸੁੱਟਿਆ ਜਾ ਸਕੇ।
ਮੈਂ-ਨੂੰ ਤਰਸ ਵੀ ਆਵੰਦਾ ਇਹ ਭੋਲ਼ੇ-ਭਾਲ਼ੇ ਮੰਜਿਆਂ ਤੇ ਸੋਫਿਂਆ ‘ਪਰ, ਪਰ (ਦੋ ‘ਪਰ’ ਹੋ ਗਏ) ਇਨ੍ਹਾਂ ਕੋਲ਼ੋ ਭੈਅ ਵੀ ਆਵੰਦਾ ਏ।
ਕਦਿ ਕਿਸੇ ਜੋੜੇ ਨੇ ਇਸ ਸੋਫ਼ੇ ਨੂੰ ਆਪਣੇ ਮਹੱਲ ਚ ਡਾਹ ਕੇ ਇਕ ਦੂਜੇ ਨੂੰ ਲਿਆ ਹੋਣਾ।
{ਇਸ ਸੋਫ਼ੇ ਦਾ ਇਕ ਨਿੱਕਾ ਭਾਈ ਮੇਰੇ ਨਾਲ਼ ਰਹਿੰਦਾ ਏ}ਓਨੂੰ ਵੀ ਕੋਈ ਜੋੜਾ ਧਰੂਹ ਕੇ ਆਪਣੇ ਘਰ ਦੇ ਬਾਹਰ ਛੱਡ ਗਿਆ ਸਾ। ਵੱਡਾ ਭਾਰਾ ਬਹੁਤਾ ਸਾ, ਨਿੱਕਾ ਮੈਂ ਚੁੱਕ ਲਿਆਵੰਦਾ। ਨਾਲ਼ੇ ਵੱਡੇ ਨੇ ਬਹੁਥੇਰੀ ਦੁਨੀਆਂ ਵੇਖ ਲਈ, ਨਿੱਕੇ ਦੀ ਸੰਭਾਲ ਤਾਂ ਬਣਦੀ ਏ। ਮੈਂ ਓਹਨੂੰ ਪਿਆਰ ਨਾਲ Moxie ਬੁਲਾਵੰਦਾਂ। Moxie ਨੇ ਵੀ ਬਹੁੰ ਜੋੜੇ ਵੇਖੇ ਨ। ਜੋੜੇ ਹੀ ਨਹੀਂ, ਤਿਹੜੇ ਤੇ ਇਕਹਰੇ ਵੀ। ਮੈਂ ਅਰ ਤੁਸਾਂ ਵੀ ਬਥੇਰੇ Moxie ਵੇਖੇ ਨ। ਇਨ੍ਹਾਂ ਤਖ਼ਤਾਂ ਅਰ ਓਨ੍ਹਾਂ ‘ਤੇ ਬੈਠੇ ਲੋਕਾਂ ਦੀ ਹੋਣੀ ਤੋਂ ਭੈਅ ਆਵੰਦਾ ਏ। ਕੋਈ ਨਾ ਹੋਵੇ ਤਾਂ ਮਨ ਨਹੀਂ ਲਗਦਾ, ਕੋਈ ਹੋਵੇ ਤਾਂ ਭੈਅ ਆਵੰਦਾ ਏ। ਪਰ ਜੇ ਓਹ ਪਹਿਲਾਂ ਹੀ ਸੋਫ਼ੇ ਪਰ ਬੈਠਾ ਹੋਵੇ ਤਾਂ ਬਹੁਤਾ ਭੈਅ ਆਵੰਦਾ ਏ।
ਹੁਣ ਤਾਈਂ ਮੇਰੀ ਸਿਗਟ ਮੁੱਕ ਗਈ ਸੀ, Leanne ਨੇ ਆਪਣੀ ਰਹਿੰਦੀ ਸਿਗਟ ਮੇਰੇ ਵੱ਼ਲ ਵਧਾਈ ਤੇ ਆਖਣ ਲੱਗੀ, “ ਇਕ ਲੰਮਾ ਕਸ਼ ਮਾਰ ਤੇ ਧੂੰਏਂ ਨੂੰ ਕੁਝ ਦੇਰ ਫੇਫੜਿਆਂ ਚ ਡੱਕ ਕੇ ਰੱਖ।” ਮੈਂ-ਨੂੰ ਓਦ੍ਹੀ ਗੱਲ ਗਹਿਰੀ ਲੱਗੀ। ਜਦੋਂ ਮੈਂ ਸਾਹ ਡੱਕੀ ਬੈਠਾ ਸਾਂ ਤਾਂ ਓਨ੍ਹੇਂ ਬਿਨਾਂ ਕਿਸੇ ਚਿਤਾਵਨੀ ਮੇਰੀ ਵੱਖੀ ਚ ਕੁਤਕੁਤ੍ਹਾੜੀ ਕੱਢੀ ਤੇ ਆਖਣ ਲੱਗੀ, “ ਹੁਣ ਹੱਸ ਪE ਤੇ ਸਮੇਤ ਮੇਰੇ ਸੋਫ਼ਾ ਚੁੱਕ ਕੇ ਵਿਖਾਲ,
ਆਵੰਦੇ weekend ਅਸੀਂ
ਇਹ-ਨੂੰ ਬਾਹਰ ਕੱਢ ਕੇ
ਅੱਗ ਲਾਵਾਂਗੇ।
The narrator is sent to help move an old sofa. Instead of moving it immediately, he sits down beside Leanne, lights a cigarette, and begins imagining all the people who may have sat there before them.
The sofa is ordinary, discarded, slightly frightening—and somehow full of other people's lives. The narrator's mind turns it into a story, while Leanne keeps the moment physical and immediate: she shares his cigarette, tells him to hold his breath, tickles him, and then asks him to lift the sofa with her.
There is something almost tender here, but the chapter never settles into tenderness. Before the imagined histories of the sofa can become too important, Leanne has already decided what will happen to it: next weekend, they will take it outside and burn it.
You can leave it there.
Leanne asks the narrator to help move it. He sits down instead.
The sofa brings with it other sofas, other couples, other people who once sat together and then left something behind.
For a moment, the kitchen is elsewhere.
Then Leanne laughs.