11. x|y : Cartesian Duo
ਇਸ ਚ ਓਹ ਇਕ ਬੰਦਾ ਕਿਸੇ ਕਾਰਨ ਦੋ ਬੰਦੇ ਬਣ ਜਾਵੰਦਾ ਏ, ਤੇ “ਕੁਝ ਨਹੀਂ” ਤੇ “ਕਿਹ-ਥੇ ਨਹੀਂ” ਦੁਆਲੇ, ਕੁਝ-ਕੁਝ ਹੋਈ ਹਾਵੰਦਾ (ਹੋਨਾ) ਚੱਕਰ ਲਾਵੰਦਾ ਏ। ਵੇੱਖਣ ਨੂੰ ਚੌਰਸ ਲਗਦਾ ਏ, ਪਰ ਹੈ ਵੇ ਗੋਲ ਓਹ ਵੀ ਗੋਲ਼-ਪੱਥਰ ਵਾਂਙ ਰਿੜ੍ਹਦਾ। ਇਸ ਘੁੰਮਦੇ ਗੋਲ਼ੇ ਅੰਦਰ ਤੁਸੀਂ ਕੁਝ ਵੀ ਨਹੀਂ ਤੋਂ ਲੈ ਕੇ ਕੁਝ ਨਾ ਕੁਝ, ਤੇ ਵੱਖ-ਵੱਖ ਸਮੇਂ ਤੇ ਕਈ ਥਾਵ੍ਹਾਂ ‘ਤੇ ਹੋ ਸਕਦੇ ਓ। ਗੋਲ਼ੇ ਤੋਂ ਬਾਹਰ ਅਸਾਂ-ਨੂੰ ਕੁਝ ਨਹੀਂ ਪਤਾ, ਬਿੱਲੂ ਕਹਿੰਦਾ ਏ ਓਹ-ਨੂੰ asymptote ਆਖਦੇ ਨ।
ਉਦਾਹਰਣ:
Y (ਜਿਸ ਦਾ ਪਤਾ ਨਹੀਂ, ਓਹ ਕੁਝ ਵੀ ਹੋ ਸਕਦਾ ਏ, ਇਸ ਲਈ ਓਹ-ਨੂੰ ਕਾਂਟ੍ਹਾ ਆਖਦੇ ਨ) ਕੁਝ ਨਹੀਂ ਤੋਂ ਲੈ ਕੇ ਸਭ ਕੁਝ ਤੱਕ ਖੱਬਿਓਂ-ਸੱਜੇ ਵੱਲ ਦੌੜਦਾ ਏ ਤੇ x ਹੁਣ ਕੀ ਏ ਤੇ ਕਿੰਨਾਂ ਏ ਦਸਦਾ ਹੇਠਾਂ ਤੋਂ ਉੱਪਰ ਵੱਲ ਨੂੰ ਨਸਦਾ ਏ। ਜਦੋਂ ਕੋਈ ਕੁਝ ਨਹੀਂ ਹੋਵੰਦਾ ਤੇ ਕਿਹੇ-ਥਾਂ ਨਹੀਂ ਹੋਵੰਦਾ, ਓਦ੍ਹਾ ਕੋਈ ਮਤਲਬ ਨਹੀਂ ਹੋਵੰਦਾ, ਤੇ ਓਸ ਬਾਰੇ ਬਹੁਤਾ ਸੋਚਣਾ ਨਹੀਂ ਚਾਹੀਦਾ।
ਪਰ ਜੇ ਕੋਈ ਗੱਲ ਹੈ ਵੇ, ਤਾਂ ਓਹ ਕਿੰਨੀ ਕੁ ਏ ਤੇ ਕਿੱਥੇ ਕੁ ਪੁੱਜੀ ਏ, ਇਨ੍ਹਾਂ ਸਵਾਲਾਂ ਦੇ ਹੱਲ x|y ਕਢਦੇ ਨ। ਇਹ ਦੋਵ੍ਹੇਂ ਲੋਕਾਂ ਦੇ ਸਿਰਾਂ ਚ ਰਹਿੰਦੇ, ਓਨ੍ਹਾ ਨੂੰ judge ਕਰਦੇ ਰਹਿੰਦੇ ਨ। ਅਜੇ ਇਨ੍ਹਾਂ ਬਾਰੇ ਇਤਨਾ ਹੀ ਬਹੁੰ ਏ। ਇਨ੍ਹਾਂ ਨੂੰ ਰਤਾ ਖਿੱਚ ਕੇ ਨਾ ਰੱਖੋ ਤਾਂ ਪੂਰੀ ਕਿਤਾਬ ਵੀ ਖਾ ਸਕਦੇ ਨ। ਬਿੱਲੀਆਂ ਵੀ ਮੈਂ-ਨੂੰ confuse ਕਰਦੀਆਂ ਨ, ਪਰ ਇਨ੍ਹਾਂ ਨਾਲ਼ੋਂ ਵੱਧ ਨਹੀਂ।
x|y were once one person.
Now they are two, and they have questions.
Who is who? Where is where? What is something, and how much of it is there? They sit somewhere inside the narrator's head, watching, measuring, and occasionally making trouble.
For now, that is probably enough to know about them.