MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

06. ਅਜੀਬ ਸ਼ਹਿਰ। From Village to Toronto

Draft sketch of artwork Noumena_1
ਲੰਘੇ ਸਿਆਲ਼ੇ ਮੇਰੀ ਡਰੰਮੀ ਚੋਂ ਆੱਟਾ ਮੁਕਾ ਗਿਆ, ਤੇ ਬਿੱਲੂ ਵਾਂਙ ਮੇਰੀ ਭੁੱਖ ਵੀ ਬਹੁਤੀ ਚਮਕ ਪਈ। ਘਰ ਦੇ ਨੇੜ੍ਹੇ ਚਰਚ ਦੇ foodbank ਚ਼ ਨਾਮਣਾ ਦੇ ਦਿੱਤਾ, ਦੋ-ਚਾਰ ਦਿਨਾਂ ਜੋਗੀ ਰਸਦ ਵੀ ਮਿਲ ਗਈ। ਚਿਰਾਂ ਬਾਅਦ ਭੁੰਨ ਕੇ, ਲੂਣ ਤੇ ਨੀਂਬੂ ਰਲ਼ਾ ਕੇ ਖਾਧੀ ਲਸਣ ਦੀ ਗੰਢੀ ਅਸਰ ਕਰਨ ਲੱਗੀ।

ਢਿੱਡ ਦੀ ਭੁੱਖ ਮਿਟੀ ਤੇ ਅੰਦਰੋਂ ਕੋਈ ਹੋਰ ਚਮਕ ਪਈ। ਮਖਾਂ ਸੁਕਰ ਇਨ੍ਹਾਂ ਦੇਵਤਿਆਂ ਦਾ, ਹੱਸ-ਹੱਸ ਦੇਵੰਦੇ ਨ। ਮੇਰੇ ਵਰਗੇ ਕਿੰਨੇ ਹੀ ਲੋਕਾਂ ਨੂੰ ਇਹ ਗਿਰਜੇ ਆਲ਼ੇ ਨਿੱਤ਼ ਭੁੱਖ ਨਾਲ਼ ਲੜਨ ਜੋਗ੍ਹਾ ਕਰਦੇ ਨ। ਮਨ ਬਣਾਇਆ ਕਿ ਦੋ-ਚਾਰ ਦਿਨਾਂ ਚ ਪੈਰਾਂ ‘ਤੇ ਆ ਕੇ ਏਨ੍ਹਾਂ ਨਾਲ਼ ਹੱਥ ਵਟਾਇਆ ਕਰਾਂ।

ਇਹ ਲੋਕ ਮੰਨ ਗਏ। ਕੁਝ ਕੁ ਦਿਨ Eਨ੍ਹਾਂ ਕੋਲ਼ੋਂ ਕੰਮ-ਮੱਤ ਸਿੱਖੀ, ਥੋੜਾ ਹੋਰ ਰਾਸ਼ਨ ਘਰ ਲਿਆਇਆ। ਕਿਸੇ ਹੋਰ ਸਮੇਂ ਮੈਂ ਆਵੋਕਾਡੋ ਦੇ ਤੜਕੇ ਲਾਵੰਦਾ ਹੋਂਦਾ ਸਾਂ। ਮੈਂ ਜਦੋਂ ਇਨ੍ਹਾਂ ਨੂੰ ਆਪਣੇ ਰਸੋਈ ਚ ਸੁਨੱਖੇ ਹੋਣ ਬਾਰੇ ਦੱਸਿਆ ਤਾਂ ਪੁੱਛਣ ਲੱਗੇ, ਸਾਡੇ ਰਸੋਈਆ ਲੱਗਣਾ ਏ? ਮਖਾਂ ਤੁਸੀਂ ਲਗਦੇ ਤਾਂ ਬਹੁੰ ਗ਼ਰੀਬ ਓ, ਪਰ ਮੈਂ ਯਤਨ ਜ਼ਰੂਰ ਕਰ ਸਕਦਾ ਵਾਂ। ਫ਼ੈਸਲਾ ਹੋਇਆ ਕਿ ਮਹਾਂਰਾਜ (ਰਸੋਈਆ) ਨੂੰ ਮੰਗਲਵਾਰ ਤੋਂ ਸਲਾਦ ਬਣਾਵਨ, ਤੇ ਭਾਂਡੇ ਧੋਵਣ ਲਾਇਆ ਜਾਵੇ।

A little food, a little work, and something begins to change.

The narrator arrives at the foodbank hungry, leaves with food, and soon finds himself washing dishes and making salads. For a moment, receiving and giving seem to belong to the same ordinary rhythm.

The city has not become familiar yet. But a place has begun to make room for him.

ਪਾਠਕਾਂ ਵੱਲੋਂ ਗੰਢੀਆਂ ਗੱਲਾਂ| User's Comments

←Previous | Index | Next →